ਆਲੀ ਕੇ
ਸਥਿਤੀ :
ਤਹਿਸੀਲ ਰਾਮਪੁਰਾ ਫੂਲ ਦਾ ਇਹ ਪਿੰਡ ਆਲੀ ਕੇ ਰਾਮਪੁਰਾ-ਸਲਾਬਤਪੁਰ ਸੜਕ ਤੋਂ 10 ਕਿਲੋਮੀਟਰ ਦੂਰ ਤੇ ਰੇਲਵੇ ਸਟੇਸ਼ਨ ਤਪੇ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਢਾਈ ਸੌ ਸਾਲ ਪਹਿਲਾਂ ਇਸ ਪਿੰਡ ਦੀ ਮੋੜ੍ਹੀ ਚਉਕੇ ਤੇ ਪੱਖੋਂ ਤੋਂ ਆ ਕੇ ਦੋ ਸਕੇ ਭਰਾਵਾਂ ਆਲਾ ਸਿੰਘ ਤੇ ਲੋਹੀਆ ਨੇ ਗੱਡੀ। ਆਲਾ ਸਿੰਘ ਦੇ ਪਿੰਡ ਦਾ ਨਾਂ ਆਲੀ ਕੇ ਪੈ ਗਿਆ । ਭਾਈਚਾਰੇ ਦਾ ਪਿੰਡ ਹੋਣ ਕਰਕੇ ਇੱਥੇ ਕੋਈ ਪੱਤੀ ਨਹੀਂ ਹੈ। ਕੁੱਝ ਘਰ ਮਾਨਾਂ ਤੇ ਚਹਿਲਾਂ ਦੇ ਛੱਡ ਕੇ ਬਾਕੀ ਸਭ ਇੱਕੋ ਗੋਤ ਜਟਾਣਿਆਂ ਦੇ ਹਨ।
ਇੱਥੇ ਇੱਕ ਪ੍ਰਸਿੱਧ ਬਾਬਾ ਬੁਰਜ ਦੀ ਸਮਾਧ ਹੈ। ਜਿਸ ਦੀ ਪਿੰਡ ਦੇ ਵਸਨੀਕ ਪੂਰੀ ਸ਼ਰਧਾ ਨਾਲ ਮਾਨਤਾ ਕਰਦੇ ਤੇ ਸੁੱਖਾਂ ਸੁੱਖਦੇ ਹਨ। ਦੱਸਿਆ ਜਾਂਦਾ ਹੈ ਕਿ ਕੋਈ ਪਿੰਡ ਵਾਸੀ ਇਸ ਸਮਾਧ ਦੇ ਬੁਰਜ ਤੋਂ ਉੱਚਾ ਆਪਣਾ ਮਕਾਨ ਨਹੀਂ ਉਸਾਰ ਸਕਦਾ। ਪਿੰਡ ਭਾਵੇਂ ਪੱਛੜਿਆ ਹੋਇਆ ਹੈ ਪਰ ਅਮਨ ਪਸੰਦ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ