ਇੱਬਨ ਕਲਾਂ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਇੱਬਨ ਕਲਾਂ, ਅੰਮ੍ਰਿਤਸਰ-ਝਬਾਲ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਭਗਤਾਂ ਵਾਲਾ ਤੋਂ 9 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਪਹਿਲਾਂ ਰੰਗੜ ਮੁਸਲਮਾਨਾਂ ਦਾ ਸੀ। ਇੱਬਨ, ਬਹੋੜ, ਮੰਡਿਆਲਾ ਤੇ ਡਾਲਵਾਲੀ ਚਾਰ ਭਰਾ ਸਨ ਅਤੇ ਉਹਨਾਂ ਚਾਰਾਂ ਨੇ ਆਪਣੇ ਆਪਣੇ ਨਾ ਤੇ ਚਾਰ ਪਿੰਡ ਵਸਾਏ। ਮੱਸਾ ਰੰਗੜ ਮੰਡਿਆਲਾ ਪਿੰਡ ਦਾ ਸੀ। ਮੀਆਂਪੁਰ ਦੇ ਸ. ਸੇਵਾ ਸਿੰਘ ਨੇ ਲੜ ਕੇ ਇਹ ਪਿੰਡ ਜਿੱਤਿਆ। ਪਿੰਡ ਵਿੱਚ ਅੱਧ ਨਾਲੋਂ ਜ਼ਿਆਦਾ ਵਾਸੀ ਕੰਬੋਜ ਹਨ, ਬਾਕੀ ਮਜ਼੍ਹਬੀ ਸਿੱਖ, ਮਹਿਰੇ ਤੇ ਰਾਮਗੜੀਏ ਬਰਾਦਰੀ ਨਾਲ ਸੰਬੰਧ ਰੱਖਦੇ ਹਨ। ਵੱਖ ਵੱਖ ਸਮੇਂ ਤੇ ਹੋਏ ਮੋਰਚੇ ਗੁਰੂ ਕਾ ਬਾਗ, ਜੈਤੋ ਦੇ ਮੋਰਚੇ, ਹਰਸੇ ਛੀਨੇ ਦੇ ਕਿਸਾਨ ਮੋਰਚੇ ਵਿੱਚ ਪਿੰਡ ਦੇ ਕਈ ਵਾਸੀਆਂ ਨੇ ਜੇਲ੍ਹਾਂ ਕੱਟੀਆਂ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ