ਉਦੇਕਰਨ ਪਿੰਡ ਦਾ ਇਤਿਹਾਸ | Udekaran Village History

ਉਦੇਕਰਨ

ਉਦੇਕਰਨ ਪਿੰਡ ਦਾ ਇਤਿਹਾਸ | Udekaran Village History

ਸਥਿਤੀ :

ਤਹਿਸੀਲ ਮੁਕਤਸਰ ਦਾ ਪਿੰਡ ਉਦੇਕਰਨ ਮੁਕਤਸਰ-ਕੋਟਕਪੂਰਾ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੁਕਤਸਰ ਤੋਂ ਤਿੰਨ ਕਿਲੋਮੀਟਰ ਦੂਰ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਲਗਭਗ 230 ਸਾਲ ਪਹਿਲਾਂ ‘ਬਾਬਾ ਉਦੇਕਰਨ’ ਦੇ ਨਾਂ ‘ਤੇ ਉਸਦੇ। ਭਤੀਜੇ ‘ਵਾਸੂ’ ਨੇ ਵਸਾਇਆ। ਵਾਸੂ ਤੇ ਉਸਦੀ ਔਲਾਦ ਪਿੰਡ ਖਾਰਾ ਤੋਂ ਆਈ ਸੀ। ਵਾਸੂ ਦੇ ਪੰਜ ਲੜਕੇ ਸਨ ਜਿਨ੍ਹਾਂ ਵਿੱਚੋਂ ਵੀਰਾ ਦੀ ਔਲਾਦ ਇਸੇ ਪਿੰਡ ਵਿੱਚ ਹੈ। ਭਾਰਾ ਦੀ ਔਲਾਦ ਰੜੇਵਾਲਾ ਤੇ ਗੁਲਾਬੇ ਵਾਲਾ ਵੱਸੀ, ਤੀਸਰੇ ਚੂਹੜ ਦੀ ਔਲਾਦ ਜੋੜਿਆਂ ਵਾਲਾ । (ਬੀਕਾਨੇਰ), ਵੇਗੂ ਦੀ ਰੜੇਵਾਲਾ ਅਤੇ ਹਮੀਰਾ ਦੀ ਹਮੀਰੇ ਜਾ ਕੇ ਵੱਸੀ। ਇਸ ਪਿੰਡ ਵਿੱਚੋਂ 30 ਪਿੰਡ ਹੋਰ ਵੱਸੇ ਜਿਨ੍ਹਾਂ ਵਿੱਚੋਂ ਬਹੁਤੇ ਰਾਜਸਥਾਨ ਵਿੱਚ ਹਨ।

ਇਹ ਦਸਿਆ ਜਾਂਦਾ ਹੈ ਕਿ ਇਸ ਪਿੰਡ ‘ਤੇ ਨਵਾਬ ਕਪੂਰੇ ਦਾ ਕਬਜ਼ਾ ਸੀ। ਇੱਥੇ ਇੱਕ ਕੱਚਾ ਕਿਲ੍ਹਾ ਵੀ ਸੀ। ਪ੍ਰਚਲਤ ਕਹਾਣੀ ਅਨੁਸਾਰ ਰਾਜਾ ਅਕਬਰ ਨੇ ਇੱਕ ਭੱਟੀ ਮੁਸਲਮਾਨ ਨੂੰ ਪਗੜੀ ਤੇ ਜਾਗੀਰ ਦਿੱਤੀ। ਇਸ ਪਿੰਡ ਦੇ ਸੰਗਰ ਨਾਮੀ ਵਿਅਕਤੀ ਦੇ ਲੜਕੇ ਭਲਨ ਲਾਲਾ, ਜੋ ਉਸ ਸਮੇਂ ਦਰਬਾਰ ਵਿੱਚ ਹਾਜ਼ਰ ਸੀ, ਨੇ ਭੱਟੀ ਦੀ ਅੱਧੀ ਪਗੜੀ ਪਾੜ ਲਈ ਅਤੇ ਅੱਧੀ ਪਗੜੀ ਪਾੜਣ ‘ਤੇ ਭਲਨ ਨੂੰ ਅੱਧਾ ਇਲਾਕਾ ਦੇ ਦਿੱਤਾ ਗਿਆ। ਭਲਨ ਬੇ ਔਲਾਦ ਸੀ ਅਤੇ ਉਸ ਨੇ ਕਪੂਰੇ ਨੂੰ ਗੋਦ ਲੈ ਲਿਆ ਜੋ ‘ਨਵਾਬ ਕਪੂਰਾ’ ਬਣ ਗਿਆ। ਅੱਧੇ ਇਲਾਕੇ ਦੇ ਮਾਲਕ ਭੱਟੀਆਂ ਨੂੰ ਨਵਾਬ ਕਪੂਰੇ ਦੇ ਬੰਦਿਆਂ ਨੇ ਲੜਾਈ ਕਰਕੇ ਨਸਾ ਦਿੱਤਾ। ਪਹਾੜਾ ਸਿੰਘ ਨਵਾਬ ਕਪੂਰੇ ਦਾ ਪੜਪੋਤਾ ਸੀ। ਇਸ ਇਲਾਕੇ ਵਿੱਚ ਕੁੱਝ ਸਮਾਂ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ ਹੈ। ਜਦ ਮਹਾਰਾਜੇ ਦਾ ਅੰਗਰੇਜ਼ਾਂ ਨਾਲ ਸਮਝੌਤਾ ਹੋਇਆ ਤਾਂ ਇਹ ਇਲਾਕਾ ਮਹਾਰਾਜਾ ਫਰੀਦਕੋਟ ਨੂੰ ਦਿੱਤਾ। ਗਿਆ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!