ਔਲਖ ਪਿੰਡ ਦਾ ਇਤਿਹਾਸ | Aulakh Village History

ਔਲਖ

ਔਲਖ ਪਿੰਡ ਦਾ ਇਤਿਹਾਸ | Aulakh Village History

ਸਥਿਤੀ :

ਤਹਿਸੀਲ ਮਲੋਟ ਦਾ ਪਿੰਡ ਔਲਖ, ਮਲੋਟ-ਮੁਕਤਸਰ ਸੜਕ ‘ਤੇ ਸਥਿਤ ਹੈ ਅਤੇ ਮਲੋਟ ਤੋਂ 10 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਤਕਰੀਬਨ 200 ਸਾਲ ਪਹਿਲਾਂ ਕੋਟਕਪੂਰੇ ਦੇ ਨੇੜੇ ਔਲਖਾਂ ਪਿੰਡ ਵਿੱਚੋਂ ਤਿੰਨ ਸਕੇ ਭਰਾਵਾਂ ਹਮੀਰਾ ਸਿੰਘ, ਜਵਾਹਰ ਸਿੰਘ, ਵਜ਼ੀਰਾ ਸਿੰਘ ਨੇ ਇੱਕ ਮੁਸਲਮਾਨ ਜਗੀਰਦਾਰ ਤੋਂ ਜ਼ਮੀਨ ਖਰੀਦੀ ਤੇ ਪਿੰਡ ਦੀ ਮੋੜ੍ਹੀ ਗੱਡੀ ਅਤੇ ਆਪਣੇ ਹੀ ਗੋਤ ਔਲਖ ‘ਤੇ ਪਿੰਡ ਦਾ ਨਾਂ ਔਲਖ ਰੱਖ ਦਿੱਤਾ। ਆਲੇ ਦੁਆਲੇ ਦੇ ਪਿੰਡ ਮਹਿਰਾਜ ਕੇ ਅਤੇ ਭੁਲੇਰੀਆਂ ਦੇ ਮੁਸਲਮਾਨ ਜਗੀਰਦਾਰਾਂ ਨੇ ਇਕੱਠੇ ਹੋ ਕੇ ਨਵੇਂ ਵੱਸੇ ਪਿੰਡ ਦੇ ਮੋਢੀਆਂ ਨੂੰ ਨਸਾ ਦਿੱਤਾ । ਤਿੰਨ ਭਰਾ ਫਿਰ ਇਕੱਠੇ ਹੋਏ ਅਤੇ ਆਪਣੇ ਸੰਬੰਧੀਆਂ, ਪੱਕੀ ਭੁੱਚੋ ਤੋਂ ਭੁੱਲਰ ਗੋਤ ਅਤੇ ਪਿੰਡ ਲਹਿਰਾਂ ਤੋਂ ਸਿੱਧੂ ਗੋਤ ਦੇ ਜੱਟਾਂ ਨੂੰ ਨਾਲ ਲੈ ਕੇ ਅਤੇ ਸੰਤ ਸਹਿਜ ਰਾਮ ਦੀ ਮਦਦ ਨਾਲ ਇੱਕ ਵੱਡੀ, ਕੱਚੀ ਅਤੇ ਮੋਟੀ ਕੰਧ ਦਾ ਮਜ਼ਬੂਤ ਕਿਲ੍ਹੇ ਵਰਗਾ ਘਰ ਉਸਾਰ ਕੇ ਮੋਟੇ ਤਖਤੇ ਲਾ ਕੇ ਡੇਰੇ ਲਾ ਲਏ। ਕਾਫੀ ਜਦੋ ਜਹਿਦ ਪਿੱਛੋਂ ਜੱਟ ਸਰਦਾਰਾਂ ਦਾ ਦਬ ਦਬਾ ਮੁਸਲਮਾਨ ਜਗੀਰਦਾਰਾਂ ਤੇ ਪਿਆ। ਇਸ ਤੋਂ ਬਾਅਦ ਵਜ਼ੀਰਾ ਸਿੰਘ ਔਲਖ ਨੇ ਆਪਣੇ ਰਿਸ਼ਤੇਦਾਰਾਂ ਨੂੰ ਇੱਕ ਹਿੱਸਾ ਜ਼ਮੀਨ ਦਾ ਉਹਨਾਂ ਦੀ ਮਦਦ ਦੇ ਇਵਜ਼ ਵਜੋਂ ਦਿੱਤਾ। ਸੰਤ ਸਹਿਜ ਰਾਮ ਨੂੰ ਵੀ 30 ਵਿਘੇ ਜ਼ਮੀਨ ਡੇਰੇ ਲਈ ਦਾਨ ਕੀਤੀ।

ਪਿੰਡ ਆਪਸੀ ਮੇਲ ਮਿਲਾਪ ਤੇ ਫਿਰਕੂ ਸਦਭਾਵਨਾ ਕਰਕੇ ਪ੍ਰਸਿੱਧ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!