ਕਰਿਆਮ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਫਲੋਰ – ਨਵਾਂ ਸ਼ਹਿਰ ਸੜਕ ਤੋਂ 5 ਮੀਲ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਸੰਨ 1885 ਦੇ ਬੰਦੋਬਸਤ ਦੇ ਮਾਲ ਮਹਿਕਮੇ ਦੇ ਕਾਗਜਾਂ ਅਨੁਸਾਰ ਕੋਈ 16 ਪੁਸ਼ਤਾਂ ਦੇ ਸਮੇਂ ਤੋਂ ਪਹਿਲਾਂ ਪਿੰਡ ਭਾਰਟਾਂ ਤੋਂ ਉਠ ਕੇ ‘ਕਰਿਮਪਾ’ ਨਾਂ ਦਾ ਇੱਕ ਰਾਜਪੂਤ ਇੱਥੇ ਆ ਕੇ ਬੈਠ ਗਿਆ ਤੇ ਮਲਕੀਅਤ ਦੇ ਹੱਕ ਪ੍ਰਾਪਤ ਕਰ ਲਏ। ਪਿੰਡ ਦਾ ਨਾਂ ਉਸਨੇ ਆਪਣੇ ਨਾਂ ਤੇ ‘ਕਰਿਪਮ’ ਰੱਖਿਆ ਜੋ ਵਿਗੜ ਕੇ ‘ਕਰਿਆਮ’ ਬਣ ਗਿਆ। ਇਹ ਪਿੰਡ ਤਿੰਨ ਵਾਰ ਉਜੜਿਆ ਜਿਸ ਕਰਕੇ ਇਹ ਇੱਕ ਉੱਚੇ ਟਿੱਲੇ ਦਾ ਰੂਪ ਧਾਰਨ ਕਰ ਗਿਆ। ਲੋਕਾਂ ਦਾ ਵਿਸ਼ਵਾਸ ਹੈ ਕਿ ਇੱਥੇ ਇੱਕ ‘ਕਰਨ’ ਨਾਂ ਦਾ ਰਾਜਾ ਸੀ ਜੋ ਸ਼ੁਭ ਮੌਕਿਆਂ ਤੇ ਸਵਾ ਮਣ ਸੋਨਾ ਮਨਸਦਾ ਹੁੰਦਾ ਸੀ ਜਿਸਦੇ ਨਾਂ ਤੇ ਪਿੰਡ ਦਾ ਨਾਂ ‘ਕਰਿਆਮ’ ਪੈ ਗਿਆ।
ਪਿੰਡ ਦੇ ਤਿੰਨ ਗੁਰਦੁਆਰਿਆਂ ਵਿਚੋਂ ਦੋ ਮਸੀਤਾਂ ਵਿੱਚ ਬਣੇ ਹਨ। ਇੱਕ ਸ਼ਿਵ ਦਾ ਮੰਦਰ ਹੈ। ਪਿੰਡ ਵਿੱਚ ਪੀਰ ਫਜਲ ਸ਼ਾਹ ਦਾ ਰੋਜ਼ਾ ਹੈ ਅਤੇ ਉਸਦੀ ਪਤਨੀ ਮਾਈ ਹੱਸੀ ਦਾ ਰੋਜ਼ਾ ਪਿੰਡ ਵਾਲਿਆਂ ਵੱਖਰਾ ਬਣਾਇਆ ਹੈ। ਮੀਆਂ ਮਸ਼ਹੂਰ ਤੇ ਬਾਬਾ ਹਬੀਬ ਵੀ ਇੱਥੋਂ ਦੀ ਪ੍ਰਸਿੱਧ ਧਾਰਮਿਕ/ਹਸਤੀ ਹੋਏ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ