ਕਾਹਨਪੁਰ ਖੂਹੀ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਕਾਹਨਪੁਰ ਖੂਹੀ, ਨੂਰਪੁਰ ਬੇਦੀ ਗੜ੍ਹਸ਼ੰਕਰ ਸੜਕ ‘ਤੇ ਸਥਿਤ ਅਤੇ ਰੇਲਵੇ ਸਟੇਸ਼ਨ ਨੰਗਲ ਡੈਮ ਤੋਂ 14 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਭ ਤੋਂ ਪਹਿਲਾਂ ਇੱਥੇ ਕਾਹਨਾ ਗੁੱਜਰ ਆਇਆ ਜਿਸ ਨੇ ਪਿੰਡ ਦੀ ਨੀਂਹ ਰੱਖੀ ਅਤੇ ਉਸਦੇ ਨਾਂ ‘ਤੇ ਹੀ ਪਿੰਡ ਦਾ ਨਾਂ ‘ਕਾਹਨਪੁਰ’ ਪੈ ਗਿਆ। ਪਿੰਡ ਦਾ ਪੁਰਾਣਾ ਨਾਂ ਸਿਰਫ਼ ਕਾਹਨਪੁਰ ਹੀ ਪੁਰਾਣੇ ਨਾਂ ਵਿੱਚ ਦਰਜ਼ ਹੈ। ਉਸ ਸਮੇਂ ਪੀਣ ਦੇ ਪਾਣੀ ਦੀ ਘਾਟ ਸੀ। ਪਿੰਡ ਦੇ ਲੋਕਾਂ ਨੇ ਖੂਹੀ ਪੁੱਟੀ ਜਿਸਦਾ ਪਾਣੀ ਬਹੁਤ ਠੰਡਾ ਤੇ ਮਿੱਠਾ ਸੀ। ਇਹ ਖੂਹੀ ਆਸ ਪਾਸ ਦੇ ਇਲਾਕੇ ਵਿੱਚ ਮਸ਼ਹੂਰ ਹੋ ਗਈ ਅਤੇ ਪਿੰਡ ਦੇ ਨਾਂ ਨਾਲ ‘ਖੂਹੀ’ ਜੋੜ ਦਿੱਤਾ ਗਿਆ।
ਪਹਿਲਾਂ ਪਿੰਡ ਦੇ ਕੋਲ ਦਰਿਆ ਲੰਘਦਾ ਸੀ ਜਿਸ ਵਿਚਕਾਰ ਇੱਕ ਪੁਰਾਣਾ ਬੋਹੜ ਦਾ ਦਰਖਤ ਸੀ ਜਿਸ ਨਾਲ ਆਨੰਦਪੁਰ ਦੇ ਸੋਢੀ ਬੇੜੀਆਂ ਬੰਨ੍ਹਿਆ ਕਰਦੇ ਸਨ। ਇੱਥੇ ਇੱਕ ਸੰਤ ਭੂਰੀ ਵਾਲਿਆਂ ਦੀ ਕੁਟੀਆ ਸੀ ਜੋ ਇੱਥੋਂ ਥੋੜ੍ਹੀ ਦੂਰ ਰਾਮਪੁਰ ਕਲਾਂ ਦੇ ਜੰਮਪਲ ਹੋਏ ਹਨ। ਕੁਟੀਆ ਵਿੱਚ ਮਾਡਲ ਸਕੂਲ ਚਲ ਰਿਹਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ