ਕਾਹਲੋਂ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਕਾਹਲੋਂ, ਰਾਹੋਂ-ਮਤਵਾੜਾ ਸੜਕ ਤੋਂ। ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਮੁਸਲਮਾਨਾਂ ਪਿੰਡ ਸੀ। ਚੂਹੜ ਅਤੇ ਮੌਲਾ ਦੋ ਮੁਸਲਮਾਨ ਭਰਾਵਾਂ ਨੇ ਮਿਲ ਕੇ ਇਹ ਪਿੰਡ ਵਸਾਇਆ। ਇਹ ਦੋਵੇਂ ਭਰਾ ਰਾਹੋਂ ਦੇ ਸਭ ਤੋਂ ਵੱਡੇ ਰਜਵਾੜੇ, ਅਬਦੁਲ ਰਹਿਮਾਨ ਦੇ ਖਾਨਦਾਨ ਵਿਚੋਂ ਸਨ। ਪਿੰਡ ਦਾ ਨਾਂ ‘ਕਾਹਲੋਂ’ ਜਾਤ ਦੇ ਵਸਿੰਦਿਆਂ ਦੇ ਨਾਂ ਤੇ ਹੀ ਪਿਆ।
ਪਿੰਡ ਵਿਚੋਂ ਨੋਗਜੀਏ ਪੀਰ ਦੀ ਜਗ੍ਹਾ, ਇੱਕ ਬਾਬਾ ਪਰਸ ਰਾਮ ਬਾਉਲੀ ਵਾਲੇ ਦੀ ਜਗ੍ਹਾ, ਸਤੀ ਦੀ ਸਮਾਧੀ ਅਤੇ ਪੰਜ ਪੀਰਾਂ ਦੀ ਜਗ੍ਹਾ ਲੋਕਾਂ ਦੇ ਸ਼ਰਧਾ ਦੇ ਸਥਾਨ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ