ਕੋਹਾਲਾ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਕੋਹਾਲਾ, ਜ਼ੀਰਾ – ਫਿਰੋਜ਼ਪੁਰ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਿਰੋਜ਼ਪੁਰ ਤੋਂ 17 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੀ ਮੋੜ੍ਹੀ 1843 ਈ. ਵਿੱਚ ਔਲਖ ਗੋਤ ਦੇ ਸ. ਸਰੂਪ ਸਿੰਘ, ਜ਼ਿੰਮੀਦਾਰ ਸਿੰਘ, ਦੀਵਾਨ ਸਿੰਘ ਤੇ ਚੜ੍ਹਤ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਦੇ ਇੱਕ ਕਾਰਦਾਰ ਤੋਂ ਆਗਿਆ ਲੈ ਕੇ ਗੱਡੀ। ਇਹਨਾਂ ਦਾ ਪਹਿਲਾ ਪਿੰਡ ਕੋਹਾਲਾ ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਸੀ। ਪਿੰਡ ਵਿੱਚ ਔਲਖ ਗੋਤ ਦੇ ਜੱਟ ਸਿੱਖਾਂ ਦੇ ਘਰ ਜ਼ਿਆਦਾ ਹਨ ਬਾਕੀ ਆਬਾਦੀ ਵਿੱਚ ਇਸਾਈ, ਮਜ਼੍ਹਬੀ ਸਿੱਖ, ਤਰਖਾਣ, ਖੱਤਰੀ ਤੇ ਮਹਾਜਨਾਂ ਦੇ ਘਰ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ