ਕੰਗਣਾ ਬੇਟ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਕੰਗਣਾ ਬੇਟ, ਬਲਾਚੌਰ – ਰੂਪ ਨਗਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰੂਪ ਨਗਰ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਖਿਆਲ ਕੀਤਾ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਰਾਜ ਸਮੇਂ ਪਿੰਡ ਕੰਗਾ (ਜਲੰਧਰ) ਤੋਂ ਕੁਝ ਵਿਅਕਤੀ ਇੱਥੇ ਆ ਕੇ ਵੱਸਣ ਲੱਗ ਪਏ ਜਿਸ ‘ਤੇ ਇਸ ਪਿੰਡ ਦਾ ਨਾਂ ਕੰਗਣਾ ਪੈਡ ਗਿਆ ਅਤੇ ਇਹ ਪਿੰਡ ਬੇਟ ਖੇਤਰ ਵਿੱਚ ਹੋਣ ਕਰਕੇ ਇਸ ਪਿੰਡ ਦੇ ਨਾਂ ਨਾਲ ਬੇਟ ਸ਼ਬਦ ਵੀ ਜੁੜ ਗਿਆ।
ਪਿੰਡ ਵਿੱਚ ਇੱਕ ਗੁਰਦਆਰਾ, ਇੱਕ ਰਵਿਦਾਸ ਮੰਦਰ ਅਤੇ ਇੱਕ ਬਾਬਾ ਲੱਡੂ ਸ਼ਾਹ ਮੁਸਲਮਾਨ ਫਕੀਰ ਦੀ ਸਮਾਧ ਹੈ ਜਿੱਥੇ 29 ਜੇਠ ਨੂੰ ਮੇਲਾ ਲੱਗਦਾ ਹੈ ਇਸ ਸਮੇਂ ਨਕਲ ਵੀ ਹੁੰਦੀਆਂ ਹਨ। ਵੀਰਵਾਰ ਵਾਲੇ ਇੱਕ ਸਮਸ਼ਾਨ ਘਾਟ ਵਿੱਚ ਬਣੀ ਖਾਨਗਾਹ ‘ਤੇ ਪਿੰਡ ਦੇ ਲੋਕੀਂ ਮੱਥਾ ਟੇਕਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ