ਖਵਾਸਪੁਰ
ਤਹਿਸੀਲ ਖਡੂਰ ਸਾਹਿਬ ਦਾ ਪਿੰਡ ਖਵਾਸਪੁਰ, ਤਰਨਤਾਰਨ-ਗੋਇੰਦਵਾਲ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 20 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਖਵਾਸਪੁਰ, ਫਤਿਹਾਬਾਦ ਦੇ ਸਾਹਮਣੇ ਸੜਕ ਤੋਂ ਪਾਰ ਵੱਸਿਆ ਹੋਇਆ ਹੈ। ਪਿੰਡ ਦਾ ਨਾਂ ਮੁਸਲਮਾਨ ਖਵਾਸ ਖਾਂ ਰੰਗੜ ਦੇ ਨਾਂ ਤੇ ਪਿਆ ਕਿਉਂਕਿ ਇਹ ਪਿੰਡ ਮੁਫਤ ਕਾਲ ਸਮੇਂ ਮੁਸਲਮਾਨਾਂ ਦਾ ਗੜ੍ਹ ਸੀ। ਇੱਥੇ ਖਵਾਸ ਖਾਂ ਦਾ ਕਿਲ੍ਹਾ ਸੀ ਜਿੱਥੇ ਉਸਨੇ ਬਾਦਸ਼ਾਹ ਜਹਾਂਗੀਰ ਨੂੰ ਸੱਦਾ ਭੇਜ ਕੇ ਬੁਲਾਇਆ ਸੀ। ਇੱਥੇ ਜਹਾਂਗੀਰ ਸਮੇਂ ਵ ਤਹਿਖਾਨਾਂ, ਕੁਝ ਪੁਰਾਣੀਆਂ ਸੁਰੰਗਾਂ ਅਤੇ ਇੱਕ ਪੁਰਾਣਾ ਤਲਾਅ ਹੈ ਜਿੱਥੇ ਰਾਣੀਆਂ ਨਹਾਉਂਦੀਆਂ ਸਨ। ਪਿੰਡ ਨਾਲ ਸੰਬੰਧਤ ਪੁਰਾਣੇ ਮੁਸਲਮਾਨ ਫਕੀਰ ਬਾਬਾ ਪੀਰ ਪਤਲਾ, ਬਾਬਾ ਮਾਂਹ ਸ਼ਰਨ ਦੀਵਾਕਾ ਅਤੇ ਕੁਝ ਹੋਰ ਪੀਰ ਹੋਏ ਹਨ ਜਿਨ੍ਹਾਂ ਦੀਆਂ ਪੁਰਾਣੀਆਂ ਯਾਦਗਾਰਾਂ ਪਿੰਡ ਵਿੱਚ ਮੌਜੂਦ ਹਨ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਪਿੰਡ ਦੇ ਕੋਲ ਇੱਕ ਛੱਪੜ ਹੈ ਜਿਸ ਕੋਲੋਂ ਬੀ. ਗੁਰੂ ਨਾਨਕ ਦੇਵ ਜੀ ਸਫਰ ਕਰਦੇ ਲੰਘੇ ਸਨ। ਉਹਨਾਂ ਨੇ ਇਸ ਛੱਪੜ ਦੇ ਪਾਣੀ ਨੂੰ ਬਖੜ ਦਿੱਤੀ ਕਿ ਜਿਹੜਾ ਸੋਕੇ ਦਾ ਮਾਰਿਆ ਬੱਚਾ ਇਸ ਵਿੱਚ ਇਸ਼ਨਾਨ ਕਰੇਗਾ ਉਹ ਠੀਕ ਹੋ ਜਾਵੇਗਾ। ਲੋਕ ਇੱਥੇ ਸੋਕੇ ਦੇ ਬੱਚਿਆਂ ਨੂੰ ਇਸ਼ਨਾਨ ਕਰਵਾਉਣ ਲਈ ਲਿਆਉਂਦੇ ਹਨ। ਪਿੰਡ ਵਿੱਚ ਚਾਰ ਗੁਰਦੁਆਰੇ, ਦੋ ਮਸੀਤਾਂ, 3 ਤਕੀਏ ਅਤੇ ਇੱਕ ਮਾਤਾ ਦਾ ਮੰਦਰ ਪਿੰਡ ਵਾਸੀਆਂ ਦੇ ਸ਼ਰਧਾ ਦੇ ਸਥਾਨ ਹਨ, ਪਿੰਡ ਵਿੱਚ ਸੰਤ ਨਿਰੰਜਣ ਸਿੰਘ ਜੀ ਨਿਰਮਲੇ ਸੰਤਾਂ ਦਾ ਗੁਰਦੁਆਰਾ ਵੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ