ਖੇੜੀ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਖੇੜੀ, ਨੂਰਪੁਰ ਬੇਦੀ – ਬੁੰਗਾ ਸਾਹਿਬ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲਗਭਗ ਪੌਣੇ ਤਿੰਨ ਸੌ ਸਾਲ ਪੁਰਾਣਾ ਹੈ। ਇਸ ਪਿੰਡ ਦੀ ਬੁਨਿਆਦ ਹੁਸ਼ਿਆਰਪੁਰ ਤੋਂ ਕਾਲ ਦੇ ਸਤਾਏ ਬਜ਼ੁਰਗਾਂ ਨੇ ਸਤਲੁਜ ਦੇ ਕਿਨਾਰੇ ‘ਤੇ ਹਰਿਆਵਲ ਅਤੇ ਪਾਣੀ ਹੋਣ ਕਰਕੇ ਰੱਖੀ ਸੀ। ਸੈਣੀ ਗੋਤ ਦੇ ਲੋਕਾਂ ਨੇ ਇੱਥੇ ਜਦੋਂ ਡੇਰੇ ਲਾਏ ਤਾਂ ਇਸ ਛੋਟੀ ਜਿਹੀ ਵਸੋਂ ਨੂੰ ‘ਖੇੜੀ’ (ਛੋਟਾ ਪਿੰਡ) ਕਹਿਣ ਲੱਗ ਪਏ ਅਤੇ ਇਹ ਖੇੜੀ ਹੀ ਪ੍ਰਚਲਤ ਹੋ ਗਿਆ। ਸੈਣੀਆਂ ਤੋਂ ਇਲਾਵਾ ਇਸ ਪਿੰਡ ਵਿੱਚ ਹਰੀਜਨ, ਝਿਊਰ, ਮਜ਼੍ਹਬੀ ਸਿੱਖ, ਰਾਜਪੂਤ ਤੇ ਬ੍ਰਾਹਮਣ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ