ਖੰਟ
ਸਥਿਤੀ :
ਤਹਿਸੀਲ ਖਮਾਣੋ ਦਾ ਪਿੰਡ ਖੰਟ, ਚੰਡੀਗੜ੍ਹ – ਲੁਧਿਆਣਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਮੌਰਿੰਡਾ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਇਸ ਇਲਾਕੇ ਦਾ ਪੁਰਾਣਾ ਪਿੰਡ ਹੈ ਅਤੇ ਇਸ ਨੂੰ ‘ਖੋਖੇ’ ਨਾਂ ਦੇ ਖਤਰੀ ਨੇ ਵਸਾਇਆ ਦੱਸਿਆ ਜਾਂਦਾ ਹੈ। ਇਸ ਪਿੰਡ ਵਿੱਚ ਰਾਜਾ ਭੂਪ ਸਿੰਘ’ (ਰੋਪੜ) ਦਾ ਇਹ ਆਖਰੀ ਕਿਲ੍ਹਾ ਸੀ। ਆਲੇ ਦੁਆਲੇ ਦੇ ਇਲਾਕੇ ਦੇ ਪ੍ਰਬੰਧ ਲਈ ਰਾਜਾ ਭੂਪ ਸਿੰਘ ਨੇ ਇੱਥੇ ਦੇ ਸ. ਹੁਕਮ ਸਿੰਘ ਨੂੰ ਨਿਯੁਕਤ ਕੀਤਾ ਹੋਇਆ ਸੀ। ਪਿੰਡ ਦਾ ਕਿਲ੍ਹਾ, ਕਿਲ੍ਹੇ ਵਾਲੀ ਪੱਤੀ, ਕਿਲ੍ਹੇ ਵਾਲਾ ਖੂਹ ਅਤੇ ਕਿਲ੍ਹੇ ਵਾਲਾ ਬਾਗ ਉਸ ਸਮੇਂ ਦੀਆਂ ਨਿਸ਼ਾਨੀਆਂ ਪਿੰਡ ਵਿੱਚ ਮੌਜੂਦ ਹਨ।
ਪਿੰਡ ਦੀ ਮੁੱਖ ਅਬਾਦੀ ਮਾਨ ਗੋਤ ਦੇ ਜੱਟਾਂ ਦੀ ਹੈ ਜਿਨ੍ਹਾਂ ਦਾ ਵਡੇਰਾ 1826 ਈ. ਵਿੱਚ ਇਸ ਪਿੰਡ ਆ ਕੇ ਵੱਸਿਆ ਸੀ। ਪਿੰਡ ਵਿੱਚ ਲਗਭਗ ਸਭ ਜਾਤਾਂ ਦੇ ਲੋਕ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ