ਗਾਹੂਨ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਗਾਹੂਨ, ਬਲਾਚੌਰ ਰੂਪ ਨਗਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 23 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪਹਿਲਾ ਨਾਂ ਖੇੜਾ ਗੁਜਰਾਤ ਦੱਸਿਆ ਜਾਂਦਾ ਹੈ ਪਰ ਅੰਗਰੇਜ਼ਾਂ ਦੇ ਰਾਜ ਵੇਲੇ ਪਿੰਡ ਡਾਲਾ (ਲੁਧਿਆਣਾ) ਤੋਂ ਸ. ਜੱਸਾ ਸਿੰਘ ਰਾਏ ਨੇ ਆ ਕੇ ਇਸ ਉਜੜੇ ਪਿੰਡ ਦਾ ਦੁਬਾਰਾ ਮੁੱਢ ਬੰਨ੍ਹਿਆ। ਸ. ਜੱਸਾ ਸਿੰਘ ਨੇ ਆਪਣੇ ਨਜ਼ਦੀਕੀਆਂ ਦੀ ਮਦਦ ਨਾਲ ਪਿੰਡ ਵਿੱਚ ਇਲਾਕੇ ਭਰ ਦੀਆਂ ਫਿਰਦੀਆਂ ਅਵਾਰਾ ਗਊਂਆਂ ਫੜ੍ਹ ਕੇ ਉਹਨਾਂ ਦੀ ਸਾਂਭ-ਸੰਭਾਲ ਕਰਨ ਲਈ ਇੱਕ ‘ਗਊਆਂ ਦਾ ਵਾੜਾ’ ਬਣਵਾਇਆ ਤੇ ਇਸ ਗਊਆਂ ਦੇ ਵਾੜੇ ਤੋਂ ਹੀ ਪਿੰਡ ਦਾ ਨਾਂ ਗਾਹੂੰਣ ਪੈ ਗਿਆ। ਪਿੰਡ ਵਿੱਚ ਇੱਕ ਗੁਰਦੁਆਰਾ ਹੈ ਜੋ ਮਸੀਤ ਵਾਲੀ ਥਾਂ ‘ਤੇ ਬਣਿਆ ਹੋਇਆ ਹੈ। ਪਿੰਡ ਵਿੱਚ ਵੱਖ ਵੱਖ ਥਾਵਾਂ ਤੇ ਮੁਸਲਮਾਨ ਪੀਰ ਬਾਬਾ ਪੀਨ ਸ਼ਾਹ, ਸਾਈਂ ਬੂਟੇ ਸ਼ਾਹ, ਸ਼ਾਹ ਫਨੈਟ ਆਦਿ ਮੁਸਲਮਾਨ ਫਕੀਰਾਂ ਦੀਆਂ ਸਮਾਧਾਂ ਵੀ ਹਨ ਜਿਹਨਾਂ ਤੇ ਲੋਕ ਹਰ ਸਾਲ ਮੱਥਾ ਟੇਕਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ