ਗੋਬਿੰਦਪੁਰ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਗੋਬਿੰਦਪੁਰ, ਬੰਗਾ-ਕੋਟ ਫਤੂਹੀ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸਤਾਰਵੀਂ ਸਦੀ ਵਿੱਚ ਇਸ ਪਿੰਡ ਦਾ ਨਾਂ ਸਲੀਮਪੁਰ ਸੀ। ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਇਸ ਪਿੰਡ ਵਿੱਚ ਆਏ ਅਤੇ ਉਹਨਾਂ ਨੇ ਇਸ ਪਿੰਡ ਦਾ ਨਾਂ ਆਪਣੇ ਨਾਂ ਤੇ ਗੋਬਿੰਦ ਪੁਰ ਰੱਖ ਦਿੱਤਾ। ਗੁਰੂ ਜੀ ਸੈਣੀ ਬਰਾਦਰੀ ਦੇ ਨੰਨੂਆ ਗੋਤ ਦੇ ਲੋਕਾਂ ਦੀ ਸੇਵਾ ਭਾਵਨਾ ਤੋਂ ਬਹੁਤ ਖੁਸ਼ ਹੋਏ ਅਤੇ ਉਹਨਾ ਨੂੰ ਵਰ ਦਿੱਤਾ। ਗੁਰੂ ਜੀ ਦੇ ਆਉਣ ਦੀ ਯਾਦ ਵਿੱਚ ਪਿੰਡ ਵਿੱਚ ਗੁਰਦੁਆਰਾ ਹੈ। ਪਿੰਡ ਦਾ ਮੁਖ ਧਾਰਮਿਕ ਸਥਾਨ ‘ਬੌੜੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਅਸਥਾਨ ਤੇ ਪਿੰਡ ਮਜਾਰਾ ਨੌ ਅਬਾਦ ਦੇ ਧਾਰਮਿਕ ਵਿਅਕਤੀ ਸੰਤ ਭਗਵਾਨ ਦਾਸ ਜਿਨ੍ਹਾਂ ਨੂੰ ਨਾਭ ਕੰਵਲ ਰਾਜਾ ਸਾਹਿਬ ਕਿਹਾ ਜਾਂਦਾ ਹੈ ਦੇ ਗੁਰੂ ਜਵਾਹਰ ਸਿੰਘ (ਝਿੰਗੜਾਂ) ਦੀ ਸਮਾਧ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ