ਘੁਮਾਣ
ਸਥਿਤੀ :
ਤਹਿਸੀਲ ਬਟਾਲਾ ਦਾ ਪਿੰਡ ਘੁਮਾਣ, ਅੰਮ੍ਰਿਤਸਰ-ਸ੍ਰੀ ਹਰਿਗੋਬਿੰਦ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਕਾਦੀਆਂ ਤੋਂ 18 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਭਗਤ ਨਾਮਦੇਵ
ਇਹ ਪਿੰਡ ਤਕਰੀਬਨ ਸੱਤ ਸੌ ਸਾਲ ਪਹਿਲਾਂ ਮਾਲਵੇ ਤੋਂ ਆਏ ਘੁਮਾਣ ਗੋਤ ਦੇ ਲੋਕਾਂ ਨੇ ਆ ਕੇ ਵਸਾਇਆ। ਇਸ ਪਿੰਡ ਦੀ ਮਹਤੱਤਾ ਭਗਤ ਸ੍ਰੀ ਨਾਮ ਦੇਵ ਜੀ ਕਰਕੇ ਹੈ। ਜਿਨ੍ਹਾਂ ਨੇ ਮਹਾਰਾਸ਼ਟਰਾਂ ਤੋਂ ਆ ਕੇ ਇਸ ਜਗ੍ਹਾ ਤੇ 18 ਸਾਲ ਤੱਪਸਿਆ ਕੀਤੀ। ਜਿੱਥੇ ਭਗਤ ਜੀ ਨੇ ਤੱਪਸਿਆ ਕੀਤੀ ਉੱਥੇ ਗੁਰਦੁਆਰਾ ‘ਤੱਪਸਿਆ ਸਾਹਿਬ’ ਸ਼ੁਸ਼ੋਭਿਤ ਹੈ। ਜਿਸ ਜਗ੍ਹਾ ਤੇ ਉਹ ਜੋਤੀ ਜੋਤ ਸਮਾਏ ਉਸ ਜਗ੍ਹਾ ਤੇ ਵੱਡਾ ਮੰਦਰ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੁੰਦਾ ਹੈ। ਧਾਰਮਿਕ ਪੱਖੋਂ ਜਿੱਥੇ ਇੱਥੇ ਮੰਦਰ ਗੁਰਦੁਆਰੇ ਹਨ, ਉੱਥੇ ਨਿਰੰਕਾਰੀਆਂ ਅਤੇ ਰਾਧਾ ਸੁਆਮੀਆਂ ਦੇ ਵਿਸ਼ਾਲ ਸਤਿਸੰਗ ਘਰ ਵੀ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ