ਚੋਟੀਆਂ ਕਲਾਂ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਚੋਟੀਆਂ ਕਲਾਂ, ਮੋਗਾ – ਤਲਵੰਡੀ ਭਾਈ ਸੜਕ ਤੋਂ 3 ‘ਕਿਲੋਮੀਟਰ ਅਤੇ ਮਹੇਸ਼ਰੀ ਸੰਧੂਆਂ ਰੇਲਵੇ ਸਟੇਸ਼ਨ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ मघिउ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅੰਦਾਜ਼ੇ ਅਨੁਸਾਰ ਇਸ ਪਿੰਡ ਨੂੰ ਵੱਸਿਆਂ ਸਵਾ ਦੋ ਸੌ ਸਾਲ ਹੋ ਚੁੱਕੇ ਹਨ। ਸੱਦਾ ਸਿੰਘ ਵਾਲਾ ਤੇ ਹੋਰ ਛੇ ਪਿੰਡ ਉੱਤਮ ਸਿੰਘ ਸੋਢੀ ਨੂੰ ਦਾਜ ਵਿੱਚ ਮਿਲੇ ਉਸ ਵਿੱਚ ‘ਚੋਟੀਆਂ’ ਦਾ ਨਾਂ ਵੀ ਆਉਂਦਾ ਹੈ। ਉਦੋਂ ਕਲਾਂ ਨਹੀਂ ਬਣਿਆ ਸੀ ਇਸ ਕਰਕੇ ਇਹ ਸਪੱਸ਼ਟ ਹੈ ਕਿ ਚੋਟੀਆਂ ਖੁਰਦ ਬਾਅਦ ਵਿੱਚ ਵੱਸਿਆ।
ਇਸ ਪਿੰਡ ਦੀ ਜ਼ਮੀਨ ‘ਤੇ ਟਿੱਬੇ ਸਨ ਅਤੇ ਇਹ ਕਾਫੀ ਉੱਚੀ ਥਾਂ ਤੇ ਵੱਸਿਆ ਹੋਣ ਕਰਕੇ ਟਿਬਿੱਆਂ ਦੀਆਂ ਚੋਟੀਆਂ ਤੋਂ ਇਸ ਦਾ ਨਾਂ ‘ਚੋਟੀਆਂ’ ਪੈ ਗਿਆ। ਇਸ ਪਿੰਡ ਵਿੱਚ ਜੱਟਾਂ ਵਿਚੋਂ ਗਿੱਲ, ਬਰਾੜ ਤੇ ਸੰਧੂ ਹਨ, ਖੱਤਰੀਆਂ ਵਿਚੋਂ ਸੋਢੀ ਤੇ ਬੰਬੀ ਆਦਿ ਹਨ ਪਿੰਡ ਦੀ ਅੱਧੀ ਵੱਸੋਂ ਮਜ਼੍ਹਬੀ ਸਿੱਖਾਂ ਦੀ ਹੈ। ਇਹ ਪਿੰਡ ਕਾਫੀ ਪਛੜਿਆ ਹੋਇਆ ਪਿੰਡ ਹੈ।
ਪਿੰਡ ਵਿੱਚ ਇੱਕ ਖਾਨਗਾਹ ਵਾਲਾ ਪੀਰ ਤੇ ਦੂਜਾ ਸਫੈਦ ਕਬਰ ਵਾਲਾ ਪੀਰ ਹੈ ਜਿੱਥੇ ਲੋਕੀ ਸੁੱਖਣਾ ਸੁੱਖਦੇ ਹਨ। ਸਫੈਦ ਕਬਰ ਵਾਲੇ ਪੀਰ ਦੀ ਕਬਰ ਤੇ ਹਰ ਸਾਲ ਫੱਗਣ ਵਿੱਚ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ