ਝੰਡੇ ਵਾਲਾ ਪਿੰਡ ਦਾ ਇਤਿਹਾਸ | Jhande Wala Village History

ਝੰਡੇ ਵਾਲਾ

ਝੰਡੇ ਵਾਲਾ ਪਿੰਡ ਦਾ ਇਤਿਹਾਸ | Jhande Wala Village History

ਸਥਿਤੀ :

ਤਹਿਸੀਲ ਮੋਗੇ ਦਾ ਪਿੰਡ ਝੰਡੇ ਵਾਲਾ, ਮੋਗਾ • ਕੋਟਕਪੂਰਾ ਸੜਕ: ‘ ਤੋਂ 4 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਝੰਡ ਨੇ ਪਿੰਡ ਚੜਿਕ ਤੋਂ ਆ ਕੇ ਝੰਡੇਵਾਲਾ ਦੀ ਮੋਹੜੀ ਗੱਡੀ, ਜਾਇਦਾਦ ਦੇ ਵੰਡਾਰੇ ਕਰਕੇ ਝੰਡੇ ਤੇ ਉਸਦੇ ਚਾਚੇ ਵਿਚਕਾਰ ਝਗੜਾ ਹੋ ਗਿਆ। ਫ਼ੌਜੀ ਤਾਕਤ ਹਾਸਲ ਕਰਨ ਲਈ ਗਿੱਲ ਸਰਦਾਰਾਂ ਵਿਚਕਾਰ ਕਲਸੀਆਂ ਰਿਆਸਤ ਦੀ ਰਾਜਧਾਨੀ ਛਛਰੌਲੀ ਵਿਖੇ ਕੇਸ ਚੱਲਿਆ। ਝੰਡੇ ਦੇ ਚਾਚੇ ਨੇ ਝੰਡੇ ਨੂੰ ਜ਼ਹਿਰ ਦੇ ਕੇ ਮਰਵਾ ਦਿੱਤਾ ਅਤੇ ‘ਫ਼ੌਜੀ ਸ਼ਕਤੀ ਝੰਡੇ ਦੀ ਭੂਆ ਲੈ ਗਈ ਜੋ ਕਲਸੀਆਂ ਰਿਆਸਤ ਦੇ ਸਰਦਾਰ ਨਾਲ ਵਿਆਹੀ ਹੋਈ ਸੀ। ਝੰਡੇ ਦੋ ਚਾਚੇ ਦੇ ਹਿਮਾਇਤੀਆਂ ਨੇ ਝੰਡੇ ਵਾਲਾ ਦੀ 1200 ਏਕੜ ਜ਼ਮੀਨ ਉੱਪਰ ਕਬਜ਼ਾ ਕਰ ਲਿਆ ਅਤੇ ਪਿੰਡ ਦੇ ਉੱਤਰ ਵਾਲੇ ਪਾਸੇ ਆਪਣੀ ਸਰਦਾਰੀ ਕਾਇਮ ਕਰ ਲਈ। ਇਹਨਾਂ ਮਤਭੇਦਾਂ ਵਿੱਚ ਬਾਹਰਲੇ ਲੋਕਾਂ ਨੂੰ ਇਜ਼ਤ ਨਾਲ ਵਸਾਇਆ ਜਾਣ ਲੱਗਾ। ਇਸ ਤਰ੍ਹਾਂ ਜੋਗੇ ਰੱਲੇ ਤੋਂ ਆਏ ਚਹਿਲਾਂ ਨੂੰ ਝੰਡੇ ਵਾਲਾ ਵਿੱਚ ਚੌਥਾ ਹਿੱਸਾ ਜ਼ਮੀਨ ਤੇ ਨੰਬਰਦਾਰੀ ਦੇ ਕੇ ਵਸਾਇਆ। ਇਸ ਤਰ੍ਹਾਂ ਪਿੰਡ ਵਿੱਚ ਇੱਕ ਪੱਤੀ ਚਹਿਲਾਂ ਦੀ ਹੈ।

ਪਿੰਡ ਦੇ ਪੱਛਮ ਵੱਲ ਇੱਕ ਗੁਰਦੁਆਰਾ ਹੈ ਜੋ ਭਾਈ ਕਾਹਨ ਸਿੰਘ ਦਾ ਗੁਰਦੁਆਰਾ ਕਿਹਾ ਜਾਂਦਾ ਹੈ। ਭਾਈ ਕਾਹਨ ਸਿੰਘ ਘਾਹ ਖੋਦ ਕੇ ਘੋੜੀਆਂ ਪਾਲਦੇ ਸਨ ਤੇ ਉਹਨਾਂ ਨੂੰ ਵੇਚ ਕੇ ਪ੍ਰਾਪਤ ਧਨ ਨਾਲ ਗੁਰਦੁਆਰੇ ਦੀ ਸੇਵਾ ਕਰਦੇ ਰਹੇ। ਪਿੰਡ ਦੇ ਪੂਰਬ ਵੱਲ ਇੱਕ ਡੇਰਾ ਗੋਰਖ ਨਾਥ ਦੀ ਪ੍ਰੰਪਰਾ ਵਿਚੋਂ ਦੱਸਿਆ ਜਾਂਦਾ ਹੈ। ਇਸ ਤੋਂ ਕੁਝ ਦੂਰ ਵੜੈਚਾਂ ਵਾਲੇ ਸੰਤਾਂ ਦਾ ਡੇਰਾ ਹੈ ਜੋ ਇਲਾਕੇ ਭਰ ਵਿੱਚ ਮਸ਼ਹੂਰ ਹੈ। ਪਿੰਡ ਵਿੱਚ ਚੇਤ ਚੌਦੇਂ ਦਾ ਮੇਲਾ ਭਗਤ ਲਛਮਣ ਜਤੀ ਦੀ ਯਾਦ ਵਿੱਚ ਆਯੋਜਤ ਕੀਤਾ ਜਾਂਦਾ ਹੈ। ਭਾਰੀ ਦਿਵਾਨ ਸਜਦੇ ਹਨ ਤੇ ਰਾਗੀ ਜਥੇ ਆਉਂਦੇ ਹਨ।

ਪਿੰਡ ਨਿਵਾਸੀਆਂ ਨੇ ਰਜਵਾੜਾਸ਼ਾਹੀ ਵਿਰੁੱਧ ਜਨਤਕ ਘੋਲ ਵਿੱਚ ਜੇਲ੍ਹਾਂ ਕੱਟੀਆਂ। ਜੈਤੋਂ ਦੇ ਮੋਰਚੇ ਵਿੱਚ ਵੀ ਕਈਆਂ ਨੇ ਹਿੱਸਾ ਲਿਆ। ਕਾਮਾਗਾਟਾਮਾਰੂ ਜਹਾਜ ਘਟਨਾ ਵਿੱਚ ਇਸ ਪਿੰਡ ਦੇ ਸ. ਅਮਰੀਕ ਸਿੰਘ ਨੂੰ ਉਮਰ ਕੈਦ ਹੋਈ।

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!