ਡਕਾਲਾ
ਸਥਿਤੀ :
ਡਕਾਲਾ ਜ਼ਿਲ੍ਹਾ ਪਟਿਆਲੇ ਦਾ ਮਸ਼ਹੂਰ ਪਿੰਡ ਹੈ ਤੇ ਜ਼ਿਲ੍ਹੇ ਦਾ ਚੋਣ ਹਲਕਾ ਹੈ। ਇਹ ਪਟਿਆਲਾ ਡਕਾਲਾ ਸੜਕ ਤੇ ਪਟਿਆਲਾ ਤੋਂ 12 ਕਿਲੋ ਮੀਟਰ ਦੂਰੀ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਪਟਿਆਲਾ ਰਿਆਸਤ ਦੇ ਨਾਲ ਵੱਸਿਆ ਹੋਇਆ ਹੈ ਅਤੇ ਇੱਥੋਂ ਦੇ ਮੁੱਖ ਸਰਦਾਰ ਮਹਾਰਾਜਾ ਪਟਿਆਲਾ ਦੇ ਰਿਸ਼ਤੇਦਾਰ ਸਨ ਜਿਹੜੇ ਧਾਰੀਵਾਲ ਗੋਤ ਦੇ ਸਨ। ਉਸ ਸਮੇਂ ਇਹ ਇਲਾਕਾ ਘਣਾ ਜੰਗਲ ਸੀ ਜਿਸ ਵਿੱਚ ਢੱਕ ਦੇ ਦਰੱਖਤ ਸਨ ਜਿਸ ਕਾਰਨ ਪਿੰਡ ਦਾ ਨਾਂ ‘ਢੱਕ ਵਾਲਾ’ ਰੱਖਿਆ ਜਿਹੜਾ ਬਾਅਦ ਵਿੱਚ ‘ਡਕਾਲਾ ਬਣ ਗਿਆ। ਇਸ ਪਿੰਡ ਦੇ ਜੋੜ ਸਮੇਂ ਚਾਰ ਪਿੰਡਾਂ ਦੇ ਲੋਕਾਂ ਨੇ ਇੱਥੇ ਆ ਕੇ ਵਾਸਾ ਕੀਤਾ ਤੇ ਆਪਣੀਆਂ ਪੱਤੀਆਂ ਬਣਾਈਆਂ ਜੋ ਅਜ ਵੀ ਕਾਇਮ ਹਨ। ਡੀ ਲਾਗਤੀਪ ਘਣੇ ਜੰਗਲ ਕਰਕੇ ਇਹ ਇਲਾਕਾ ਡਾਕੂਆਂ ਦਾ ਇਲਾਕਾ ਮਸ਼ਹੂਰ ਹੋ ਗਿਆ ਤੇ ਮਸ਼ਹੂਰ ਜੱਗਾ ਡਾਕੂ ਇਸੇ ਹੀ ਪਿੰਡ ਦਾ ਸੀ। ਪਿੰਡ ਦੇ ਬਾਹਰ ਇੱਕ ਟਿੱਲੇ ਵਾਲੇ ਬਾਬੇ ਦਾ ਮੰਦਰ ਹੈ ਜਿਸ ਦੀ ਬਹੁਤ ਮਾਨਤਾ ਹੈ, ਕਿਹਾ ਜਾਂਦਾ ਹੈ ਕਿ ਇਸ ਮੰਦਰ ਦੇ ਆਦੀ ਸੰਤ ਬਾਬਾ ਸ੍ਰੀ ਚੰਦ ਦੇ ਪ੍ਰੀਵਾਰ ਵਿੱਚੋਂ ਸਨ। ਇਸ ਪਿੰਡ ਵਿੱਚ ਪੈਦਾ ਹੋਏ ਸੰਤ ਅਮਰ ਸਿੰਘ ਜੀ ਨੇ ਇੱਥੇ 36 ਸਾਲ ਤਪੱਸਿਆ ਕੀਤੀ ਤੇ ਗੋਪਾਲ ਮੋਚਣ (ਹਰਿਆਣਾ) ਵਿੱਚ ਜਾ ਡੇਰੇ ਲਾਏ। ਉੱਥੇ ਦੁੱਧਾਧਾਰੀ ਬਾਬਾ ਦੇ ਨਾਂ ਨਾਲ ਮਸ਼ਹੂਰ ਹੋਏ ਤੇ ਬਾਅਦ ਵਿੱਚ ਆਪਣੇ ਪਿੰਡ ਆ ਕੇ ਡੇਰੇ ਲਾਏ ਇਸ ਡੇਰੇ ਤੇ ਹਰ ਮੱਸਿਆ ਨੂੰ ਭਾਰੀ ਮੇਲਾ ਲੱਗਦਾ ਹੈ। ਇੱਥੋਂ ਦੀ ਮਾਨਤਾ ਹੈ ਕਿ ਬੇ-ਔਲਾਦਿਆਂ ਨੂੰ ਔਲਾਦ ਮਿਲਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ