ਤਖਾਣ ਵੱਧ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਤਖਾਣ ਵੱਧ, ਮੋਗਾ – ਲੁਧਿਆਣਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗਹਿਣਾ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜ਼ਿਲ੍ਹਾ ਫਿਰੋਜ਼ਪੁਰ ਦੇ ਗਜ਼ਟੀਅਰ ਮੁਤਾਬਕ ਇਸ ਪਿੰਡ ਵਿੱਚ ਇੱਕ ਮੱਟ ਹੈ ਜੋ 650 ਸਾਲ ਪੁਰਾਣਾ ਹੈ। ਇਸ ਪਿੰਡ ਬਾਰੇ ਇੱਕ ਦੰਦ ਕਥਾ ਮੁਤਾਬਕ ਇਸ ਵਿਰਾਨ ਜੰਗਲ ਵਿੱਚ ਇੱਕ ਫਕੀਰ ਕੱਖ-ਕਾਨਿਆਂ ਦੀ ਝੁੱਗੀ ਬਣਾ ਕੇ ਰਹਿੰਦਾ ਸੀ। ਇਸ ਜਗ੍ਹਾ ਤੋਂ ਇੱਕ ਫੌਜੀ ਦਸਤਾ ਗੁਜਰਿਆ ਤਾਂ ਫਕੀਰ ਨੇ ਉਹਨਾਂ ਨੂੰ ਪਾਣੀ ਪਿਆਇਆ। ਫੌਜੀ ਮੁਖੀਏ ਨੇ ਖੁਸ਼ ਹੋ ਕੇ ਫਕੀਰ ਦੇ ਰਹਿਣ ਲਈ ਮੱਟ ਬਨਾਉਣ ਦਾ ਹੁਕਮ ਦਿੱਤਾ । ਇਹ ਮੱਟ ਨਾਨਕਸ਼ਾਹੀ ਇੱਟਾਂ ਦੀ ਮਜ਼ਬੂਤ ਚੂਨੇ ਸੀਮਿੰਟ ਨਾਲ ਬਣਿਆ ਹੋਇਆ ਅੱਜ ਵੀ ਮੌਜੂਦ ਹੈ। ਪਿੰਡ ਦੇ ਨਾਮਕਰਣ ਬਾਰੇ ਇਹ ਕਹਾਣੀ ਪ੍ਰਚਲਤ ਹੈ ਕਿ ਜਿਸ ਮਿਸਤਰੀ ਨੇ ਇਹ ਮੱਟ ਬਣਾਇਆ ਉਸਨੇ ਆਪਣਾ ਇਵਜਾਨਾ ਲੈਣ ਤੋਂ ਨਾਂਹ ਕਰ ਦਿੱਤੀ ਅਤੇ ਆਪਣੇ ਪੇਸ਼ੇ ਦੇ (ਤਰਖਾਣ) ਨਾਂ ਦੀ ਸਦੀਵਤਾ ਦੀ ਹੀ ਮੰਗ ਕੀਤੀ। ਮੱਟ ਵਿਚਲੇ ਫਕੀਰ ਨੇ ਇੱਥੇ ਪਹਿਲੇ ਆਏ ਵੱਸੇ ਵਡੇਰੇ ਨੂੰ ਤਖਾਣ ਤੋਂ ‘ਤਖਾਣ ਵੱਧ’ ਨਾਂ ਰੱਖਣ ਦਾ ਆਦੇਸ਼ ਦਿੱਤਾ।
ਪਿੰਡ ਵਿੱਚ ਪ੍ਰਮੁੱਖ ਦੋ ਗੋਤ ਹਨ ਢਿੱਲੋਂ ਅਤੇ ਖਹਿਰਾ। ਦੋਹਾਂ ਦਾ ਪਿਛੋਕੜ ਅੰਮ੍ਰਿਤਸਰ ਹੈ।
ਇਸ ਪਿੰਡ ਦੇ ਸ. ਚੰਨਣ ਸਿੰਘ ਨੇ ਕਾਮਾਗਾਟਾ ਮਾਰੂ ਜਹਾਜ਼ ਵਿੱਚ ਤਸੀਹੇ ਝੇਲੇ। ਬਚਨ ਸਿੰਘ ਤੇ ਨੱਥਾ ਸਿੰਘ ਭੂਰੀ ਵਾਲਾ ਨੇ ਜੈਤੋ ਦੇ ਮੋਰਚੇ ਵਿੱਚ ਕੰਮ ਕੀਤਾ
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ