ਥਰਾਜ ਪਿੰਡ ਦਾ ਇਤਿਹਾਸ | Tharaj Village History

ਥਰਾਜ

ਥਰਾਜ ਪਿੰਡ ਦਾ ਇਤਿਹਾਸ | Tharaj Village History

ਸਥਿਤੀ :

ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਥਰਾਜ, ਬਾਘਾ ਪੁਰਾਣਾ – ਭਗਤਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਗੰਗਸਰ ਜੈਤੋਂ ਤੋਂ 30 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਇਹ ਮੁਸਲਮਾਨਾਂ ਦਾ ਪਿੰਡ ਸੀ। ਇਸਦਾ ਚੌਧਰੀ ‘ਥਰਾਜ ਖਾਂ’ ਮੁਸਲਮਾਨ ਸੀ। ਉਸਦੇ ਨਾਂ ਤੇ ਹੀ ਪਿੰਡ ਬੱਝਾ। ਕਹਿੰਦੇ ਹਨ ਇੱਕ ਤੁਰਦਾ ਫਿਰਦਾ ਫਕੀਰ ਜੋ ਕਰਨੀ ਵਾਲਾ ਸੀ, ਥਰਾਜ ਖਾਂ ਚੌਧਰੀ ਕੋਲ ਆਇਆ ਅਤੇ ਉਸਨੇ ਇੱਥੇ ਟਿਕਣ ਲਈ ਕੁਝ ਲੋੜਵੰਦ ਚੀਜ਼ਾਂ ਮੰਗੀਆਂ, ਚੌਧਰੀ ਦੇ ਜੁਆਬ ਦੇਣ ਦੇ ਫਲਸਰੂਪ ਮੁਸਲਮਾਨ ਉਜੜ ਗਏ। ਬਾਅਦ ਵਿੱਚ ਬਰਾੜਾਂ ਤੇ ਚਹਿਲਾਂ ਦੇ ਵਡੇਰਿਆਂ ਨੇ ਇੱਥੇ ਆ ਕਬਜ਼ਾ ਕੀਤਾ। ਜੱਟਾਂ ਤੋਂ ਇਲਾਵਾ ਇੱਥੇ ਮਜ਼੍ਹਬੀ ਸਿੱਖਾਂ, ਬੌਰੀਏ ਤੇ ਰਾਮਦਾਸੀਏ। ਸਿੱਖਾਂ ਦੇ ਕਾਫੀ ਘਰ ਹਨ। ਮੁਸਲਮਾਨਾਂ, ਮਿਸਤਰੀਆਂ, ਦਰਜ਼ੀਆਂ ਤੇ ਬਾਜ਼ੀਗਰਾਂ ਦੇ ਵੀ ਕਾਫੀ ਘਰ ਹਨ।

ਥਰਾਜ ਦੀ ਧਰਤੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਇੱਕ ਦਿਨ ਤੇ ਇੱਕ ਰਾਤ ਰਹੇ। ਭਗਤੇ ਦੇ ਰਾਹ ਤੇ ਗੁਰੂ ਸਾਹਿਬ ਦੀ ਯਾਦ ਵਿੱਚ ਆਲੀਸ਼ਾਨ ਗੁਰਦੁਆਰਾ ਹੈ। ਗੁਰਦੁਆਰੇ ਦੇ ਨਜ਼ਦੀਕ ਹੀ ਅੰਗਰੇਜ਼ਾਂ ਦੇ ਰਾਜਵੇਲੇ ਦੀ ਬਹੁਤ ਪੁਰਾਣੀ ਸਰਾਂ ਹੈ। ਪਿੰਡ ਵਿੱਚ ਬਹੁਤ ਪੁਰਾਣਾ ਮੰਦਰ ਹੈ ਜਿਸ ਦੀ ਸਭ ਮਾਨਤਾ ਕਰਦੇ ਹਨ।

ਜੈਤੋਂ ਦੇ ਮੋਰਚੇ ਵਿੱਚ ਇਸ ਪਿੰਡ ਦੇ ਕਾਫੀ ਬੰਦਿਆਂ ਨੇ ਆਪਣਾ ਯੋਗਦਾਨ ਦਿੱਤਾ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!