ਦਿੜ੍ਹਬਾ
ਸਥਿਤੀ :
ਦਿੜ੍ਹਬਾ ਜ਼ਿਲ੍ਹਾ ਸੰਗਰੂਰ ਦੀ ਸਬ – ਤਹਿਸੀਲ ਹੈ, ਸੰਗਰੂਰ ਤੋਂ 25 ਕਿਲੋਮੀਟਰ ਅਤੇ ਪਾਤੜਾਂ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦਿਲਬਾਕੂ ਦੇ ਘੁਮਾਣ ਗੋਤ ਨਾਲ ਸੰਬੰਧਿਤ ਇੱਕ ਬਜ਼ੁਰਗ ਸ੍ਰੀ ਕਾਲੂ ਨੇ ਇਸ ਪਿੰਡ ਨੂੰ ‘ • ਬੰਨ੍ਹਿਆ। ਉਸ ਦੇ ਚਾਰ ਪੁੱਤਰ ਲਾਲੇ, ਭੋਗੀ, ਬੱਲੜ ਤੇ ਦੀਪਾ ਸਨ ਜਿਨ੍ਹਾਂ ਦੇ ਨਾ ਤੇ ਚਾਰ ਪੱਤੀਆਂ ਬਣੀਆਂ ਹੋਈਆਂ ਸਨ। ਦਿਲਬਾਕੂ ਤੋਂ ਆਣ ਕਰਕੇ ਇਸ ਪਿੰਡ ਦਾ ਨਾਂ ‘ਦਿਲਬਾਕੂ’ ਹੀ ਰੱਖਿਆ ਗਿਆ ਜੋ ਵਿਗੜ ਕੇ ਦਿੜ੍ਹਬਾ ਬਣ ਗਿਆ। ਇਸ ਪਿੰਡ ਵਿੱਚੋਂ ਹੀ ਨਾਗਰਾ, ਨਗਰੀ, ਘੁਰਾਚੋਂ, ਸਜੂਮਾ, ਚੁਨਹੇੜੀ ਤੇ ਬਟਰਾਨਾ ਆਦਿ ਪਿੰਡ ਸ੍ਰੀ ਕਾਲੂ ਨੇ ਹੀ ਵਸਾਏ।
ਪਿੰਡ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਗੁਰਦੁਆਰਾ ਹੈ। ਇੱਕ ਹੋਰ ਗੁਰਦੁਆਰਾ ਤੇ ਪੁਰਾਤਨ ਮੰਦਰ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ