ਦੌਲਤਪੁਰਾ ਨੀਵਾਂ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਦੌਲਤਪੁਰਾ ਨੀਵਾਂ, ਮੋਗਾ – ਫਿਰੋਜ਼ਪੁਰ ਸੜਕ ਤੋਂ 4 ਕਿਲੋਮੀਟਰ ਹੈ ਅਤੇ ਰੇਲਵੇ ਸਟੇਸ਼ਨ ਮਹੇਸ਼ਰੀ ਤੋਂ 4 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲਗਭਗ 450 ਸਾਲ ਪਹਿਲਾਂ ਦੌਲਤ ਖਾਂ ਨੇ ਵਸਾਇਆ ਦੱਸਿਆ ਜਾਂਦਾ ਹੈ। ਦੌਲਤ ਖਾਨ, ਈਸਾ ਖਾਨ (ਕੋਟ ਈਸਾ ਖਾਂ ਦਾ ਬਾਨੀ) ਦਾ ਪਿਤਾ ਸੀ। ਦੌਲਤ ਖਾਨ ਦੇ ਨਾਂ ਤੇ ਪਿੰਡ ਦੌਲਤਪੁਰਾ ਵੱਸਿਆ। ਪਿੰਡ ਦੇ ਵਿਚਕਾਰ ਛੱਪੜ ਨੇ ਇਸ ਨੂੰ ਦੋ ਪਿੰਡਾਂ ਵਿੱਚ ਵੰਡ ਦਿੱਤਾ ਹੈ। ਉੱਚੀ ਥਾਂ ਤੇ ਵੱਸੇ ਪਿੰਡ ਦਾ ਨਾਂ ਦੌਲਤਪੁਰਾ ਉੱਚਾ ਤੇ ਇਸਦਾ ਨਾਂ। ਦੌਲਤਪੁਰਾ ਨੀਵਾਂ ਪੈ ਗਿਆ ਹੈ।
ਦੌਲਤਪੁਰੇ ਦੇ ਪੁਰਾਤਨ ਵਿਅਕਤੀਆਂ ਵਿਚੋਂ ਤਿੰਨ ਮਹਾਨ ਹਸਤੀਆਂ ਵਿਚੋਂ ਪਹਿਲਾ ਫਕੀਰ ਖੈਰ ਸ਼ਾਹ ਹੈ। ਖੈਰ ਸ਼ਾਹ ਦੇ ਕਿਲ੍ਹੇ ਦੇ ਚੌਹਾਂ ਕਿਨਾਰਿਆਂ ਉੱਪਰ ਚਾਰ ਬੁਰਜ ਹੁੰਦੇ ਸਨ ਜਿਨ੍ਹਾਂ ਵਿੱਚ ਹਰ ਵੀਰ ਵਾਰ ਦੀਵਾ ਬਾਲਿਆ ਜਾਂਦਾ ਸੀ। ਅੱਜ ਉਨ੍ਹਾਂ ਵਿਚੋਂ ਇੱਕ ਉੱਤੇ ਗੁਰਦੁਆਰਾ ਬਣ ਗਿਆ ਹੈ ਜਿਸ ਦਾ ਨਾਂ ਬੁਰਜ ਸਾਹਿਬ ਹੈ, ਅਜੇ ਵੀ ਲੋਕ ਖੈਰ ਸ਼ਾਹ ਦੇ ਨਾਂ ਦੀ ਮੰਨੀ (ਮਿੱਠੀ ਰੋਟੀ) ਵੰਡਦੇ ਹਨ।
ਦੂਸਰਾ ਪ੍ਰਸਿੱਧ ਵਿਅਕਤੀ ਬਾਬਾ ਰਾਮ ਮੱਲ ਜਿਸ ਦੀ ਯਾਦਗਾਰ ‘ਇਕ ਮੱਠ’ ਪਿੰਡ ਦੇ ਬਾਹਰ ਪੂਰਬ ਵੱਲ ਝਿੜੀ ਵਿੱਚ ਹੈ। ਲੋਕਾਂ ਨੇ ਬਾਬਾ ਰਾਮ ਮੱਲ ਦੇ ਨਾਮ ਨੂੰ ‘ਮਾਲੋਂ ਤੇ ਮੱਠ ਨੂੰ ‘ਮਾਟ’ ਕਹਿਣਾ ਸ਼ੁਰੂ ਕਰ ਦਿੱਤਾ ਹੈ ਅਤੇ ਝਿੜੀ ਦਾ ਨਾਂ ‘ਮਾਲੋਮਾਟ’ ਪ੍ਰਚਲਿਤ ਹੈ।
ਤੀਸਰਾ ਵਿਅਕਤੀ ਮੁਸਲਮਾਨ ਕਵੀ ‘ਇਬਰਾ’ ਹੈ ਜਿਸ ਨੇ ਮਿਰਜ਼ਾ ਸਾਹਿਬਾਂ ਦਾ ਕਿੱਸਾ ਲਿਖਿਆ ਸੀ। ਇਬਰੇ ਨੇ ਸਾਹਿਬਾਂ ਦੀ ਪੁਰਜ਼ੋਰ ਵਕਾਲਤ ਕੀਤੀ ਹੈ ਤੇ ਕਿਹਾ ਹੈ। ਕਿ ਇਸ ਨੂੰ ਉਸਦੇ ਭਰਾਵਾਂ ਨੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਵਰਗਲਾ ਲਿਆ। ਸੀ ਜਿਸ ਕਰਕੇ ਉਸ ਨੇ ਤੀਰ ਭੰਨੇ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ