ਨਿਆਣਾ ਬੇਟ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਨਿਆਣਾ ਬੇਟ, ਬਲਾਚੌਰ – ਰੂਪ ਨਗਰ ਸੜਕ ਤੇ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 24 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਕਿਹਾ ਜਾਂਦਾ ਹੈ ਕਿ 17ਵੀਂ ਸਦੀ ਤੋਂ ਪਹਿਲਾਂ ਇਹ ਪਿੰਡ ਸਤਲੁਜ ਦਰਿਆ ਵਿੱਚ ਹੜ੍ਹ ਜਾਣ ਕਾਰਨ ਚਾਰ ਵਾਰ ਉਜੜਿਆ ਸੀ ਪਰ ਅਖੀਰ ਵਿੱਚ ਕੁਝ ਬਜ਼ੁਰਗਰਿਆ ਵਿੱਚ ਕਰਕੇ ਹੁਣ ਵੱਸੇ ਪਿੰਡ ਵਾਲੀ ਥਾਂ ‘ਤੇ ਪਿੰਡ ਦੇ ਹੀ ਇੱਕ ਨਿਆਣੇ (ਬੱਚੇ) ਕੋਲੋਂ ਮੋਤੀ ਸਲਾਹ ਕੇ ਪਿੰਡ ਦਾ ਮੁੱਢ ਬੰਨ੍ਹਿਆ ਸੀ। ਇਸੇ ਕਰਕੇ ਇਸ ਪਿੰਡ ਦਾ ਨਾਂ ਨਿਆਣਾ ਦੀ ਗੱਡਵਾ ਅਤੇ ਪਿੰਡ ਬੇਟ ਖੇਤਰ ਵਿੱਚ ਹੋਣ ਕਰਕੇ ‘ਬੇਟ’ ਸ਼ਬਦ ਨਾਲ ਜੁੜ ਗਿਆ। ਨਿਆਣੇ ਕਲਾ ਮੋੜੀ ਗਡਵਾਉਣ ਤੋਂ ਬਾਅਦ ਸਤਲੁਜ ਦਰਿਆ ਨੇ ਆਪਣਾ ਰੁੱਖ ਬਦਲ ਲਿਆ ਅਤੇ ਹੁਣ ਦਰਿਆ ਕਾਫੀ ਦੂਰ ਤੋਂ ਲੰਘਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ