ਨੰਗਲ ਗੜ੍ਹੀਆ
ਸਥਿਤੀ :
ਨੱਗਲ ਗੜ੍ਹੀਆ ਜਾਂ ਨਗਲੀਆਂ, ਤਹਿਸੀਲ ਖਰੜ ਦਾ ਪਿੰਡ ਹੈ ਜੋ ਕੁਰਾਲੀ – ਖਰੜ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਕੁਰਾਲੀ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਵਸਾਉਣ ਵਾਲੇ ਵਿਅਕਤੀ ਦਾ ਨਾਂ ਨੱਗਲ ਸੀ। ਉਸਦੇ ਹੀ ਨਾਂ ‘ਤੇ ਇਸ ਪਿੰਡ ਦਾ ਨਾਂ ਨੱਗਲ ਅਤੇ ਫਿਰ ਨੱਗਲ ਗੜ੍ਹੀਆਂ ਜਾਂ ਨਗਲੀਆਂ ਪੈ ਗਿਆ। ਪਿੰਡ ਵਿੱਚ ਜੱਟ, ਮਜ਼੍ਹਬੀ ਸਿੱਖ, ਜੁਲਾਹੇ ਆਦਿ ਬਰਾਦਰੀਆਂ ਦੇ ਲੋਕ ਰਹਿੰਦੇ ਹਨ। ਪਿੰਡ ਵਿੱਚ ਇੱਕ ਗੁਰਦੁਆਰਾ ਸਭ ਦਾ ਸਾਂਝਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ