ਪਚਰੰਡੇ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ‘ਪੰਚਰੰਡੇ’, ਨੂਰਪੁਰ ਬੇਦੀ – ਗੜ੍ਹ ਸ਼ੰਕਰ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 9 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪੌਣੇ ਚਾਰ ਸੌ ਸਾਲ ਪਹਿਲਾਂ ਇੱਕ ਜੱਗੂ ਜਰਗਪਾਲ ਰਿਆਸਤ ਪਟਿਆਲਾ ਤੋਂ ਨੈਣਾ ਦੇਵੀ ਦੇ ਦਰਸ਼ਨਾਂ ਲਈ ਆਇਆ, ਜੰਗਲ ਦਾ ਸੋਹਣਾ ਇਲਾਕਾ ਵੇਖ ਕੇ ਉਹ ਇੱਥੇ ਹੀ ਵੱਸ ਗਿਆ। ਉਸ ਦੇ ਦੋ ਪੁੱਤਰ ਗੋਲਾ ਤੇ ਕਸਾਲਾ ਹੋਏ। ਪਿੰਡ ਦੀ ਸਾਰੀ ਬ੍ਰਾਹਮਣ ਵਸੋਂ ਗੋਲਾ ਤੇ ਕਸਾਲਾ ਦੀ ਵਸੋਂ ਵਿਚੋਂ ਹੈ। ਪਿੰਡ ਰਾਏਪੁਰ (ਝੱਜਾ) ਦੀ ਮਾਲਕ ਇੱਕ ਸੋਢਿਆਣੀ ਹੁੰਦੀ ਸੀ, ਉਸ ਵੇਲੇ ਦਾ ਇੱਥੇ ਇੱਕ ਕਿਲ੍ਹਾ ਤੇ ਖੂਹ ਹੈ। ਸੋਢੀ ਪਿੰਡਾਂ ਦਾ ਮਾਮਲਾ ਉਗਰਾਹਿਆ ਕਰਦੇ ਸਨ, ਇੱਕ ਵਾਰੀ ਉਹਨਾਂ ਦੇ ਅਹਿਲਕਾਰ ਨੇ ਆ ਕੇ ਮਾਮਲਾ ਮੰਗਿਆ। ਗੋਲੇ ਨੇ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ। ਕਸਾਲਾ ਦੇ ਪ੍ਰਵਾਰ ਨੇ ਸਾਰਾ। ਮਾਮਲਾ ਚੂਕਤਾ ਕਰ ਦਿੱਤਾ। ਸੋਢਿਆਣੀ ਨੇ ਰਾਏਪੁਰ ਕਿਲ੍ਹੇ ਵਿੱਚ ਬੁਲਾ ਕੇ ਕਸਾਲੇ ਦੇ ਮੁੰਡਿਆਂ ਨੂੰ ਮਾਣ ਵਜੋਂ ਪੰਜ ਰੰਗਦਾਰ ਪੱਗਾਂ ਦੇ ਕੇ ਸਤਿਕਾਰ ਦਿੱਤਾ ਅਤੇ ਉਸ ਦਿਨ ਤੋਂ ਹੀ ਪਿੰਡ ਦਾ ਨਾਂ ਪੰਜ-ਰੰਗਾ ਤੇ ਫੇਰ ਪਚਰੰਗਾ ਅਤੇ ਹੌਲੀ ਹੌਲੀ ਪਚਰੰਡੇ ਹੋ ਗਿਆ।
ਪਿੰਡ ਵਿੱਚ ਬ੍ਰਾਹਮਣਾਂ ਤੋਂ ਇਲਾਵਾ ਗੋਸਾਈ, ਬਾਵੇ, ਬਾਜੀਗਰ, ਹਰੀਜਨ ਤੇ ਜੱਟ ਪਰਿਵਾਰ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ