ਫਤਿਹਗੜ੍ਹ ਕੋਰੋਟਾਣਾ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਫਤਿਹਗੜ੍ਹ ਕੋਰੋਟਾਣਾ, ਮੋਗਾ – ਧਰਮਕੋਟ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਇਤਿਹਾਸ ਬਾਰੇ ਇੱਕ ਵਿਚਾਰ ਮੁਤਾਬਕ ਇਹ ਪਿੰਡ ਜਲਾਲਾਬਾਦ ਵਸਾਉਣ ਵਾਲੇ ਜਲਾਲ ਖਾਂ ਦੇ ਪੋਤਰੇ ਫਤਿਹ ਮੁਹੰਮਦ ਦਾ ਵਸਾਇਆ ਹੋਇਆ ਹੈ। ਇਸੇ ਕਰਕੇ ਇਸ ਪਿੰਡ ਵਿੱਚ ਜ਼ਿਆਦਾ ਮੁਸਲਮਾਨਾਂ ਦੀ ਆਬਾਦੀ ਸੀ ਅਤੇ ਪੁਰਾਣੀ ਮਸੀਤ ਵੀ ਸੀ। ‘ਕੋਰੋਟਾਣਾ” ਹੋਣ ਦਾ ਸੰਬੰਧ ਇਸ ਪਿੰਡ ਦੇ ਵਸਨੀਕਾਂ ਦਾ ਮੁਖੀ ਆਪਣੇ ਕਬੀਲੇ ਨਾਲ ਵੱਸਣ ਦੀ ਥਾਂ ਭਾਲ ਰਿਹਾ ਸੀ। ਉਹ ਗਾਲਬ ਕਲਾਂ (ਜ਼ਿਲ੍ਹਾ ਲੁਧਿਆਣਾ) ਵੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉੱਥੇ ਵੱਸ ਰਹੇ ਪਹਿਲੇ ਕਬੀਲੇ ਹੱਥੋਂ ਲੜਾਈ ਵਿੱਚ ਮਾਰਿਆ ਗਿਆ। ਉਸ ਦੀ ਘਰ ਵਾਲੀ ਦੇ ਬੱਚਾ ਹੋਇਆ ਸੀ ਜੋ ਕੁਝ ਘੰਟਿਆਂ ਦਾ ਸੀ। ਲੜਾਈ ਵਿੱਚ ਉਹ ਵੀ ਮਾਰੀ ਗਈ ਅਤੇ ਬੱਚਾ ਮੈਦਾਨ ਵਿੱਚ ਪਿਆ ਰਿਹਾ। ਕੁਝ ਸਮੇਂ ਬਾਅਦ ਉੱਥੇ ਇੱਕ ਮਰਾਸੀ ਆਇਆ ਅਤੇ ਉਸਨੇ ਬੱਚੇ ਨੂੰ ਚੁੱਕ ਕੇ ਇੱਕ ਕੋਰੇ ਕੁੱਝ ਵਿੱਚ ਪਾ ਲਿਆ ਤੇ ਉਸਨੂੰ ਹਿਫਾਜ਼ਤ ਵਾਲੀ ਥਾਂ ਪਹੁੰਚਾ ਦਿੱਤਾ ਜਿੱਥੇ ਉਸਦਾ ਨਾਂ ਕੋਰਾ ਰੱਖਿਆ। ਗਿਆ। ਉਹ ਫਤਿਹਗੜ੍ਹ ਆ ਕੇ ਵੱਸਿਆ ਅਤੇ ਉਸਦੇ ਨਾਂ ਤੇ ਪਿੰਡ ਦਾ ਨਾਂ ‘ਫਤਿਹਗਤ ਕੋਰੋਟਾਣਾ’ ਪੈ ਗਿਆ। ਮੌਜੂਦਾ ਪਿੰਡ ਵਿੱਚ ਕੋਰੋਟਾਣਾ ਗੋਤ ਦੇ ਘਰ ਪਿੰਡ ਵਿੱਚ ਵੱਸਦੇ ਹਨ ਤੇ ਕੁਝ ਧਾਰੀਵਾਲ, ਭੁੱਲਰ, ਸੰਧੂ, ਸਿੱਧੂ, ਕਲੇਰ ਤੇ ਢਿੱਲੋਂ ਗੋਤਾਂ ਨਾਲ ਸੰਬੰਧ ਰੱਖਦੇ ਹਨ। ਇਸ ਤੋਂ ਇਲਾਵਾ ਤਰਖਾਣ, ਸੁਨਿਆਰ, ਨਾਈ ਸਿੱਖ, ਹਿੰਦੂ ਤੇ ਮਜ਼੍ਹਬੀ ਪਰਿਵਾਰ ਵੀ ਵੱਸਦੇ ਹਨ।
ਪਿੰਡ ਦੇ ਉੱਤਰ ਵੱਲ ਢਾਬ ਵਾਲਾ ਗੁਰਦੁਆਰਾ ਹੈ ਜਿੱਥੇ ਉਦਾਸੀਆਂ ਵੇਲੇ ਗੁਰੂ ਨਾਨਕ ਦੇਵ ਜੀ ਆ ਕੇ ਠਹਿਰੇ ਸਨ। ਪਿੰਡ ਦੀ ਪੂਰਬੀ ਬਾਹੀ ਤੇ ਗੁਰਦੁਆਰਾ ਅਕਾਲਸਰ ਹੈ – ਇੱਥੇ ਗੁਰੂ ਗੋਬਿੰਦ ਸਿੰਘ ਜੀ ਡਰੋਲੀ ਤੋਂ ਆਪਣੀ ਭੈਣ ਨੂੰ ਮਿਲਣ ਜਾਂਦੇ ਪੜਾਅ ਕਰਿਆ ਕਰਦੇ ਸਨ। ਦੇਸ਼ ਨੂੰ ਆਜ਼ਾਦ ਕਰਾਉਣ ਲਈ 36 ਜ਼ਿਲ੍ਹਿਆਂ ਦੀ ਕਿਸਾਨ ਸਭਾ ਦੀ ਕਾਨਫਰੰਸ ਇਸ ਪਿੰਡ ਵਿੱਚ 1942 ਵਿੱਚ ਹੋਈ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ