ਬਛੋਆਣਾ
ਸਥਿਤੀ :
ਤਹਿਸੀਲ ਬੁੱਢਲਾਡਾ ਦਾ ਪਿੰਡ ਬਛੋਆਣਾ, ਬੁੱਢਲਾਡਾ – ਭਿੱਖੀ – ਸੁਨਾਮ ਸੜਕ ਤੋਂ 6 ਕਿਲੋਮੀਟਰ ‘ਤੇ ਬੁੱਢਲਾਡਾ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਣਿਆ ਹੋਇਆ ਹੈ। ਇਹ ਗੁਰਦੁਆਰਾ ਇੱਕ ਜੰਗਲ ਵਿੱਚ ਹੈ। ਗੁਰੂ ਤੇਗ ਬਹਾਦਰ ਜੀ ਜਦੋਂ ਇਸ ਪਾਸੇ ਆਏ ਤਾਂ ਇੱਥੇ ਤਿੰਨ ਦਿਨ ਠਹਿਰੇ ਸਨ । ਗੁਰੂ ਜੀ ਦੀ ਸੇਵਾ ਬੈਰਾਗੀ ਸਾਧਾਂ ਨੇ ਕੀਤੀ ਸੀ। ਉਨ੍ਹਾਂ ਕੋਲ ਲਵੇਰੇ (ਵਛੇਰੇ) ਸਨ। ਗੁਰੂ ਜੀ ਨੇ ਬਚਨ ਕੀਤਾ ਕਿ ਲੈਵੀ ਸਦਾ ਲਵੇਰੀ, ਅੱਜ ਤੱਕ ਉਨ੍ਹਾਂ ਬੈਰਾਗੀ ਸਾਧਾਂ ਦੇ ਘਰ ਦੁੱਧ ਦੀ ਕਮੀ ਨਹੀਂ ਹੋਈ। ਉਨ੍ਹਾਂ ਕੋਲ ਗਾਂ ਤੇ ਵਛੇਰੇ ਕਰਕੇ ਪਿੰਡ ਦਾ ਨਾਂ ‘ਬੱਛੋਆਣਾ’ ਪੈ ਗਿਆ। ਇਹ ਪਿੰਡ ‘ਬਾਰੇ” ਦੇ ਨਾ ਨਾਲ ਵੀ ਪੁਕਾਰਿਆ ਜਾਂਦਾ ਹੈ। ਤੇਰ੍ਹਵੀਂ ਸਦੀ ਦੇ ਕਰੀਬ ਇਹ ਪਿੰਡ ਬੁੱਢਲਾਡਾ ਪਿੰਡ ਦੀ ਜਗੀਰ ਵਿੱਚ ਸ਼ਾਮਲ ਸੀ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ