ਸਥਿਤੀ :
ਤਹਿਸੀਲ ਮਲੋਟ ਦਾ ਪਿੰਡ ਬਨਵਾਲਾ ਅਨੂੰ, ਮਲੋਟ-ਡੱਬਵਾਲੀ ਸੜਕ ‘ਤੇ ਸਥਿਤ ਹੈ ਅਤੇ ਡੱਬਵਾਲੀ ਤੋਂ 7 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲਗਭਗ 180 ਸਾਲ ਪਹਿਲਾਂ ਇੱਕ ਮੁਸਲਮਾਨ ਨੰਬਰਦਾਰ ਅੰਨੂੰ ਨੇ ਬੰਨ੍ਹਿਆ ਸੀ ਅਤੇ ਉਸਦੇ ਨਾਂ ਤੇ ਹੀ ਇਹ ਵਣ ਵਾਲੀ ਜਗ੍ਹਾ ਦਾ ਨਾਂ ‘ਬਨਵਾਲਾ ਅੰਨੂੰ’ ਪੈ ਗਿਆ।
ਇਹ ਪਿੰਡ ਇੱਥੋਂ । ਕਿਲੋਮੀਟਰ ਤੇ ਬਣੇ ਗੁਰਦੁਆਰਾ ਨਾਨਕਸਰ ਕਰਕੇ ਵਿਸ਼ੇਸ਼ ਤੌਰ ਤੇ ਜਾਣਿਆ ਜਾਂਦਾ ਹੈ। ਇਸ ਗੁਰਦੁਆਰੇ ਨੂੰ ਕਲੇਰਾਂ ਵਾਲੇ ਸੰਤਾਂ ਨੇ ਬਣਾਇਆ ਸੀ। ਇੱਥੇ ਹਰ ਮੱਸਿਆ ਨੂੰ ਭਾਰੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ਪ੍ਰੰਤੂ ਕਿਸੇ ਵੀ ਸ਼ਰਧਾਲੂ ਨੂੰ ਮਾਇਆ ਦੇ ਰੂਪ ਵਿੱਚ ਮੱਥਾ ਟੇਕਣ ਦੀ ਆਗਿਆ ਨਹੀਂ ਦਿੱਤੀ ਜਾਂਦੀ । ਜਥੇਦਾਰ ਠਾਕਰ ਸਿੰਘ, ਜਥੇਦਾਰ ਵਰਿਆਮ ਸਿੰਘ ਅਤੇ ਜਥੇਦਾਰ ਮੋਹਕਮ ਸਿੰਘ ਇਸ ਪਿੰਡ ਦੇ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਹੋਏ ਹਨ। ਪਿੰਡ ਵਿੱਚ ਬਾਬਾ ਸੀਤਾ ਰਾਮ ਦੀ ਸਮਾਧ ਹੈ ਜਿੱਥੇ ਲੋਕੀ ਸੁੱਖਾਂ ਸੁੱਖਦੇ ਹਨ ਤੇ ਸੁੱਖਾਂ ਪੂਰੀਆਂ ਹੋਣ ਤੇ ਸੁੱਖਾਂ ਉਤਾਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ