ਜਰਨੈਲ ਮੂਲਾ ਸੂੰਹ ਵਾਲਾ : ਬਾਹੋਵਾਲ
ਇਤਿਹਾਸ ਸਿਰਫ਼ ਰਾਜੇ-ਰਾਣੀਆਂ ਅਤੇ ਵੱਡੇ ਲੋਕ ਹੀ ਨਹੀਂ ਸਿਰਜਦੇ, ਦਰਅਸਲ ਇਤਿਹਾਸ ਦੀ ਸਿਰਜਣਾ ਵਿੱਚ ਆਮ ਲੋਕਾਂ ਦਾ ਹੱਥ ਵਧੇਰੇ ਹੁੰਦਾ ਹੈ। ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਇਹ ਪਰਤ ਇਤਿਹਾਸ ਰਚਨਾ ਦੀ ਨੀਂਹ ਮੰਨੀ ਜਾ ਸਕਦੀ ਹੈ। ਅਜਿਹਾ ਇਤਿਹਾਸ ਲਿਖ ਕੇ ਫਿਰ ਅਸਲੀਅਤ ਦੇ ਵਧੇਰੇ ਨੇੜੇ ਪਹੁੰਚ ਸਕਣਾ ਸੌਖਾ ਹੁੰਦਾ ਹੈ। ਮਿੱਥ, ਕਲਪਨਾ ਤੇ ਗਲਤ ਬਿਆਨੀ ਦੀ ਗੁੰਜਾਇਸ਼ ਨਹੀਂ ਹੁੰਦੀ। ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ, ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਤੌਰ ‘ਤੇ ਨਹੀਂ ਜਿਸਦਾ। ਅਕਸਰ ਹੀ ਬਜ਼ੁਰਗਾਂ ਅਤੇ ਪੀੜ੍ਹੀ ਦਰ ਪੀੜ੍ਹੀ ਤੁਰੀਆਂ ਆਉਂਦੀਆਂ ਦੰਦ ਨਥਾਵਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਫਿਰ ਉਸ ਸਾਰੇ ਨੂੰ ਇਤਿਹਾਸਿਕ ਪਰਿਪੇਖ ਅਤੇ ਤਰਕ ਦੀ ਕਸਵੱਟੀ ਉੱਤੇ ਪਰਖ ਕੇ ਇੱਕ ਸੰਪੂਰਨ ਲੜੀ ਵੱਲ ਵਧਣਾ ਪੈਂਦਾ ਹੈ। ਪੁਰਾਣੀ ਪੀੜ੍ਹੀ ਖਤਮ ਹੋ ਗਈ ਹੈ, ਪਰ ਕੋਈ ਟਾਵਾਂ-ਟਾਵਾਂ ਅਜੇ ਡੰਗੋਰੀ ਲਈ ਖੜਾ ਹੈ, ਅਰਖਤ ਨੂੰ ਬੱਚਿਆਂ ਅਤੇ ਚੰਗੀਆਂ-ਤੁਰਸ਼ੀਆਂ ਨੇ ਘੇਰ ਰੱਖਿਆ ਹੈ ਅਤੇ ਨਵੀਂ ਪੀੜ੍ਹੀ ਨੂੰ ਟੈਲੀ ਕਲਚਰ ਨੇ ਅੰਦਰੀ ਵਾਰ ਦਿੱਤਾ ਹੈ। ਮੱਥਾਂ ਤਾਂ ਕਦੋਂ ਦੀਆਂ ਖ਼ਤਮ ਹੋ ਚੁੱਕੀਆਂ ਹਨ, ਜਿੱਥੇ ਉਚ-ਚਰਚਾ ਚੱਲਦੀ ਸੀ, ਪਰ ਮੌਕਾ ਅਜੇ ਵੀ ਸਾਂਭਿਆ ਜਾ ਸਕਦਾ ਹੈ, ਅਜੇ ਦੀ ਦੋਲਾ ਹੈ ਕਿ ਸਾਰਾ ਕੁਝ ਸਾਂਭ ਲਈਏ, ਨਹੀਂ ਤਾਂ ਇਤਿਹਾਸ ਗੁੰਮ ਹੋ ਜਾਣਾ ਹੈ, ਫਿਰ ਲਾਇਆਂ ਵੀ ਨਹੀਂ ਲੱਭਣਾ।
ਕਿਤੇ-ਕਿਤੇ ਇਤਿਹਾਸ ਦੀਆਂ ਕਿਤਾਬਾਂ ਜਾਂ ਗਜ਼ਟੀਅਰਾਂ ਵਿੱਚ ਸਥਾਨਕ ਇਤਿਹਾਸ ਦੇ ਇਸਾਰੇ ਤਾਂ ਮਿਲਦੇ ਹਨ, ਪਰ ਬੌੜਵੇਂ ਰੂਪ ‘ਚ ਨਾ ਮਿਲਣ ਦੇ ਕਈ ਕਾਰਨ ਹਨ। ਵੱਡਾ ਕਾਰਨ ਤਾਂ ਇਹ ਹੈ ਕਿ ਹੇਠਲੇ ਪੱਧਰ ਤੋਂ ਅਤੇ ਨਿਰਪੱਖ ਰੂਪ ਤੋਂ ਸਾਡਾ ਇਤਿਹਾਸ ਸਾਂਭਿਆ ਹੀ ਨਹੀਂ ਗਿਆ। ਸਾਹਿਤ ਦੀ ਹੋਰ ਵੰਨਗੀ ਨਾਲੋਂ ਇਹ ਖੋਜ ਦਾ ਚੀਮ ਹੈ ਵੀ ਔਖਾ। ਇੱਕ ਬੰਦੇ ਕੋਲੋਂ ਪੁੱਛ ਕੇ ਆਉਣਾ ਜਦ ਪ੍ਰੋੜਤਾ ਲਈ ਦੂਜੇ ਸੱਜਣ ਪਾਸ ਜ਼ਿਕਰ ਕਰਨਾ ਤਾਂ ਉਸ ਨੇ ਸਾਰਾ ਨਕਸ਼ਾ ਹੀ ਉਲਟਾ ਕੇ ਰੱਖ ਦੇਣਾ। ਫਿਰ ਕਿਸੇ ਨਿਰਪੱਖ ਆਦਮੀ ਨੂੰ ਢੂੰਡਣ ਤੇ ਉਸ ਦੇ ਦੱਸੇ ਤੱਥਾਂ ਨੂੰ ਇਤਿਹਾਸ-ਤਰਕ ਅਤੇ ਵਿਗਿਆਨ ਦੀ ਕਸਵੱਟੀ ਉੱਤੇ ਲਾਉਣਾ ਤਾਂ ਕਈ ਕੁਝ ਰੱਦ ਹੋ ਜਾਣਾ। ਹੁਣ ਤੱਕ ਮੈਂ ਜਿੰਨੇ ਵੀ ਪਿੰਡਾਂ ਦੀਆਂ ਇਤਿਹਾਸ ਦੀਆਂ ਪੈੜਾਂ ਲਿਖੀਆਂ ਸਭ ਤੋਂ ਵੱਧ ਸਮਾਂ ਤੇ ਮਿਹਨਤ ਮੇਰੀ ਇਸ ਪਿੰਡ ਨੇ ਲਈ। ਹੈਰਾਨੀ ਦੀ ਗੱਲ ਇਹ ਕਿ ਮੇਰੇ ਕਰਮ ਖੇਤਰ ਦੇ ਬਹੁਤ ਹੀ ਨੇੜੇ ਪੈਂਦੇ ਇਸ ਪਿੰਡ ਵਿੱਚ ਸੰਤੁਸ਼ਟੀਜਨਕ ਸਰੋਤ ਲੱਭਣ ਲਈ ਮੈਨੂੰ ਟੱਕਰਾਂ ਵੀ ਕਾਫੀ ਮਾਰਨੀਆਂ ਪਈਆਂ, ਉੱਚ ਜਲੰਧਰ ਲਾਗਲੇ ਕੱਲ੍ਹਣ ਪਿੰਡ ਦੇ ਕੂੜਾ ਮਰਾਸੀ ਦੇ ਘਰੋਂ ਅਜਿਹੀ ਹਾਥ ਮਿਲੀ ਕਿ ਉਹ ਇਸੇ ਲੇਖ ਦਾ ਧੁਰਾ ਸਾਬਤ ਹੋ ਗਈ, ਉਤੋਂ ਸੋਨੇ ‘ਤੇ ਸੁਹਾਗਾ ਫੇਰਿਆ ਪਿੰਡ ਦੇ ਹੀ ਦੇਸ਼ ਭਗਤ ਬਜ਼ੁਰਗ ਕਾਮਰੇਡ ਕਰਮ ਸਿੰਘ ਅਤੇ ਚੰਡੀਗੜ੍ਹ ਉਸਦੇ ਮਾਹਿਲਪੁਰੀਏ ਵਿੰਗ ਕਮਾਂਡਰ ਡੀ. ਐਸ. ਬੈਂਸ ਨੇ। ਕੁਝ ਕਨਸੋਆਂ ਦਿੱਤੀਆਂ ਵਾਲੇ ਬਾਬੇ ਗਿਆਨ ਸਿੰਘ ਨੇ, ਜਿਸ ਵਿਚ ਜਦੋਂ ਇਤਿਹਾਸਿਕ ਗਿਆਨ ਦਾ ਦਸਮਾ ਵਹਿੰਦਾ ਹੈ, ਤਾਂ ਧੰਨ-ਧੰਨ ਹੋ ਜਾਂਦੀ ਹੈ ਅਤੇ ਜਦੋਂ ਸਦੀ ਕਿ ਉਮਰ ਦੇ ਮਾਲਕ ਲਸਾੜਾ (ਜੈਜੋਂ) ਪਿੰਡ ਦੇ ਰਾਣਾ ਦਯਾ ਰਾਮ ਨੇ ਬਾਹੋਵਾਲ ਦੇ ਕਿਲ੍ਹੇ ਦੀਆਂ ਤੰਦਾਂ ਖੋਲ੍ਹੀਆਂ ਤਾਂ ਇਹ ਲੇਖ ਆਪਣੇ ਚਾਲੇ ਪੈ ਗਿਆ।
ਬਾਹੋਵਾਲ ਪਿੰਡ ਦਾ ਨਾਂਅ ਉਹਨਾਂ ਦੇ ਇੱਕ ਵਡੇਰੇ ਬਾਰੇ ਦੇ ਨਾਂਅ ਪਿਆ। ਜੋ ਜਾਤ ਦਾ ਜੱਟ ਸੀ ਤੇ ਗੋਲ ਵਜੋਂ ਬੈਂਸ, ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਇਸ ਪਿੰਡ ਦੀ ਮੋਹੜੀ ਬਾਰੇ ਨੇ ਹੀ ਗੱਡੀ ਸੀ । ਬਾਹੋਵਾਲ ਜਿਸ ਦਾ ਪਹਿਲਾ ਨਾਂਅ ਬਾਗਾਂਵਾਲੀ ਸੀ ਦਾ ਹਦਬਸਤ ਨੰਬਰ 34 ਅਤੇ ਕੁੱਲ ਮਾਲਕੀ 1692 ਏਕੜ ਹੈ, ਜੋ ਕਿ ਸਿਵਲਤ ਪਹਾੜੀਆਂ ਦੇ ਪੈਰਾਂ ਵਿੱਚ ਹੁਸ਼ਿਆਰਪੁਰ ਤੋਂ 19 ਕੁ ਕਿਲੋਮੀਟਰ ਦੱਖਣ ਵੱਲ ਹੁਸ਼ਿਆਰਪੁਰ ਚੰਡੀਗੜ੍ਹ ਸ਼ਾਹ-ਮਾਰਗ ਉੱਤੇ ਮੈਲੀ ਵਾਲੇ ਚੋਅ ਕੰਢੇ ਪੁਲ ਪਾਸ ਘੁੱਗ ਵਸਦਾ ਹੈ। ਮਾਹਿਲਪੁਰ ਇੱਥੋਂ ਤਿੰਨ ਕੁ ਕਿਲੋਮੀਟਰ ਹੈ। ਇਹ ਉਹੀ ਮਾਹਿਲਪੁਰ ਹੈ, ਜਿਸ ਦੇ ਵਡੇਰਿਆਂ ਦੀ ਇਹ ਵੀ ਜ਼ਮੀਨ ਸੀ। ਮਾਹਿਲਪੁਰ ਬਾਰੇ ਜ਼ਿਕਰ ਮਸ਼ਹੂਰ ਚੀਨੀ ਯਾਤ 623 ਈਸਵੀ ਵਿੱਚ ਕਰਦਾ ਹੈ, ਜਦੋਂ ਉਹ ਥਾਨੇਸਰ (ਹਰਿਆਣਾ) ਵਿਖੇ ਮਹਾਰਾਜਾ ਹਫਤ ਵਰਧਨ ਦਾ ਮਹਿਮਾਨ ਠਹਿਰਿਆ ਸੀ। ਇਸੇ ਮਹਾਰਾਜੇ ਦੇ ਬਜ਼ੁਰਗ ਵੀ ਮਾਹਿਲਪੁਰ ਦੇ ਜੰਮਪਲ ਸਨ, ਜਿਨ੍ਹਾਂ ਦੇ ਇੱਕ ਵੰਡ-ਵਡੇਰੇ ਨੇ 400 ਈਸਵੀ ਵਿੱਚ ਕੁਰੂਕਸ਼ੇਤਰ ਦੀ ਪਰ ਜਮੀਨ ਉੱਤੇ ਸ੍ਰੀ ਕੰਠ ਉਰਫ ਥਾਨੇਸਰ ਵਸਾਇਆ ਸੀ, ਨਾਂਅ ਸੀ ਉਸ ਦਾ ਬੈਂਸ ਬੰਸ ਪੁਸ਼ਪਭੀ।
ਮਾਹਲਪੁਰ ਦੀ ਇੱਕ ਪੱਤੀ ਦਾਸੋਵਾਲ ਦੇ ਬਜ਼ੁਰਗ ਕਦੇ ਬਾਹੋਵਾਲ ਆ ਵੱਸੇ, ਇਕ ਸਾਰੇ ਤੋਂ ਪਹਿਲਾਂ ਸਾਨੂੰ ਜੱਟਾਂ ਅਤੇ ਬੈਂਸ ਗੋਤ ਦਾ ਖੁਲਾਸਾ ਕਰਨਾ ਪੈਣਾ। ਜੱਟਾਂ ਦਾ ਇਕ ਲਈ ਕਿਉਂਕਿ ਮਾਹਿਲਪੁਰ ਇਲਾਕੇ ਦੇ ਬੈਂਸ, ਜੱਟਾਂ ਦੀ ਪ੍ਰਵਾਨਤ ਭਾਸ਼ਾ ਦੇ ਚੌਖਟੇ ਵਿੱਚ ਪੂਰੀ ਤਰ੍ਹਾਂ ਨਹੀਂ ਬੈਠਦੇ ਅਤੇ ਬੈਂਸਾਂ ਦਾ ਇਸ ਕਰਕੇ, ਕਿਉਂਕਿ ਇਸੇ ਗੋਤ ਨੇ ਇਸੇ ਧਰਤ ਤੇ ਬੈਂਸ ਸ਼ਬਦ ਦਾ ਰੂਪ ਧਾਰਿਆ ਲੱਗਦਾ। ਪੰਜਾਬ ਦੇ ਇਤਿਹਾਸ ਦਾ ਮੁੱਢ ਆਰੀਆ ਜਾਤੀ ਦੇ ਲੋਕਾਂ ਤੋਂ ਬੱਝਿਆ ਦੱਸਿਆ ਜਾਂਦਾ ਹੈ। ਇਹ ਜਾਤੀ ਮੱਧ ਏਸ਼ੀਆ ਤੋਂ ਕਈ ਟੋਲੀਆਂ ਵਿੱਚ ਪੰਜਾਬ ਦੇ ਹਰੇ-ਭਰੇ ਮੈਦਾਨਾਂ ਵਿੱਚ ਆ ਕੇ ਵਸੀ ਮੰਨੀ ਜਾਂਦੀ ਹੈ, ਪਰ ਕੁਝ ਮਾਨਵ ਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਆਰੀਆ ਪੰਜਾਬ ਦੇ ਹੀ ਆਦਿ ਵਸਨੀਕ ਹਨ ਤੇ ਇਹ ਕਿਧਰੋਂ ਬਾਹਰੋਂ ਨਹੀਂ ਆਏ ਖੈਰ ਇਹ ਖੋਜ ਅਤੇ ਬਹਿਸ ਦਾ ਵਿਸ਼ਾ ਤਾਂ ਹੈ, ਪਰ ਹੜੱਪਾ, ਰੋਪੜ ਤੇ ਮੋਹਿੰਜੋਦੜੋ ਦੇ ਖੰਡਰਾਂ ਦੀ ਖੁਦਾਈ ਸਮੇਂ ਪ੍ਰਾਪਤ ਹੋਈ ਸਮਗਰੀ ਤੋਂ ਪਤਾ ਲੱਗਦਾ ਹੈ ਕਿ ਆਰੀਆ ਸੱਭਿਅਤਾ ਤੋਂ ਪਹਿਲਾਂ ਵੀ ਇੱਥੇ ਇੱਕ ਸੱਭਿਅਤਾ ਸੀ। ਇਨ੍ਹਾਂ ਪਹਿਲੋਂ ਵੱਸਦੇ ਲੋਕਾਂ ਦੀ ਜਾਤ-ਨਸਲ ਬਾਰੇ ਅਜੇ ਪੱਕੇ ਅਨੁਮਾਨ ਨਾਲ ਕੁਝ ਨਹੀਂ ਕਿਹਾ ਜਾ ਸਕਿਆ, ਪਰ ਅਨੁਮਾਨ ਹੈ ਕਿ ਇਹ ਲੋਕ ਦਰਾਵੜ ਦੇ ਕੋਲ ਜਾਤੀਆਂ ਦੇ ਸਨ, ਜਿਨ੍ਹਾਂ ਨੂੰ ਆਰੀਆ ਜਾਤੀ ਦੇ ਲੰਮੇ ਸੰਘਰਸ਼ ਪਿੱਛੋਂ ਜਾਂ ਤਾਂ ਦੱਖਣ ਵੱਲ ਧੱਕ ਦਿੱਤਾ ਜਾਂ ਫਿਰ ਗੁਲਾਮ ਬਣਾ ਲਿਆ। ਆਰੀਆ ਜਾਤੀ ਦੇ ਧਰਮ ਗ੍ਰੰਥਾਂ ਵਿੱਚ ਇਨ੍ਹਾਂ ਨੂੰ ਦਾਸ (ਦਸਿਰੂ) ਕਿਹਾ ਗਿਆ ਹੈ। ਇਹ ਸਭ ਤੋਂ ਪੁਰਾਣੇ ਪੰਜਾਬੀ ਸਨ। ਆਰੀਆ ਸੱਭਿਅਤਾ ਇਹਨਾਂ ਲੋਕਾਂ ਦੀ ਸੱਭਿਅਤਾ ਤੋਂ ਵੀ ਪ੍ਰਭਾਵਤ ਹੋਈ। ਆਰੀਆ ਲੋਕ ਜਿੱਥੇ ਕੱਦ-ਕਾਠ ਦੇ ਉੱਚੇ-ਲੰਮੇ, ਰੰਗ ਦੇ ਸਾਫ਼ ਤੇ ਤਿੱਖੇ ਨਕਸਾਂ ਵਾਲੇ ਸਨ, ਪਰ ‘ਦਸਿਯੂ’ ਕੰਦ ਦੇ ਮਧਰੇ, ਚੌੜੇ ਨੱਕ, ਲੰਮੇ ਸਿਰ ਤੇ ਕਾਲੇ ਰੰਗ ਦੇ ਸਨ। ਡਾ. ਲਤੀਫ ਇਹਨਾਂ ਨੂੰ ਮੱਧ ਏਸ਼ੀਆ ਦੀਆਂ ਸਿਥੀਅਨ ਜਾਤੀਆਂ ਨਾਲ ਜੋੜਦਾ ਹੈ। ਉਸ ਅਨੁਸਾਰ ਤਾਂ ਪੰਜਾਬ ਦੀਆਂ ਅਖੌਤੀ ਅਤਿ ਨੀਵੀਆਂ ਜਾਤਾਂ ਇਹਨਾਂ ਦੀ ਹੀ ਬਚੀ ਖੁਚੀ ਵੱਸ਼ ਹਨ। ਆਰੀਅਨ ਤੋਂ ਬਾਅਦ ਇੱਕ ਸਮੇਂ ਈਰਾਨੀਆਂ ਨੇ ਵੀ ਪੰਜਾਬ ਵਿਚ ਈਰਾਨੀ ਸਾਮਰਾਜ ਸਥਾਪਤ ਕੀਤਾ। ਫਿਰ ਸਿਕੰਦਰ ਦੇ ਹੱਲੇ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤੱਕ, ਦੋ ਕੁ ਹਜ਼ਾਰ ਸਾਲ ਤੱਕ ਸਮੁੱਚੇ ਪੁਰਾਣੇ ਪੰਜਾਬ ਵਿੱਚ ਨਸਲੀ ਪੱਖ ਤੋਂ ਇੱਕ ਖਿੱਚੜੀ ਜਿਹੀ ਰਿਝਦੀ ਰਹੀ। ਪੰਜਾਬ ਉੱਤੇ ਅਨੇਕਾਂ ਵਿਦੇਸ਼ੀ ਕਬੀਲਿਆਂ ਪਾਰਥੀਅਨ, ਸਿਥੀਅਨ, ਕੁਸ਼ਾਨ, ਹੂਨ, ਤੁਰਕ, ਮੰਗੋਲ ਤੇ ਅਫ਼ਗਾਨੀ ਪਠਾਣਾਂ ਆਦਿ ਨੇ ਉਪਰੋਥਲੀ ਹੱਲੇ ਕੀਤੇ। ਅਫ਼ਗਾਨਿਸਤਾਨ ਵਿੱਚ ਪਠਾਣਾਂ ਦੇ ਇੱਕ ਕਬੀਲੇ ਦਾ ਗੋਤ ਵੀ ਬੈਂਸ ਹੈ। ਇਹਨਾਂ ਸਭਨਾਂ ਹਮਲਾਵਰਾਂ ਦਾ ਕਰੀਬ ਚੌਥਾ ਭਾਗ, ਸਦਾ ਲਈ ਇੱਥੇ ਹੀ ਵਸ ਜਾਂਦਾ ਰਿਹਾ, ਜੋ ਕਿ ਇੱਥੋਂ ਦੀਆਂ ਤੀਵੀਆਂ ਨਾਲ ਵਿਆਹ ਕਰਕੇ ਘਰ ਵਸਾਂਦੇ ਰਹੇ। ਇਹਨਾਂ ਵਿਦੇਸ਼ੀ ਲੋਕਾਂ ਦੀ ਸੰਸਕ੍ਰਿਤੀ ਨੇ ਵੀ ਪੰਜਾਬ ਨੂੰ ਪ੍ਰਭਾਵਤ ਕੀਤਾ। ਪੰਜਾਬ ਦੀ ਕਿਰਸਾਨੀ ਵਸੋਂ ਦਾ ਇੱਕ ਵਡੇਰਾ ਭਾਗ ਜੱਟ ਹਨ, ਜੋ ਜੁੱਸੇ ਦੇ ਕਰੜੇ, ਮਿਹਨਤੀ, ਸਾਹਸੀ ਤੇ ਸੁਭਾਅ ਦੇ ਖੁੱਲ੍ਹੇ-ਡੁੱਲ੍ਹੇ ਹਨ। ਕਈ ਮਾਨਵ ਸ਼ਾਸਤਰੀ ਜੱਟਾਂ ਨੂੰ ਅਨਾਰੀਆ ਮੰਨਦੇ ਹਨ। ਉਹਨਾਂ ਅਨੁਸਾਰ ਇਹਨਾਂ ਲੋਕਾਂ ਉੱਤੇ ਬ੍ਰਾਹਮਣ ਸੰਸਕ੍ਰਿਤੀ ਦੀ ਅਜਿਹੀ ਪਾਣ ਚੜ੍ਹੀ ਕਿ ਉਹ ਵਿੱਚ-ਵਿਚਾਲੇ ਜਿਹੇ ਦੇ ਹੋ ਕੇ ਰਹਿ ਗਏ। ਜਨਰਲ ਕਨਿੰਘਮ ਅਨੁਸਾਰ ਜੱਟ ਇੰਡੋਸਿਥੀਅਨ ਨਸਲ ਦੇ ਹਨ ਅਤੇ ਉਹ ਇਹਨਾਂ ਨੂੰ ਸਟਰਾਬੇ ਦੇ ਜ਼ੰਬੋ ਤੇ ‘ਪਟਾਲਮੀ ਦੇ ਜੇਟਸ’ ਹੀ ਮੰਨਦਾ ਹੈ। ਉਸ ਦਾ ਮੱਤ ਹੈ ਕਿ ਦੂਜੀ ਸਦੀ ਪੂਰਬੀ ਦੇ ਅੰਤਲੇ ਦਹਾਕੇ ਵਿੱਚ, ਇਹ ਲੋਕ ਆਪਣੇ ਮੂਲ ਸਥਾਨ ਅਕਸਸ ਤੋਂ ਇੱਥੇ ਆ ਕੇ ਵਸੇ। ਪਰ ਕਰਨਲ ਟਾਡ ਜੱਟਾਂ ਨੂੰ ਰਾਜਪੂਤੀ ਅਸਲੇ ਦੇ ਮੰਨਦਾ ਹੈ। ਪੰਜਾਬ ਵਿੱਚ ਵੱਸਦੇ ਸਿੱਖ ਜੱਟਾਂ ਦੀਆਂ ਕਈ ਗੋਤਾਂ ਸਿੱਧੂ, ਬਰਾੜ ਤੇ ਸੇਖੋਂ ਆਦਿ ਉਸ ਅਨੁਸਾਰ ਉਹਨਾਂ ਦੇ ਵਡਿੱਕੇ ਜੈਸਲਮੇਰ ਤੋਂ ਪੰਜਾਬ ਵਿੱਚ ਆ ਕੇ ਵਸੇ। ਬੈਂਸ ਆਪਣੇ ਆਪ ਨੂੰ ਰਾਜਸਥਾਨ ਦੀ ਭਰਤਪੁਰ ਦੀ ਜਾਟ ਰਿਆਸਤ ਨਾਲ ਜੋੜਦੇ ਹਨ, ਉਹ ਰਾਜਸਥਾਨ ਦੇ ਬੈਂਸ ਵਾੜੇ ਨੂੰ ਆਪਣੇ ਮੂਲ ਸਥਾਨ ਮੰਨਦੇ ਹਨ। ਜੱਟਾਂ ਤੇ ਰਾਜਪੂਤ ਦੇ ਕੱਦ-ਕਾਠ, ਚਿਹਰੇ ਮੋਹਰੇ ਤੇ ਸਭਾਅ ਐਨੇ ਮਿਲਦੇ-ਜੁਲਦੇ ਹਨ ਕਿ ਇਨ੍ਹਾਂ ਵਿੱਚ ਕੋਈ ਨਸਲੀ ਸਾਂਝ ਜ਼ਰੂਰ ਜਾਪਦੀ ਹੈ। ਕਈ ਖੋਜੀਆਂ ਦਾ ਵਿਚਾਰ ਹੈ ਕਿ ਜਿਹੜੇ ਰਾਜਪੂਤ ਜਾਤੀ ਸ਼ੁਧਤਾ ਦੀ ਪ੍ਰਵਾਹ ਨਾ ਕਰਦਿਆਂ ਹੇਠਲੇ ਅਤੇ ਹੋਰਨਾਂ ਵਰਗਾਂ ਦੀਆਂ ਜਾਤਾਂ- ਨਸਲਾਂ ਨਾਲ ਰਿਸ਼ਤੇ-ਨਾਤੇ ਕਰਦੇ ਰਹੇ ਅਤੇ ਰਾਜਪੂਤੀ ਸੱਭਿਆਚਾਰ ਦੀਆਂ ਕਰੜੀਆਂ ਬੰਧਸ਼ਾਂ ਵਿੱਚ ਜਕੜੇ ਨਾ ਰਹਿ ਸਕੇ, ਉਹ ਉਚੇਰੀ ਸਮਾਜਿਕ ਸਥਿਤੀ ਤੋਂ ਡਿੱਗਣ ਕਰਕੇ ਰਾਜਪੂਤ ਨਾ ਰਹੇ ਤੇ ਜੱਟ ਅਖਵਾਏ। ਜੱਟਾਂ ਬਾਰੇ ਇੱਕ ਦੰਦ ਕਥਾ ਇਹ ਵੀ ਤੁਰੀ ਆਉਂਦੀ ਹੈ ਕਿ ਯਾਦਵਾਂ (ਕ੍ਰਿਸ਼ਨ ਭਗਵਾਨ ਯਾਦੂ ਵੰਸੀ ਕੁਲ) ਦੇ ਇੱਕ ਕਬੀਲੇ ਦਾ ਨਾਂਅ ਜਾਤ (ਜਾਂ ਸੁਜਾਤ) ਸੀ, ਇਹ ਸ਼ਬਦ ਵਿਗੜ ਕੇ ਬਾਅਦ ਵਿੱਚ ਜਾਟ ਅਤੇ ਇਧਰ ਜੱਟ ਬਣ ਗਿਆ। ਕਿਸੇ ਹੱਦ ਤੱਕ ਇਹ ਗੱਲ ਵੀ ਅੱਖੋਂ ਓਹਲੇ ਨਹੀਂ ਕੀਤੀ ਜਾ ਸਕਦੀ, ਕਿਉਂਕਿ ਜਿਨ੍ਹਾਂ ਆਰੀਆਂ ਨੇ ਸਭ ਤੋਂ ਪਹਿਲਾਂ ਪੰਜਾਬ ਅੰਦਰ ਪੈਰ ਵਧਾਏ, ਉਹ ਕਬੀਲੇ ਸਨ, ਪੁਰੂ, ਤੁਰਵੰਸ, ਅਨੂ ਦਰੂਵਤੇ ਅਤੇ ਯਾਦਵ। ਡਾ. ਬੀ. ਐੱਸ. ਦਾਹੀਆ ਸਾਬਕਾ ਫਾਈਨੈਂਸ਼ਲ ਪੰਜਾਬ ਆਪਣੀ ਇੱਕ ਖੋਜ ਪੁਸਤਕ ‘ਦਾ ਜਾਟ ‘ਸ’ ਵਿੱਚ ਜੱਟ ਨੂੰ ਗਰੀਕ (ਯੂਨਾਨੀ) ਮੰਨਦਾ ਹੈ।
ਮਾਹਿਲਪੁਰ ਇਲਾਕੇ ਦੇ ਬੈਸ ਜੱਟਾਂ ਦੀ ਪ੍ਰੀਭਾਸ਼ਾ ਵਿੱਚ ਪੂਰੀ ਤਰ੍ਹਾਂ ਫਿਟ ਨਹੀਂ ਬੈਠਦੇ ਕਿਉਂਕਿ ਬੈਂਸ ਗੋਤ ਦੀ ਵਿਆਖਿਆ ਇੰਜ ਤੁਰਦੀ ਹੈ ਕਿ ਮਹਾਂ ਭਾਰਤ ਦੇ ਸਮੇਂ ਵਿੱਚ ਬਸਾਤੀ ਨਾਂਅ ਦਾ ਜਨਪਦ ਸੀ। ਬਸਾਤੀ ਜਨਪਦ ਵਾਲਿਆਂ ਨੂੰ ਬਾਅਦ ਵਿੱਚ ਬੈਂਸ ਆਖਿਆ ਜਾਣ ਲੱਗ ਪਿਆ, ਇਹ ਬੈਸ ਸ਼ਬਦ ਵਿਗੜ ਕੇ ਬੈਂਸ ਬਣ ਗਿਆ। ਬੈਂਸ ਬੌਸ ਨੂੰ ਪੁਰਾਣੇ ਜ਼ਮਾਨੇ ਵਿਚ ਕਸ਼ਤਰੀਆਂ ਦਾ ਦਲ ਮੰਨਿਆ ਜਾਂਦਾ ਸੀ। ਬੈਂਸ ਕਦੀਮੀ ਕਮਤਰੀ ਬੰਸ ਹੈ। ਇਸ ਬਾਰੇ ਪ੍ਰਸਿੱਧ ਇਤਿਹਾਸਕਾਰ ਕਨਿੰਘਮ ਨੇ ਵੀ ਇਹੋ ਰਾਇ ਪ੍ਰਗਟ ਕੀਤੀ ਹੈ, ਪਰ ਇਬਟਸਨ ਦੀ ਲਿਖੀ ਪੁਸਤਕ ‘ਪੰਜਾਬ ਕਾਸਟਸ’ ਵਿੱਚ ਮਾਹਿਲਪੁਰ ਇਲਾਕੇ ਦੇ ਬੈਂਸਾਂ ਨੂੰ ਜੰਜੂਏ ਰਾਜਪੂਤ ਲਿਖਿਆ ਹੈ, ਉਂਜ ਕਸ਼ੱਤਰੀ ਅਤੇ ਰਾਜਪੂਤ ਇੱਕ ਸਿੱਕੇ ਦੇ ਦੋ ਪਾਸੇ ਹਨ। ਹੋ ਇਹ ਵੀ ਸਕਦਾ ਹੈ ਕਿ ਪਠਾਣ ਕਬੀਲੇ ਦੇ ਬੈਂਸ ਵੀ ਪਹਿਲਾਂ ਹਿੰਦੂ ਕਸ਼ੱਤਰੀ ਹੋਣ ਜੋ ਬਾਅਦ ‘ਚ ਮੁਸਲਮਾਨ ਹੋ ਗਏ ਹੋਣ। ਪਿੰਡ ਦੇ ਬਜ਼ੁਰਗ ਦੱਸਦੇ ਹਨ, ਕਿ ਬੈਂਸ ਜੱਟ ਜਨੇਊ ਪਾਉਂਦੇ ਹੁੰਦੇ ਸਨ, ਜਿੱਥੇ ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਦੇ ਸਫ਼ਾ 889 ਉੱਤੇ ਲਿਖਦਾ ਹੈ ਕਿ “ਬੈਂਸ ਸੰ. ਵੈਸਯਾ, ਸੰਗਯਾ ਖੇਤੀ ਅਤੇ ਵਪਾਰ ਕਰਨੇ ਵਾਲਾ ਪੁਰਖ, ਹਿੰਦੂਮਤ ਅਨੁਸਾਰ ਤੀਜ ਵਰਣ ਨੰ. ਵਾਯਸ, ਉਮਰ, ਅਵਸਥਾ। ਬਹਿਸ ਦੀ ਥਾਂ ਪੰਜਾਬੀ ਵਿੱਚ ਬੈਂਸ ਸ਼ਬਦ ਵਰਤਿਆ ਜਾਂਦਾ ਹੈ। ਬੈਂਸ ਜੱਟਾਂ ਦੀ ਇੱਕ ਜਾਤਿ। ” ਆਦਿ ਦੀ ਵਿਆਖਿਆ ਕਰਦਾ ਹੈ, ਉੱਥੇ ਜਗਤ ਪ੍ਰਸਿੱਧ ਪੁਸਤਕ ਲੜੀ ‘ਏ ਗਲੋਸਰੀ ਆਫ ਦੀ ਟਰਾਇਬ ਐਂਡ ਕਾਸਟਸ’ ਜੋ ਕਿ ਸਰ ਡੈਂਜਲ ਇਬਟਸਨ ਅਤੇ ਆਨਰਏਬਲ ਈ. ਡੀ. ਮੈਕਲੈਗਨ ਵਰਗੇ ਮਹਾਵਿਦਵਾਨਾਂ ਤੇ ਹੱਥਾਂ ਉੱਤੇ ਅਧਾਰਤ ਐੱਚ. ਏ. ਰੋਜ਼ ਦੁਆਰਾ ਸੰਨ 1885 ‘ਚ ਸਮਬੰਧ ਕੀਤੀ ਗਈ ਦੀ ਦੂਸਰੀ ਜਿਲਦ ਦੇ ਸਫ਼ਾ 35 ਉੱਤੇ ਜ਼ਿਕਰ ਆਉਂਦਾ ਹੈ ਕਿ, “ਬੈਂਸ ਇੱਕ ਜੱਟ ਕਬੀਲਾ ਹੈ, ਜੋ ਕਿ ਹੁਸ਼ਿਆਰਪੁਰ ਅਤੇ ਜਲੰਧਰ ਇਲਾਕਿਆਂ ਵਿੱਚ ਕੁਝ ਜ਼ਿਆਦਾ ਪਰ ਰਾਵਲਪਿੰਡੀ ਤੱਕ ਵੀ ਅਤੇ ਅੰਬਾਲੇ ਤੋਂ ਲੈ ਕੇ ਗੁਆਂਢੀ ਪੁਰਾਣੀਆਂ ਰਿਆਸਤਾਂ ਵਿੱਚ ਪਾਏ ਜਾਂਦੇ ਹਨ, ਜੋ ਕਿ ਆਪਣਾ ਮੂਲ ਜੰਜੂਹਾ (ਜੰਜੂਆ) ਰਾਜਪੂਤ ਦੱਸਦੇ ਹਨ, ਜਿਹੜੇ ਫਿਰੋਜ਼ਸ਼ਾਹ ਹੁਕਮਰਾਨ ਸਮੇਂ (1351 ਤੋਂ 1388 ਈਸਵੀ) ਇਧਰ ਆਏ, ਜੋ ਕਿ ਰਾਜਪੂਤਾਂ ਦੇ 36 ਸ਼ਾਹੀ ਪਰਿਵਾਰਾਂ ਵਿੱਚੋਂ ਇੱਕ ਸਨ। ਪਰ ਖੋਜੀ ਕਰਨਲ ਟਾਡ ਕਹਿੰਦਾ ਹੈ ਕਿ ਇਹ ਕਸ਼ੱਤਰੀਆਂ ਦੇ ਸੂਰਜਬੰਸੀ ਕੁਨਬੇ ਵਿਚੋਂ ਹਨ ਜੋ ਕਿ ਗੰਗਾ ਜਮਨਾ ਦੋਆਬ ਵਿੱਚ ਬੈਂਸ ਬਾੜਾ ਕਹਾਉਂਦਾ ਸੀ, ਪਰ ਜਲੰਧਰ ਦੇ ਅਲਾਵਲਪੁਰੀਏ ਬੈਂਸ ਸਰਦਾਰ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਏ ਦੱਸਦੇ ਹਨ ਅਤੇ ਇਹ ਵੀ ਕਿ 12 ਕੁ (ਹੁਣ 16) ਪੀੜ੍ਹੀਆਂ ਇਹ ਇਧਰੋਂ (ਮਾਹਿਲਪੁਰ ਤੋਂ) ਜੱਲੇ ਪਿੰਡ (ਨੇੜੇ ਸਰਹੱਦ) ਨੂੰ ਕੂਚ ਕਰ ਗਏ ਹਨ।” ਪ੍ਰੰਤੂ ਬੈਂਸ ਬਾੜਾ (ਜਾਂ ਬਾਰਾ) ਦੇ ਸੰਦਰਭ ‘ਚ ਇੱਕ ਹੋਰ ਦਲੀਲ ਇਧਰ ਵਿਚਰਦੀ ਹੈ ਕਿ ਆਰੀਅਨ ਦੇ ਰਾਜਨੀਤਿਕ ਸੰਗਠਨ ਦਾ ਅਧਾਰ ਕਬੀਲਾ ਸੀ। ਕੁਝ ਘਰਾਣੇ ਇਕੱਠੇ ਹੋ ਕੇ ਕਬੀਲਾ ਬਣਾਉਂਦੇ ਸਨ। ਜਿਸ ਇਲਾਕੇ ਵਿੱਚ ਇੱਕ ਉਪ-ਕਬੀਲਾ ਵਸਦਾ ਸੀ, ਉਸ ਨੂੰ ਗਰਾਮ ਆਖਿਆ ਜਾਂਦਾ ਸੀ। ਇਸ ਤਰ੍ਹਾਂ ਬੈਂਸ ਕਬੀਲੇ ਦੇ ਗੋਤ ਵਿੱਚ ਆਉਣ ਤੋਂ ਪਹਿਲਾਂ ਬਾਰਾਂ ਉਪ ਕਬੀਲੇ ਸਨ। ਇਹ ਹੁਣ ਵੀ ਬੈਂਸਾਂ ਦੇ ਬਾਰਾਂ ਪਿੰਡ ਮੰਨੇ ਜਾਂਦੇ ਹਨ ਤੇ ਇਨ੍ਹਾਂ ਨੂੰ ਬੈਂਸਾਂ ਦਾ ਬਾਰ੍ਹਾ ਆਖਿਆ ਜਾਂਦਾ ਹੈ, ਪਰ ਹੁਸ਼ਿਆਰਪੁਰ ਦੇ ਦਰਜਨ ਕੁ ਬੱਝਵੇਂ ਬੈਂਸ ਬਹੁਤਾਤ ਵਾਲੇ ਪਿੰਡਾਂ ਤੋਂ ਬਿਨਾਂ ਜਲੰਧਰ ਤੇ ਹੁਣ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੈਂਸ ਪਿੰਡ ਮਿਲਾ ਕੇ ਕੁਲ 22 ਬਣਦੇ ਹਨ, ਜਿਨ੍ਹਾਂ ਨੂੰ ਬੈਂਸਾਂ ਦਾ ਬਾਹੀਆ ਆਖਿਆ ਜਾਂਦਾ ਹੈ।
ਰਾਮਾਇਣ ਕਾਲ ਸਮੇਂ ਪੰਜਾਬ ਬਹੁਤ ਹੀ ਛੋਟੋ-ਫੋਟੋ ਰਾਜਾਂ ਵਿੱਚ ਵੰਡਿਆ ਹੋਇਆ ਸੀ। ਮਹਾਂਭਾਰਤ ਯੁੱਧ ਤੋਂ ਬਾਅਦ ਪੰਜਾਬ ਵਿੱਚ ਵਿਲੱਖਣ ਰਾਜਸੀ ਤਬਦੀਲੀ ਆਈ ਸੀ। ਰਾਜਿਆਂ ਦੀ ਥਾਂ ਲੋਕ ਰਾਜ ਸਥਾਪਤ ਹੋਇਆ ਤੇ ਵੱਖ-ਵੱਖ ਕਬੀਲਿਆਂ ਨੂੰ ਵੱਖ-ਵੱਖ ਜਨਪਦ ਮਿਲੇ ਸਨ। ਵਰਤਮਾਨ ਜੱਟ ਬੈਂਸ ਮਾਹਿਲਪੁਰੀਆਂ ਦੇ ਬਜ਼ੁਰਗਾਂ ਨੂੰ ਉਸ ਸਮੇਂ ਬਸਾਤੀ ਜਨ-ਪਦ ਮਿਲਿਆ ਸੀ। ਮਾਹਿਲਪੁਰ ਜੋ ਕਿ ਬਾਅਦ ‘ਚ ਇਹਨਾਂ ਦਾ ਸਦਰ-ਮੁਕਾਮ ਬਣਿਆ ਤੇ ਬਿਨਾਂ ਇਸ ਨਾਲ ਸੰਬੰਧਿਤ ਗਿਆਰਾਂ ਪਿੰਡ-।. ਪੈੜਾ (ਬੌਸ ਸਭ ਤੋਂ ਪਹਿਲਾਂ ਇੱਥੇ ਟਿਕੇ) 2. ਪਥਰਾਲਾ 3. ਭਾਰਟਾ 4. ਗਣੇਸ਼ਪੁਰ 5. ਨੰਗਲ ਖੁਰਦ 6. ਦਾਦੂਵਾਲ 7. ਗੋਂਦਪੁਰ 8. ਚੰਬਲਾਂ 9. ਰਸੂਲਪੁਰ 10. ਨੰਗਲ ਕਲਾਂ 11. ਸਰਹਾਲਾ ਖੁਰਦ ਰਲਾ ਕੇ ਹੀ ਬੈਂਸਾਂ ਦਾ ਬਾਰ੍ਹਾ ਬਣਦਾ ਹੈ। ਨਕਸ਼ੇ ਉੱਤੇ ਨਿਗਾਹ ਮਾਰਿਆਂ ਇਹ ਸਾਰੇ ਪਿੰਡ ਮਾਹਿਲਪੁਰ ਦੇ ਲੱਗਭਗ ਉੱਤਰੀ-ਪੱਛਮੀ (ਜਾਂ ਲਹਿੰਦੇ) ਪਾਸੇ ਪੈਂਦੇ ਹਨ, ਪਰ ਬੈਸਾਂ ਦੁਆਰਾ ਬਾਅਦ ‘ਚ ਵਸਾਇਆ (ਦੁਬਾਰਾ) ਬਾਹੋਵਾਲ ਉਦੋਂ ਹੋਂਦ ‘ਚ ਨਹੀਂ ਸੀ। ਇਹ ਸਾਰੇ ਬਸਾਤੀ ਜਨ-ਪਦ ਹੇਠਾਂ ਆ ਗਏ, ਇਸੇ ਕਰਕੇ ਇਹਨਾਂ ਸਾਰਿਆਂ ਦਾ ਗੋਤ ਬਾਅਦ ‘ਚ ਬਸਾਤੀ ਸ਼ਬਦ ਤੋਂ ਵਿਗੜ ਕੇ ਵੀ ਬੈਂਸ ਬਣਿਆ ਹੋ ਸਕਦਾ ਹੈ। ਬੈਂਸਾਂ ਦੇ ਦੇ ਵੰਸ਼ (ਜੰਜੂਏ ਦੇ ਹੱਡ ਗਲ) ਸਨ। ਉਂਝ ਜੁਲਾਹੇ ਚਮਾਰ ਬੈਂਸ ਗੋਤਰਾਂ ਦੇ ਵੀ ਦੋ ਵੰਸ਼ (ਜੁੱਲ ਅਤੇ ਤੰਗਲ) ਹਨ। ਗੱਲ ਮਨ ਨੂੰ ਇਹ ਵੀ ਲੱਗਦੀ ਹੈ ਕਿ ਫਿਰੋਜ਼ਸ਼ਾਹ ਜੋ ਕਿ ਅਫਗਾਨੀ (ਪਠਾਣ) ਸੀ, ਵੀ ਅਫ਼ਗਾਨਿਸਤਾਨੀ ਬੈਂਸਾਂ ਦਾ ਮੁੱਢ ਕਦੀਮ ਉਹੀ ਹੋਣ। ਇਹ ਦੱਸਣਾ ਜ਼ਰੂਰੀ ਹੈ ਕਿ ਇੱਕ ਦੰਦ ਕਥਾ ਇਹ ਵੀ ਹੈ ਕਿ ਜੋ ਮਾਹਿਲਪੁਰ ਬੈਠੇ ਉਹ ਅਫ਼ਸਰਾਂ ਵਿਚੋਂ ਸਨ (ਸ਼ਾਇਦ ਇਸੇ ਕਾਰਨ ਮਾਹਿਲਪੁਰੀਏ ਲੱਗਭਗ ਸਦਾ ਹੀ ਵੇਲੇ ਦੀ ਹਕੂਮਤ-ਪ੍ਰਸਤ ਰਹੇ ਹਨ) ਅਤੇ ਆਲੇ-ਦੁਆਲੇ ਦੇ ਹੋਰ ਗਿਆਰਾਂ ਬੈਂਸ ਪਿੰਡ ਸਿਪਾਹੀਆਂ ਵਿੱਚੋਂ ਸਨ (ਤਾਂਹੀਓਂ ਮਾਹਿਲਪੁਰੀਏ ਉਹਨਾਂ ਨੂੰ ਆਪਣੇ ਤੋਂ ਥੱਲੇ ਗਿਣਦੇ ਹੋਣ), ਪ੍ਰੰਤੂ ਅਜੇ ਨਿੱਠ ਕੇ ਖੁਰਾ ਨੱਪਣਾ ਪੈਣਾ ਹੈ, ਕੁਝ ਕੁ ਦਾ ਮਤ ਹੈ ਕਿ ਸ੍ਰੀ ਮਾਹਿਲ ਦੇਵ ਦੁਆਰਾ ਵਸਾਏ ਮਾਹਿਲਪੁਰ ਜੋ ਕਿ ਜੰਮੂ-ਕਸ਼ਮੀਰ ਦੇ ਰਾਜਾ ਵੰਸ਼ ਦੀ ਇੱਕ ਸਾਖ ਸੀ, ਦਾ ਇੱਕ ਵਜ਼ੀਰਨੁਮਾ ਨੌਕਰ ਸ੍ਰੀ ਵੀਰੋ ਉਰਫ਼ ਫੇਰ ਬੈਂਸ ਪਹਿਲਾਂ-ਪਹਿਲ ਇੱਥੇ ਪ੍ਰਬੰਧਕ ਵਜੋਂ 14ਵੀਂ ਸਦੀ ਦੇ ਅੱਧ ‘ਚ ਆਇਆ ਸੀ, ਬਾਹੋਵਾਲ ਪਿੰਡ ਬਰਾਸਤਾ ਮਾਹਿਲਪੁਰ ਪਹੁੰਚੀ ਉਸ ਦੀ ਔਲਾਦ ਦੀ ਇੱਕ ਸਾਖ ਇੰਜ ਤੁਰਦੀ ਹੈ, ਵੀਰੋ (ਫੇਰੂ) ਸੰਗਣ-ਉੱਦਰਮੱਲ-ਮੱਖਣ-ਭੁਲਾ-ਬਾਹੋ-ਮਹਿਮਦ-ਸ਼ਕਤਾ-ਦੁਰਗਾ-ਕਮਾਲ ਰਾਮ ਰਾਇ/ਫਤਿਹਚੰਦ ਹੀਰਾ-ਭੂਪ ਸਿੰਘ (ਭੂਪਾ)- ਸੁੱਚਾ ਸਿੰਘ-ਖੁਸ਼ਹਾਲ ਸਿੰਘ ਵਗੈਰਾ। ਬਾਹੋ ਲੱਗਭਗ 17ਵੀਂ ਸਦੀ ਦੇ ਅੱਧ ‘ਚ ਅਤੇ ਖੁਸ਼ਹਾਲ ਸਿੰਘ ਲੱਗਭਗ 19ਵੀਂ ਸਦੀ ਦੇ ਨੇੜੇ-ਤੇੜੇ ਹੋਇਆ। ਪ੍ਰੰਤੂ ਵੱਡੇ ਰੋਲਿਆਂ ਤੋਂ ਪਹਿਲਾਂ ਪਿੰਡ ਦਾ ਮਰਾਸੀ (ਮੀਰ) ਕੂੜਾ ਜਿਸ ਦਾ ਪਰਿਵਾਰ ਹੁਣ ਤੱਲ੍ਹਣ (ਜਲੰਧਰ) ਰਹਿੰਦਾ ਹੈ, ਬੈਂਸਾਂ ਦਾ ਪਿਛੋਕੜ ਕਸ਼ੱਤਰੀਆਂ ਨਾਲ ਜੋੜਦਾ ਇੰਜ ਮੁੱਢਕਦਮੀ ਬੰਸਾਵਲੀ ਬਿਆਨਦਾ ਹੈ ਕਿ ਬੈਂਸਾਂ ਦਾ ਵੱਡ-ਵਡੇਰਾ ਸੀ- ਨਾਂਭਕਮਲ (ਵਿਸ਼ਨੂੰ ਭਗਵਾਨ)- ਹਰਬੰਬ-ਸੂਰਜ (ਸੂਰਜ ਬੰਸੀ)- ਰਾਜਾਕਰਨ (ਮਹਾਂਭਾਰਤ ਵਾਲਾ)- ਜੰਜੂਹਾਂ (ਜੰਜੂਆਂ ਕਸ਼ੱਤਰੀ ਫਿਰ ਰਾਜ ਪ੍ਰਾਪਤੀ ਬਾਅਦ ਰਾਜਪੂਤ)- ਬੈਂਸ (ਇਹੀ ਵਡੇਰਾ ਮੰਨਿਆ ਗਿਆ)।
ਮਹਾਂਭਾਰਤ ਦੇ ਯੁੱਧ ਤੋਂ ਕਿਤੇ ਬਾਅਦ ਪੀੜ੍ਹੀ ਦਰ ਪੀੜ੍ਹੀ ਤੁਰੀ ਆਉਂਦੀ ਦੰਦ ਕਥਾ ਅਨੁਸਾਰ ਬੈਂਸਾਂ ਦਾ 227 ਪਿੰਡਾਂ ਉੱਪਰ ਅਧਿਕਾਰ ਵਾਪਰੀਆਂ ਤੀਬਰ ਰਾਜਸੀ ਉਥਲਾਂ-ਪੁਥਲਾਂ ਕਾਰਨ ਹੋ ਗਿਆ। ਉਸ ਸਮੇਂ ਤੋਂ ਮਾਹਿਲਪੁਰ ਨੂੰ 227 ਦਾ ਟਿਕਾ ਆਖਿਆ ਜਾਣ ਲੱਗ ਪਿਆ। ਮਾਹਿਲਪੁਰ ਦੇ ਪੱਛੋਂ ਦਾ ਇਲਾਕਾ ਜਿੱਥੇ ਹੁਣ ਬਾਰੇਵਾਲ ਵਾਕਿਆ ਹੈ, ਦਾ ਰਕਬਾ ਵੀ ਉਹਨਾਂ ਅਧੀਨ ਹੋ ਗਿਆ। ਇੱਕ ਪੁਰਖੀ ਰਾਜ ਸਮੇਂ ਤੱਕ ਇਥੋਂ ਦੇ ਚੌਧਰੀ ਦਾ ਅਧਿਕਾਰ ਇਸ ਇਲਾਕੇ ਉੱਤੇ ਰਿਹਾ, ਪਰ 18ਵੀਂ ਸਦੀ ਦੇ ਅਖੀਰ ਵਿੱਚ ਇਸ ਇਲਾਕੇ ਦੇ ਚੌਧਰੀ ਰਾਮਰਾਇ ਮਾਹਿਲਪੁਰ ਦੇ ਜੈਜ ਦੇ ਜਸਵਾਲ ਰਾਜੇ ਰਾਮ ਸਿੰਘ ਹੱਥੋਂ ਕਤਲ ਹੋ ਜਾਣ ਵੇਲੇ ਇਸ ਖਿੱਤੇ ਉੱਤੇ ਜਸਵਾਲ ਰਾਜਿਆਂ ਦਾ ਦਬਦਬਾ ਕਾਇਮ ਹੋ ਗਿਆ, ਜਿਸ ਨੂੰ ਕਾਂਗੜੇ ਦੇ ਰਾਜਾ ਸੰਸਾਰ ਚੰਦ ਵਰਗਿਆਂ ਦੀ ਮਦਦ ਹਾਸਿਲ ਸੀ, ਪਰ ਉਹ ਮਾਹਿਲਪੁਰ ਉੱਤੇ ਅਧਿਕਾਰ ਕਾਇਮ ਕਰਨ ਵਿੱਚ ਸਫਲ ਨਾ ਹੋ ਸਕੇ। ਇਸੇ ਕਾਰਨ ਲੱਗਭਗ ਉਹਨੀਂ ਵਕਤੀ ਹੀ ਮਾਹਿਲਪੁਰ ਦੁਆਲੇ ਛੋਟੀਆਂ ਗੜ੍ਹੀਆਂ ਜਿਹੀਆਂ ਜਿਨ੍ਹਾਂ ਨੂੰ ਬਾਅਦ ‘ਚ ਕਿਲ੍ਹੇ ਕਿਹਾ ਜਾਣ ਲੱਗਾ, ਦੀ ਤਾਮੀਰ ਕਰਵਾਈ। ਬਾਹੋਵਾਲ ਦੇ ਸੀਰਾ ਵਾਲੇ ਚੇਅ ਕੰਢੇ ਬਣਾਇਆ ਕਿਲ੍ਹਾ ਉਦੋਂ ਹੀ ਹੋਂਦ ਵਿੱਚ ਆਇਆ। ਮੁਕਾਬਲਤਨ ਉੱਚੀ ਥਾਂ 22 ਕਨਾਲ ਰਕਬੇ ‘ਚ ਫੈਲਿਆ ਇਹ ਗੜ੍ਹ ਜਿਸ ਦੇ ਦੁਆਲੇ ਪਾਣੀ ਵਾਲੀ ਖਾਈ ਸੀ, 1947 ਤੱਕ ਖੰਡਰਾਤੀ ਵਜੂਦ ‘ਚ ਘਿਰੀਆਂ ਹੋਈਆਂ ਸਨ ਤੇ ਮਾਲ ਰਿਕਾਰਡ ‘ਚ ਇਸ ਦਾ ਜ਼ਿਕਰ ਅਜੇ ਵੀ ਆਉਂਦਾ। ਮਹਾਰਾਜਾ ਰਣਜੀਤ ਸਿੰਘ ਦੇ ਉੱਘੇ ਜਨਰਲ ਮੋਹਕਮ ਚੰਦ ਨੇ ਉਂਝ ਭਾਵੇਂ 1811 ਈਸਵੀ ਵਿੱਚ ਹੁਸ਼ਿਆਰਪੁਰ ਫਤਹਿ ਕਰ ਲਿਆ ਸੀ, ਪਰ ਉਸ ਤੋਂ ਪਹਿਲਾਂ ਹੀ ਇਹ ਇਲਾਕਾ ਮਾਹਿਲਪੁਰੀਆਂ ਦੇ ਕਬਜ਼ੇ ਵਿੱਚ ਆ ਗਿਆ ਅਤੇ ਇਸ ਨੂੰ ਜਲੰਧਰ ਦੇ ਫ਼ੌਜਦਾਰ ਜਾਂ ਲਾਹੌਰ ਦਰਬਾਰ ਵੱਲੋਂ ਠੇਕੇਦਾਰਾਂ ਦੀ ਕਿਸਮ ਦੇ ਚੌਧਰੀਆਂ ਅਧੀਨ ਕਿਹਾ ਜਾਂਦਾ ਸੀ ਅਤੇ ਮਾਹਿਲਪੁਰ ਦੀ ਚੌਧਰ ਵੀ ਇਸੇ ਕਿਸਮ ਦੀ ਹੀ ਸੀ। ਬੇਸ਼ਕ 1818 ਈਸਵੀ ਤੋਂ ਪਹਿਲਾਂ ਇਸ ਜ਼ਿਲ੍ਹੇ ਦੇ ਕੁਝ ਭਾਗਾਂ ਉਪਰ ਰਾਮਗੜ੍ਹੀਏ, ਅਲਾਵਲਪੁਰੀਏ, ਫੈਜ਼ਲਪੁਰੀਏ, ਆਹਲੂਵਾਲੀਏ, ਕਰੋੜਾ ਸਿੰਘੀਆਂ, ਡੱਲੇਵਾਲੀਆਂ ਮਿਸਲਾਂ ਅਤੇ ਸਿਆਲਵੇ ਦੇ ਸਰਦਾਰਾਂ ਤੇ ਗੜੀਵਾਲੇ ਦੇ ਚੌਧਰੀਆਂ ਦਾ ਕਬਜ਼ਾ ਰਿਹਾ, ਪਰ ਇਹ ਇਲਾਕਾ ਇਹਨਾਂ ਤੋਂ ਸੁਤੰਤਰ ਰਿਹਾ, ਭਾਵੇਂ ਕਿ ਮਾਹਿਲਪੁਰ ਦੇ ਇੱਕ ਧੜੱਲੇਦਾਰ ਚੌਧਰੀ ਗੁਲਾਬ ਰਾਏ ਨੂੰ ਉਦੋਂ ਦੇ ਗੁਰੀਲੇ ਸਿੱਖਾਂ ਨੇ ਸੂਬੇਦਾਰ ਜਲੰਧਰ ਦਾ ਵਫ਼ਾਦਾਰ ਹੋਣ ਦੇ ਨਾਤੇ ਸੰਨ 1757 ਈਸਵੀ ਦੇ ਲੱਗਭਗ ਸੋਧ ਦਿੱਤਾ ਸੀ ਅਤੇ ਇਸੇ ਘਟਨਾ ਦੇ ਸੰਦਰਭ ‘ਚ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਜਦ ਫਿਰ ਇਸ ਖਿੱਤੇ ਵਿੱਚ ਕਿਤੇ-ਕਿਤੇ ਸਿੱਖ ਸਰਦਾਰਾਂ ਤੋਂ ਲੈ ਕੇ ਸਿੱਖ ਮਿਸਲਾਂ ਦਾ ਦਬਦਬਾ ਕਾਇਮ ਹੋ ਗਿਆ ਤਾਂ ਬਾਬਾ ਰਤਨ ਸਿੰਘ ਦੋਹਲਰੋ, ਜੋ ਕਿ ਸਿਆਲਵੇ (ਅੰਬਾਲਾ) ਦਾ ਪ੍ਰਸਿੱਧ ਕਿਲ੍ਹਾ ਤਿਆਰ ਕਰਵਾਉਣ ਵਾਲੇ ਇੱਕ ਜੰਗੀ ਸਿੱਖ ਸਰਦਾਰ ਸਨ, ਦੇ ਨਜ਼ਦੀਕੀ ਸਰਦਾਰ ਚੂਹੜ ਸਿੰਘ ਦੋਹਲਰੋ ਦੇ ਹੁਕਮ ਨਾਲ ਕੇਸਰ ਸਿੰਘ ਪੱਤੀ ਚਰਨਪੁਰ ਨੇ ਬਾਹੋਵਾਲ ਦਾ ਕਿਲ੍ਹਾ ਉਸਾਰਿਆ। ਸਰਦਾਰ ਕੇਸਰ ਸਿੰਘ ਬਾਰੇ ਦੱਸਿਆ ਜਾਂਦਾ ਹੈ, ਕਿ ਜਦ ਲੰਗੇਰੀ ਵਾਲਿਆਂ ਨੇ ਮਾਹਿਲਪੁਰ ਦੀ ਚਰਨਪੁਰ ਪੱਤੀ ਦੇ ਰਕਬੇ ਉੱਤੇ ਕਬਜ਼ਾ ਕਰ ਲਿਆ ਤਾਂ ਇਸ ਉਪਰੰਤ ਹੋਏ ਯੁੱਧ ਵਿੱਚ ਇਹ ਕੇਸਰ ਸਿੰਘ ਸ਼ਹੀਦ ਹੋ ਗਿਆ, ਜਿਸ ਦੀ ਯਾਦ ਵਿੱਚ ਟੋਭਾ (ਕੈਸੂਆਣਾ) ਪੁੱਟਿਆ ਗਿਆ ਕਿਉਂਕਿ ਉਦੋਂ ਪਾਣੀ ਦੀ ਲੋੜ ਨੂੰ ਪੂਰਿਆਂ ਕਰਨ ਲਈ ਟੋਭਾ ਪੁੱਟਣਾ ਇੱਕ ਵੱਡਾ ਅਤੇ ਪੁੰਨ ਵਾਲਾ ਕੰਮ ਸਮਝਿਆ ਜਾਂਦਾ ਸੀ। ਸਮੇਂ ਦੇ ਗੇੜ ਨਾਲ ਇਸ ਕਿਲ੍ਹੇ ਉੱਤੇ ਕਿਸੇ ਦਾ ਵੀ ਕਬਜ਼ਾ ਨਾ ਰਿਹਾ ਅਤੇ ਖਾਲੀ ਪਈ ਇਸ ਗੜ੍ਹੀ ਉੱਤੇ ਇਧਰ ਭਰਮਣ ਕਰਨ ਆਏ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਨਾਲ 19ਵੀਂ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਦਾਸੋਵਾਲ ਪੱਤੀ (ਮਾਹਿਲਪੁਰ) ਦੇ ਸਰਦਾਰ ਖੁਸ਼ਹਾਲ ਸਿੰਘ ਨੇ ਪੜਾਅ ਕੀਤਾ, ਜਦ ਉਹ ਇੱਕੀ ਰੁਪਏ ਅਤੇ ਇੱਕ ਪੱਗ ਲੈ ਕੇ ਮਹਾਰਾਜੇ ਅੱਗੇ ਪੇਸ਼ ਹੋਇਆ। ਉਸ ਨੂੰ ਉਹਨੀਂ ਵਕਤੀ ਕੁੱਲ ਰਕਬੇ ਦੇ ਚੌਥੇ ਹਿੱਸੇ ‘ ਦਾ ਮਾਲਕ ਮੰਨਿਆ ਗਿਆ. ਪਰ ਖੁਸ਼ਹਾਲ ਸਿੰਘ ਦੀ ਪੰਜਵੀਂ ਪੀੜ੍ਹੀ ਦੇ ਸ. ਗਿਆਨ ਸਿੰਘ, ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਖੁਸ਼ਹਾਲ ਸਿੰਘ ਦੇ ਇੱਥੇ ਆਉਣ ਦਾ ਕਾਰਨ ਉਸ ਦੀ ਇੱਕ ਪ੍ਰੇਮਿਕਾ ਸੀ। ਇਸ ਕਾਂਡ ਵਿੱਚ ਖੇਤੀ ਕਾਰਿੰਦਿਆਂ ਨੇ ਉਸਦੀ ਮਦਦ ਕਰਕੇ ਉਸ ਨੂੰ ਇਸ ਖਾਲੀ ਪਈ ਗੜ੍ਹੀ ਵਿੱਚ ਪਹੁੰਚਾ ਦਿੱਤਾ। ਪ੍ਰਗਟ ਸਿੰਘ ਦੇ ਜਨਮ 1923 ਦਾ ਹੈ, ਇੰਜ ਪੰਜਵੀਂ ਪੀੜ੍ਹੀ ਅਨੁਸਾਰ ਵੀ ਖੁਸ਼ਹਾਲ ਸਿੰਘ 19ਵੀਂ ਸਦੀ ਦੇ ਨੇੜੇ ਤੇੜੇ ਦਾ ਬਣਦਾ ਹੈ। ਇਸੇ ਦੇ ਕੁਲ ਵਿੱਚ ਫਿਰ ਖੇਮ ਸਿੰਘ, ਹੀਰਾ ਸਿੰਘ, ਦੇਸ਼ ਭਗਤ ਹਰਨਾਮ ਸਿੰਘ ਆਦਿ ਹੋਏ ਹਨ। ਅਜੇ ਵੀ ਇਸ ਕਿਲ੍ਹੇ ਦੇ ਥੇਹ ਉੱਤੇ ਇਨ੍ਹਾਂ ਦੀ ਵੰਸ਼ ਵਸਦੀ ਹੈ, ਜੋ ਕਿ ਕਿਲ੍ਹੇ ਵਾਲੇ ਕਹਾਉਂਦੇ ਹਨ। ਉੱਚਾ ਥਾਂ ਅਤੇ ਉਨ੍ਹਾਂ ਵਕਤਾਂ ਦੀਆਂ ਕੁਝ ਕੰਧਾਂ ਅਜੇ ਵੀ ਇਸ ਗੜ੍ਹੀ ਦੀਆਂ ਬਾਤਾਂ ਪਾਉਂਦੀਆਂ ਹਨ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਤੱਥਾਂ ‘ਤੇ ਅਧਾਰਤ ਸਿਰਜੀ ਹੋਈ ਕੋਈ ਲਿਖਤ ਇਸ ਬਾਰੇ ਨੋਟਿਸ ਵਿੱਚ ਨਹੀਂ ਆਈ, ਜੋ ਇਸ ਗੜ੍ਹੀ ਦੇ ਜਨਮਦਾਤੇ ਬਾਰੇ ਪੱਕੇ ਸਬੂਤਾਂ ਨਾਲ ਕੁਝ ਕਹਿ ਸਕੇ।
ਉਂਜ ਵੀ ਬਾਹੋਵਾਲ ਪਿੰਡ ਦਾ ਰਕਬਾ ਮਾਹਿਲਪੁਰ ਦੀ ਦਾਸੇਵਾਲ ਪੱਤੀ ਦਾ ਖੇਤਰ ਸੀ। ਪੱਤੀ ਜ਼ਮੀਨੀ ਕਬਜ਼ੇ ਦੀ ਲਿਖਤ ਫੁੱਟੀ ਜਾਂ ਪੱਟੀ ਉੱਤੇ ਲਿਖੀ ਹੁੰਦੀ ਸੀ, ਜਿਸ ਤੋਂ ਪਟਾ ਲਫਜ਼ ਬਣਿਆ। ਇਸੇ ਪੱਟੀ ਤੋਂ ਪੱਤੀ ਸ਼ਬਦ ਪ੍ਰਚੱਲਿਤ ਹੋਇਆ। ਪੰਜਾਬ ਦੇ ਪਿੰਡ ਇੱਥੋਂ ਦੀ ਸੰਸਕ੍ਰਿਤੀ ਜਿੰਨੇ ਹੀ ਪੁਰਾਣੇ ਹਨ। ਬਹੁਤੇ ਪਿੰਡ ਤਾਂ ਭਿੰਨ ਭਿੰਨ ਕਬੀਲਿਆਂ ਤੇ ਜਾਤਾਂ, ਗੋਤਾਂ ਦੇ ਵੱਡੇਰਿਆਂ ਨੇ ਵਸਾਏ ਤੇ ਇਨ੍ਹਾਂ ਦੇ ਨਾਂਅ ਵੀ ਕਿਸੇ ਜਾਤ, ਕਬੀਲੇ ਤੇ ਵੰਸ਼ ਉੱਤੇ ਰੱਖੇ ਗਏ। ਅਜਿਹੇ ਪਿੰਡਾਂ ਵਿੱਚ ਬਹੁਤੀ ਵਸੋਂ ਇੱਕੋ ਵੰਸ਼ ਦੇ ਲੋਕਾਂ ਦੀ ਹੈ। ਮੱਧਕਾਲੀ ਸਮਿਆਂ ਵਿੱਚ ਸਾਰਾ ਪੰਜਾਬੀ ਸਮਾਜ ਜਾਤਾਂ, ਗੋਤਾਂ, ਬਰਾਦਰੀਆਂ ਤੇ ਕਬੀਲਿਆਂ ਦੇ ਬੰਧਨਾਂ ਵਿੱਚ ਐਨਾ ਜਕੜਿਆ ਹੋਇਆ ਸੀ ਕਿ ਹਰੇਕ ਜਾਤ, ਗੋਤ ਤੇ ਕਬੀਲੇ ਨੇ ਆਪਣੇ ਵੱਖਰੇ-ਵੱਖਰੇ ਪਿੰਡ ਵਸਾਏ ਹੋਏ ਸਨ। ਪਿੱਛੋਂ ਹੌਲੀ-ਹੌਲੀ ਇਨ੍ਹਾਂ ਵਿੱਚ ਦੂਜੀਆਂ ਜਾਤਾਂ ਦੇ ਲੋਕ ਵੀ ਆ ਕੇ ਵਸਦੇ ਗਏ। ਅੱਜ ਵੀ ਬਹੁਤੇ ਪਿੰਡ ਸੁਭਾਅ ਵਿੱਚ ਸਜਾਤੀ ਹਨ। ਮਾਝੇ ਮਾਲਵੇ ਦੇ ਕਈ ਪਿੰਡ ਪੱਤੀਆਂ ਵਿੱਚ ਵੰਡੇ ਹੋਏ ਹਨ ਤੇ ਹਰ ਪੱਤੀ ਵਿੱਚ ਵਸਦੇ ਲੋਕ ਕਿਸੇ ਇੱਕ ਸਾਂਝੇ ਵਡਿੱਕੇ ਦੀ ਵੰਸ਼ ਦੱਸੇ ਜਾਂਦੇ ਹਨ। ਉਸ ਵਕਤ ਮਾਹਿਲਪੁਰ ਦੀਆਂ 7 ਪੱਤੀਆਂ ਸਨ-1. ਪੱਤੀ ਚੱਕ ਵਾਲੀ, 2. ਪੱਤੀ ਦਾਸੋਵਾਲੀ, 3. ਪੱਤੀ ਚਰਨਪੁਰ, 4. ਪੱਤੀ ਲੱਧੇਵਾਲ, 5. ਪੱਤੀ ਫਾਗੋ, 6. ਪੱਤੀ ਹਵੇਲੀ, 7. ਪੱਤੀ ਹੱਸਣੀਆਂ। ਪਹਿਲੀਆਂ ਪੰਜ ਪੱਤੀਆਂ ਦੇ ਨਾਂਅ ਉਨ੍ਹਾਂ ਨੂੰ ਮਿਲੀ ਬੇਚਰਾਗ ਖੇੜਿਆਂ ਦੀ ਜ਼ਮੀਨ ਦੇ ਅਧਾਰ ‘ਤੇ ਹਨ, ਜੋ ਕਿ ਉਨ੍ਹਾਂ ਵਕਤਾਂ ਦੇ ਮਾਹਿਲਪੁਰ ਦੁਆਲੇ ਆਬਾਦ ਛੋਟੇ-ਛੋਟੇ ਪਿੰਡਾਂ ਦੇ ਦਾਸੋ-ਚਰਨ ਲੱਧਾ-ਫਾਗੋ ਆਦਿ ਬਜ਼ੁਰਗਾਂ ਦੀ ਗੱਲ ਤੋਰਦੇ ਹਨ। ਪੰਜਵੀਂ ਹਵੇਲੀ ਪੱਤੀ ਦਾ ਨਾਂਅ ਦੂਰ ਖੇਤਾਂ ‘ਚ ਪਈ ਹਵੇਲੀ (ਵਾੜਾ) ਜੋ ਬਾਅਦ ‘ਚ ਪਿੰਡ ਬਣਿਆ ਤੋਂ ਅਤੇ ਪੱਤੀ ਹੱਸਣੀਆਂ ਦਾ ਨਾਂਅ ਉਨ੍ਹਾਂ ਦੇ ਬਜ਼ੁਰਗ ਹੱਸਣ ਤੋਂ ਪਿਆ। ਉਂਜ ਹੱਸਣ ਇੱਕ ਫਾਰਸੀ ਲਫਜ਼ ਹੈ, ਜਿਸ ਦਾ ਮਤਲਬ ਹੈ, ਘੋੜਿਆਂ ਨੂੰ ਪੱਠੇ ਪਾਉਣ ਵਾਲਾ ਕਿਹਾ ਜਾਂਦਾ ਹੈ ਕਿ ਨਾਂਅ ਤਾਂ ਇਸ ਦਾ ਕੁਝ ਹੋਰ ਸੀ, ਪਰ ਇੱਕ ਲੜਾਈ ਵਿੱਚ ਦੁਸ਼ਮਣ ਦੇ ਹੱਥ ਆਏ ਨੇ ਇਹ ਕਹਿ ਦਿੱਤਾ ਸੀ ਕਿ ਮੈਂ ਤਾਂ ਜੀ ਸਿਪਾਹੀ ਸਪੂਹੀ ਕੁਝ ਨ੍ਹੀਂ ਹੱਸਣ ਹਾਂ ਅਤੇ ਇਸੇ ਕਾਰਨ ਵਾਲੀ ਉਸ ਦੀ ਅਜਿਹੀ ਗੱਲ ਬਣੀ ਕਿ ਉੱਥੇ ਵੱਸਦੀ ਉਸ ਦੀ ਵੰਸ਼ ਪੱਤੀ ਦੀਆਂ ਅਕਾਉਣ ਲੱਗ ਗਈ। ਇਹ ਪੱਤੀਆਂ ਹੀ ਮਾਹਿਲਪੁਰ ਪਿੰਡ ਦੀ ਭਾਈਚਾਰਕ ਵੰਡ ਸਮਝੀ ਜਾਂਦੀ ਸੀ ਅਤੇ ਇਸੇ ਮਾਹਿਪੁਰ ਦੀ ਦੱਸੋਵਾਲ ਪੱਤੀ ਤੋਂ ਬਾਹੋਵਾਲ ਪਿੰਡ ਦਾ ਹੁਣ ਵਾਲਾ ਵਜੂਦ ਮੰਨਿਆ ਗਿਆ। ਇਸ਼ਾਰਾ ਆ ਚੁੱਕਾ ਹੈ ਕਿ ਬਾਰੇ (ਜਾਂ ਬਾਹੂ) ਦੇ ਨਾਂਅ ਉਤੇ ਵੱਸਣ ਤੋਂ ਪਹਿਲਾਂ ਇਸ ਪਿੰਡ ਦੇ ਲਹਿੰਦੇ ਪਾਸੇ ਇੱਕ ਬਸਤੀ (ਖੇੜਾ) ਆਬਾਦ ਸੀ, ਜਿਸ ਨੂੰ ਬਾਗਾਂਵਾਲੀ ਕਹਿੰਦੇ ਸਨ। ਬਾਗਵਾਲੀ ਇਸ ਲਈ ਕਿ ਇਸ ਦੁਆਲੇ ਦਰਖਤਾਂ ਖਾਸ ਕਰਕੇ ਅੰਬਾਂ ਦੇ ਬਹੁਤ ਹੀ ਘਣੇ ਬਾਗ ਸਨ। ਹੋ ਸਕਦਾ ਹੈ ਕਿ ਉਹ ਦਾਸੇਵਾਲ ਪੱਤੀ ਦਾ ਬੇਚਰਾਗ ਖੇਤਾ ਦਸੇ ਦਾ ਹੀ ਵਜਾਇਆ ਹੋਵੇ, ਜੇ ਵਕਤਾਂ ਦੀ ਮਾਰ ਜਾਂ ਲੜਾਈ ਕਾਰਨ ਉੱਜੜ ਗਿਆ ਹੋਵੇ ਤੇ ਉਹਨਾਂ ਮਾਹਿਲਪੁਰ ਪਨਾਹ ਲੈ ਲਈ ਹੋਵੇ। ਇੱਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਖੇੜਾ ਉਸ ਥਾਂ ਨੂੰ ਕਿਹਾ ਜਾਂਦਾ ਹੈ, ਜਿੱਥੇ ਕਦੇ ਵਸੋਂ ਵਸਦੀ ਹੋਵੇ। ਅੱਜ ਵੀ ਕਈ ਥਾਵਾਂ ਦੇ ਵੱਖਰੇ ਹਦਬਸਤ ਨੰਬਰਾਂ ਦੇ ਬੇਚਰਾਗ ਖੈੜੇ ਹਨ, ਅਰਥਾਤ ਮਾਲ ਕਾਰਤਾਂ ‘ਚ ਜ਼ਮੀਨ ਵੱਖਰੀ, ਪ੍ਰੰਤੂ ਉੱਥੇ ਚਿਰਾਗ (ਦੀਵਾ) ਨਾ ਬਲਦਾ ਹੋਣ ਕਾਰਨ ਅਰਥਾਤ ਵਸੋਂ ਨਾ ਹੋਣ ਕਾਰਨ ਬੇਚਰਾਗ ਦਾ ਨਾਂਅ ਦਿੱਤਾ ਹੋਵੇ।
ਸੋ ਇਸ ਪਿੰਡ ਦਾ ਬਾਹੋਵਾਲ ਨਾਂਅ ਅਖਤਿਆਰ ਕਰਨ ਤੋਂ ਪਹਿਲਾਂ ਦਾਸੇ ਦੀ ਬਸਤੀ ਬਾਗਵਾਨੀ ਹੀ ਹੋਵੇ। ਅੱਜ ਵੀ ਉਸ ਥਾਂ ਤੋਂ ਆਬਾਦੀ ਦੇ ਚਿੰਨ੍ਹ (ਰੋੜੇ-ਠੀਕਰੀਆਂ ਭਾਂਡੇ ਆਦਿ) ਮਿਲਦੇ ਹਨ। ਬਜ਼ੁਰਗ ਕਾਮਰੇਡ ਕਰਮ ਸਿੰਘ ਅਨੁਸਾਰ ਇਸ ਦੇ ਉਜੜਨ ਦਾ ਕਾਰਨ 1897 ‘ਚ ਪਲੇਗ ਦਾ ਫੈਲ ਜਾਣਾ ਸੀ ਅਤੇ ਛੂਤ ਦੀ ਸਮਝੀ ਜਾਂਦੀ ਇਸ ਇਮਾਰੀ ਦੀ ਹਵਾ ਤੋਂ ਬਚਣ ਲਈ ਕੁਝ ਆਬਾਦੀ ਕਿਲ੍ਹੇ ਤੇ ਚੜ੍ਹਦੇ ਪਾਸੇ ਜੋ ਇਸ ਥਾਂ ਤੋਂ ਪੂਰਬੀ ਪਾਸੇ ਕੁਝ ਹੱਟਵਾਂ ਸੀ, ਦੀ ਚੇਅ ਕੱਢੇ ਮੁਕਾਬਲਤਨ ਨੀਵੀਂ ਥਾਂ ਦੀ ਓਟ ਵਿੱਚ ਆ ਵਸੀ, ਜਿੱਥੇ ਵਗਦੀਆਂ ਸੀਰਾਂ ਨੇ ਉਨ੍ਹਾਂ ਦੇ ਪਾਣੀ ਦਾ ਮਸਲਾ ਵੀ ਹੱਲ ਕਰ ਦਿੱਤਾ ਅਤੇ ਹੌਲੀ ਹੌਲੀ ਬਦੀ-ਖੁਚੀ ਸਾਰੀ ਆਬਾਦੀ ਇੱਥੇ ਹੀ ਆ ਗਈ। ਫਿਰ ਦਾਸੇਵਾਲ ਪੱਤੀ ਵਾਲਿਆਂ ਜੋ ਆਪਣੇ ਵਡੇਰੇ ਬਾਬਾ ਬਾਹੋ ਨੂੰ ਪੂਜਦੇ ਸਨ ਤੋਂ ਇਸ ਦਾ ਨਾਂਅ ਬਾਗਾਂਵਾਲੀ ਦੀ ਥਾਂ ਬਾਰੇ ਤੋਂ ਬਾਹੋਵਾਲਾ ਅਤੇ ਫਿਰ ਬਾਹੋਵਾਲ ਪ੍ਰਚੱਲਿਤ ਹੋ ਗਿਆ ਹੋਵੇ। ਦੱਸਣ ਵਾਲੇ ਦੱਸਦੇ ਹਨ ਕਿ ਬਾਰੇ ਹੁਰੀਂ ਤਿੰਨ ਭਾਈ ਸਨ. ਮਾਲਾ, ਬਿੱਧੀ ਚੰਦ ਤੇ ਬਾਹੋ, ਜੋ ਕਿ ਬੈਂਸਾਂ ਦੇ ਮੁੱਢ ਕਦੀਮੀ ਪਿੰਡ ਖੈੜੇ ਤੋਂ ਉੱਠ ਕੇ ਇੱਥੇ ਆਏ। ਵਿਚਕਾਰਲਾ ਬਿਧੀ ਚੰਦ ਭਰ ਜਵਾਨੀ ‘ਚ ਮਰ ਗਿਆ ਅਤੇ ਮਾਲਾ ਮਾਹਿਲਪੁਰ ਆ ਟਿਕਿਆ। ਕਿਹਾ ਜਾਂਦਾ ਹੈ ਕਿ ਇਸੇ ਦੇ ਨਾਂਅ ਤੋਂ ਮਾਹਿਲਪੁਰ ਪਿਆ, ਪਰ ਇਹ ਗੱਲ ਜਚਦੀ ਨਹੀਂ। ਬਾਹੋ ਇਸੇ ਰਕਬੇ ਵਿੱਚ ਟਿਕਿਆ ਰਿਹਾ। ਮਾਹਿਲਪੁਰੀਏ ਤੇ ਖਾਸ ਕਰਕੇ ਬਾਹੋਵਾਲੀਏ ਇਸੇ ਬਾਹੇ ਨੂੰ ਆਪਣਾ ਵਡੇਰਾ ਮੰਨਦੇ ਹਨ। ਇੰਜ ਬਾਹੋਵਾਲ ਦਾ ਪਹਿਲਾਂ ਕਿਸੇ ਵੀ ਨਾਂਅ ਵਾਲਾ ਵਜੂਦ 17ਵੀਂ ਸਦੀ ਦੇ ਨੇੜੇ ਤੇੜੇ ਬਣਦਾ ਹੈ, ਜੋ ਕਿ ਵਸਦਾ-ਉਜੜਦਾ ਮੌਜੂਦਾ ਸ਼ਕਲ ਅਖ਼ਤਿਆਰ ਕਰ ਗਿਆ। ਬਾਬਾ ਬਾਰੇ ਬਾਅਦ ‘ਚ ਮਾਹਿਲਪੁਰ ਚਲੇ ਗਿਆ, ਜਿੱਥੇ ਉਸ ਦੀ ਯਾਦਗਾਰ ਹੈ। ਇਸ ਨੂੰ ਦਾਦੀ ਬੀਬੋ, ਜਿਸ ਦਾ ਸਤੀ ਮਿੰਟ ਬਾਹੋਵਾਲ ਖੈੜੇ ਲਾਗੇ ਹੈ, ਦਾ ਮੰਗੇਤਰ ਵੀ ਆਖਿਆ ਜਾਂਦਾ ਹੈ। ਦੱਬੇਵਾਲ ਲਾਗਲੇ ਮੈਹਨੇ ਪਿੰਡ ਦੀ ਮੁਟਿਆਰ ਦਾਦੀ ਬੀਬੋ ਨੂੰ ਜਦ ਆਪਣੇ ਹੋਣ ਵਾਲੇ ਪਤੀ ਦੀ ਬਿਮਾਰੀ ਦੀ ਖ਼ਬਰ ਮਿਲੀ ਕਿ ਤੇਰਾ ਪਤੀ ਤਾਂ ਘੜੀ ਪਲ ਦਾ ਪ੍ਰਾਹੁਣਾ ਹੈ ਤਾਂ ਇਹ ਕਹਾਰਾਂ ਤੋਂ ਡੋਲੀ ਚੁੱਕਵਾ ਕੇ ਆਖਰੀ ਦਰਸ਼ਨਾਂ ਨੂੰ ਹੋ ਤੁਰੀ। ਖਾਣਾ-ਪੀਣਾ ਇਸ ਪਹਿਲਾਂ ਹੀ ਤਿਆਗਿਆ ਹੋਇਆ ਸੀ ਅਤੇ ਰਾਹ ਵਿੱਚ ਹੀ ਬਾਹੋਵਾਲ ਲਾਗੇ ਜਦ ਇਸ ਨੂੰ ਬਾਬਾ ਬਾਹੇ ਦੇ ਚਲਾਣੇ ਦੀ ਖ਼ਬਰ ਮਿਲੀ ਤਾਂ ਵੇਲੇ ਦੇ ਰਿਵਾਜ ਮੁਤਾਬਕ ਇਹ ਉੱਥੇ ਹੀ ਚਿਤਾ ਬਣਾ ਕੇ ਸਤੀ ਹੋ ਗਈ। ਇੰਜ ਇਸ ਦੀ ਮੰਨਤ ਦੇ ਨਾਲ-ਨਾਲ ਅਤੇ ਬਾਹੋ ਦੇ ਸਤਿਕਾਰ ਵਜੋਂ ਇਸ ਦੇ ਮੇਟ ਲਾਗਲੀ ਥਾਂ ਆਬਾਦ ਹੋਣੀ ਸ਼ੁਰੂ ਹੋ ਗਈ, ਪਰ ਕਈ ਬਜ਼ੁਰਗ ਇਸ ਨੂੰ ਬਾਹੋ ਦੀ ਨਹੀਂ, ਬਿਧੀ ਚੰਦ, ਜੋ ਜਵਾਨੀ ‘ਚ ਮਰਿਆ ਸੀ, ਦੀ ਮੰਗੇਤਰ ਮੰਨਦੇ ਹਨ, ਕਿਉਂਕਿ ਉਨ੍ਹਾਂ ਦਾ ਮਤ ਹੈ ਕਿ ਮਾਲੇ ਦੀ ਔਲਾਦ ਤਾਂ ਮਾਹਿਲਪੁਰ ਵਸਦੀ ਹੈ ਅਤੇ ਬਾਰੇ ਦੀ ਬਾਹੋਵਾਲ, ਪਰ ਬਿਧੀ ਚੰਦ ਦੀ ਔਲਾਦ ਦਾ ਜ਼ਿਕਰ ਨਹੀਂ ਆਉਂਦਾ। ਕੁਝ ਵੀ ਹੋਵੇ ਬਾਹੋ ਦਾਸੋ ਅਤੇ ਬਾਹੋਵਾਲ ਆਪਸ ਵਿੱਚ ਜੁੜੇ ਜ਼ਰੂਰ ਹੋਏ ਹਨ।
ਇੰਜ ਬਾਹੋਵਾਲ ਵਸ ਗਿਆ, ਪਰ ਜਿਵੇਂ ਕਿ ਹੁੰਦਾ ਹੀ ਸੀ ਕਿ ਪਿੰਡ ਦੀ ਮੋੜੀ ਗੱਡਣ ਉਪਰੰਤ ਆਪਣੀਆਂ ਲੋੜਾਂ ਅਤੇ ਰਾਖੀ ਲਈ ਦੂਸਰਿਆਂ ਨੂੰ ਉੱਥੇ ਆ ਕੇ ਵਸਣ ਦਾ ਮੌਕਾ ਦਿੱਤਾ ਜਾਂਦਾ ਸੀ ਜਾਂ ਫਿਰ ਕਾਮਾ ਜਾਤਾਂ ਆਪ ਮਿੰਨਤ ਕਰਕੇ ਬਾਹਰੋਂ ਲਿਆ ਕੇ ਵਸਾਈਆਂ ਜਾਂਦੀਆਂ ਸਨ। ਘੁਮੰਤਰ ਕਬੀਲਿਆਂ ਦੇ ਇੱਕ ਥਾਂ ਟਿਕਣ ਵਾਲੀ ਥਾਂ ਦੇ ਪੇਂਡੂ ਸ਼ਕਲ ਅਖਤਿਆਰ ਕਰ ਲੈਣ ਵੇਲੇ ਤੱਕ ਲੋਕਾਂ ਦਾ ਮੁੱਖ ਧੰਦਾ ਵਾਹੀ ਖੇਤੀ ਹੀ ਸੀ। ਪਿੰਡ ਦੀ ਸਾਰੀ ਵਸੋਂ ਕਿਸਾਨੀ ਦੇ ਧੁਰੇ ਨਾਲ ਬੱਝੇ ਹੋਣ ਕਰਕੇ ਇੱਕ-ਦੂਜੇ ਉੱਤੇ ਆਰਥਿਕ ਨਿਰਭਰਤਾ ਰੱਖਦੀ ਸੀ। ਪਿੰਡ ਵਿੱਚ ਵਸਦੇ ਸ਼ਿਲਪੀ ਤਰਖਾਣ, ਲੋਹਾਰ, ਘੁਮਿਆਰ, ਕਾਮੇ, ਸੇਪੀ ਤੇ ਆਦਿ ਧਰਮੀ, ਬਾਲਮੀਕੀ ਭਾਵੇਂ ਵੱਖੋ-ਵੱਖਰਾ ਕੰਮ ਧੰਦਾ ਕਰਦੇ ਸਨ, ਪਰ ਸਭਨਾਂ ਦੀ ਰੋਟੀ ਕਿਸਾਨੀ ਨਾਲ ਬੱਝੀ ਹੋਣ ਕਰਕੇ ਸੁਚੇਤ ਰੂਪ ਵਿੱਚ ਸਭੋ ਵਾਹੀ ਖੇਤੀ ਵਿੱਚ ਦਿਲਚਸਪੀ ਲੈਂਦੇ ਸਨ। ਬੈਂਸ ਜੱਟਾਂ ਤੋਂ ਬਿਨਾਂ ਇੱਥੇ ਵਿਰਕਾਂ ਤੋਂ ਵਿਰਕ, ਮੰਨਣਹਾਣੇ ਤੋਂ ਵੀ ਬੈਂਸ (ਜੋ ਬਾਹਰਲੇ ਵੱਜਦੇ ਸਨ), ਪਹਾੜ (ਪੂਬੋਵਾਲ) ਤੋਂ ਮਾਨ, ਕੱਜਲਾਂ ਤੋਂ ਖੂੰਡੇ ਜੱਟ ਲਿਆ ਕੇ ਵਸਾਏ ਗਏ, ਜੋ ਕਿ ਜ਼ਮੀਨੀ ਹੱਕ ਵਜੋਂ ਬੰਦੋਬਸਤ ਤੱਕ ਮੌਰੂਸ ਹੀ ਸਨ। ਆਦਿ-ਧਰਮੀਆਂ ਦੇ ਗਿੱਲ, ਸਹੋਤੇ, ਮਹੇ ਤੇ ਸੰਧੂ (ਖਾਨਪੁਰ) ਅਤੇ ਬਾਲਮੀਕੀ ਵੀ ਬਾਹਰੋਂ ਹੀ ਆ ਵਸੇ। ਸੈਣੀਆਂ ਦਾ ਇੱਕ ਘਰ ਆਇਆ ਬੁਲ੍ਹੋਵਾਲ ਇਲਾਕੇ ਤੋਂ ਅਤੇ ਬਾਹਤੀਆਂ ਬਾਰੇ ਕਿਹਾ ਜਾਂਦਾ ਹੈ ਕਿ ਧੁਰ ਪਹਾੜ ਵਿੱਚੋਂ ਜਿੱਥੇ ਬੈਂਸ ਜੱਟ ਚੂਹਿਆਂ ਦੀ ਕਰੋਪੀ ਤੋਂ ਬਚਣ ਲਈ ਰੋਟ ਮੰਨੇ ਲੈ ਕੇ ਜਾਂਦੇ ਸਨ, ਤੋਂ ਲਿਆ ਕੇ ਇੱਕ ਘਰ ਇੱਥੇ ਵਸਾਇਆ ਗਿਆ। ਝੀਰ, ਨਾਈ, ਸੁਨਿਆਰ ਬਗੈਰਾ ਮਾਹਿਲਪੁਰੋਂ ਆਏ, ਪਰ ਫੰਬੀ ਬ੍ਰਾਹਮਣਾਂ ਦਾ ਇੱਕ ਘਰ ਫੰਬੀਆਂ ਪਿੰਡ ਤੋਂ ਆ ਗਿਆ। ਉਂਜ ਸੰਤਾਲੀ ਤੱਕ ਇੱਥੇ ਮੁਸਲਮਾਨ ਵੀ ਵਸਦੇ ਸਨ। ਇੰਜ ਇਹ ਪਿੰਡ ਵੱਖ-ਵੱਖ ਵੰਨਗੀ ਦੇ ਫੁੱਲਾਂ ਦਾ ਇੱਕ ਗੁਲਦਸਤਾ ਜਾਪਦਾ ਸੀ।
ਸਭ ਪਿੰਡ ਬੁਨਿਆਦੀ ਸਰੂਪ ਵਿੱਚ ਇੱਕ ਦੂਜੇ ਨਾਲ ਮੇਲ ਖਾਂਦੇ ਸਨ। ਕੁਝ ਕੁ ਕੱਚੇ-ਪੱਕੇ ਮਕਾਨਾਂ ਦਾ ਸਮੂਹ, ਪਸ਼ੂਆਂ ਦੇ ਨਹਾਉਣ-ਪੀਣ ਲਈ ਇੱਕ ਛੱਪੜ, ਪਾਣੀ ਭਰਨ ਲਈ ਇੱਕ ਖੂਹ। ਹਰ ਪਿੰਡ ਦੀ ਇੱਕ ਸਾਂਝੀ ਸੱਥ, ਜਿੱਥੇ ਤਬਸਰੇ ਚਲਦੇ, ਰਾਗ ਰਤਨ ਹੁੰਦੇ। ਪਿੱਪਲ-ਬੋਹੜਾਂ ’ਤੇ ਤੀਆਂ, ਪਿੰਡ ਦੀ ਬਾਹਰਲੀ ਹੱਦ ਉੱਤੇ ਜਠੇਰਿਆਂ ਤੇ ਸਤੀਆਂ ਦੇ ਸਥਾਨ ਅਤੇ ਖੈੜੇ ਦੀਆਂ ਮਮਟੀਆਂ ਸਨ। ਬਾਹੋਵਾਲ ਵੀ ਇਨ੍ਹਾਂ ਤੋਂ ਵੱਖਰਾ ਨਹੀਂ ਸੀ। ਖੇਤਾਂ ਵਿੱਚ ਮਜ਼ਦੂਰੀ ਕਰਨ ਵਾਲੇ ਕਾਮੇ, ਸੇਪੀ ਤੇ ਪਛੜੀਆਂ ਸ਼੍ਰੇਣੀਆਂ ਦੇ ਲੋਕ ਮਿੱਟੀ ਦੇ ਕੱਚੇ ਘਰਾਂ, ਟੱਪਰੀਆਂ ਜਾਂ ਛੱਪਰਾਂ ‘ਚ ਰਹਿੰਦੇ ਸਨ । ਸ਼ਿਲਪੀ ਤੇ ਕਾਰੀਗਰ ਦੂਜੀ ਗੁੱਠ ਵਿੱਚ ਰਹਿੰਦੇ ਸਨ। ਬਾਲਮੀਕੀਆਂ ਦੀਆਂ ਠੱਠੀਆਂ ਵੱਖਰੀਆਂ ਸਨ। ਲੱਗਭਗ ਵੱਡੇ ਰੋਲਿਆਂ ਤੱਕ ਬਾਹੋਵਾਲ ਇਸੇ ਤਰ੍ਹਾਂ ਦਾ ਹੀ ਸੀ, ਪਰ ਹੁਣ ਕਿੱਤਿਆਂ ਪੈਸਿਆਂ ਅਤੇ ਪੜ੍ਹਾਈ ਨੇ ਸਭ ਕੁਝ ਬਦਲ ਕੇ ਬਾਹੋਵਾਲ ਨੂੰ ਇੱਕ ਆਧੁਨਿਕ ਪਿੰਡ ਦੀ ਨੁਹਾਰ ਦੇ ਦਿੱਤੀ ਹੈ। ਸਭ ਜਾਤਾਂ ਆਪੋ ਵਿੱਚ ਰਚ-ਮਿਚ ਕੇ ਇੱਕ-ਦੂਜੇ ਦੇ ਵਿਹੜੀ ਖੇਤੀ ਆ ਵਸੀਆਂ ਹਨ। ਕਿਰਤ-ਵਿਰਤ ਦੇ ਪੈਟਰਨ ਵਿਚ ਵੀ ਨਵੀਆਂ ਤਬਦੀਲੀਆਂ ਵੇਖਣ ਵਿੱਚ ਆਈਆਂ ਹਨ। ਪੁਰਾਣੀ ਜਾਤੀ ਵੰਡ ਤੇ ਪਿਤਾ ਪੁਰਖੀ ਕਿੱਤੇ ਅਪਨਾਉਣ ਦੀ ਪ੍ਰਥਾ ਨੂੰ ਕਰਾਰੀ ਸੱਟ ਵੱਜੀ। ਅਖੌਤੀ ਨੀਵੀਆਂ ਜਾਤਾਂ ਦੇ ਲੋਕ ਜੋ ਸਦੀਆਂ ਤੋਂ ਪਿਤਾ ਪੁਰਖੀ ਕਿੱਤੇ ਹੀ ਅਪਨਾ ਲਏ ਹਨ। ਇਸ ਨਾਲ ਉਨ੍ਹਾਂ ਵਿੱਚ ਨਵੀਂ ਚੇਤਨਾ ਉਭਰੀ ਅਤੇ ਉਨ੍ਹਾਂ ਆਪਣੀ ਸਮਾਜਿਕ ਤੇ ਆਰਥਿਕ ਅਵਸਥਾ ਸੁਧਾਰਨ ਲਈ ਸੁਚੇਤ ਯਤਨ ਕੀਤੇ। ਬਾਹੋਵਾਲੀਏ ਜੱਟ ਵੀ ਹੁਣ ਬਹੁਤੇ ਬਿਦੇਸ਼ੀ ਵਸਦੇ ਹਨ, ਕੁਝ ਠੇਕੇਦਾਰ ਤੇ ਬਹੁਤੇ ਟਰਾਂਸਪੋਰਟਰ ਹਨ।
ਪੰਜਾਬ ਦੇ ਹਰ ਪਿੰਡ ਦਾ ਆਪਣਾ ਵੱਖਰਾ ਸੁਭਾਅ ਤੇ ਸ਼ਖ਼ਸੀਅਤ ਹੈ, ਕਿਸੇ ਦੇ ਗੱਭਰੂ ਬੜੇ ਬਾਂਕੇ ਹਨ, ਕਿਸੇ ਦੀਆਂ ਗੋਰੀਆਂ ਦੀ ਭਾਲ ਨਹੀਂ ਝੱਲੀ ਜਾਂਦੀ, ਕੋਈ ਗੱਭਰੂ ਬਰਜਿਆ, ਕੋਈ ਲੜਾਕਾ ਕੋਈ ਕੁਸ਼ਤੀਆਂ ਵਿੱਚ ਮਾਹਰ ਤੇ ਕੋਈ ਖੇਡਾਂ ਵਿੱਚ ਰਾਜੇ ਦਾ ਭੰਗੜਾ ਤੇ ਕਿਸੇ ਦਾ ਗਿੱਧਾ ਬੜਾ ਮਸ਼ਹੂਰ ਹੈ। ਕਿਤੋਂ ਦੇ ਦੇਸ਼ ਭਗਤ ਬੜੇ ਹੋਏ ਨੂੰ ਅਤੇ ਕਿਤੋਂ ਦੇ ਨੌਕਰੀਆਂ ਅਤੇ ਕਿੱਤਿਆਂ ਦੀ ਗੌਰਵਮਈ ਗਾਥਾ ਹੈ। ਗੱਲ ਕੀ ਕੋਈ ਨਾ ਕੋਈ ਰੰਗ ਹਰ ਪਿੰਡ ਵਿੱਚ ਵਧੇਰੇ ਉਘੜਿਆ ਹੈ। ਇਥੋਂ ਦਾ ਪੂਰਨ ਸਿੰਘ ਰੋਜ਼ਾਨਾ ਕਰਲਟ ਗੇੜ ਕੇ ਇੱਕ ਕਨਾਲ ਥਾਂ ਸਿੰਜ ਦਿੰਦਾ ਸੀ। ਉੱਥੇ ਇੱਕ ਬੈਂਸ ਬਜ਼ੁਰਗ, ਜਿਸ ਨੂੰ ਲੋਕ ਉਸ ਦੇ ਅਥਾਹ ਜ਼ੋਰ ਕਾਰਨ ਗੈਂਡਾ ਆਖਦੇ ਸਨ, ਚਾਰਾ ਕੁ ਮੀਲ ਦੂਰ ਵਾਕਿਆ ਖੈਰ ਪੁਰ ਢੱਕੋਂ ‘ਚੋਂ ਅੱਠ ਮਣ ਕੱਚੇ ਦਾਣੇ ਸਣੇ ਮੇਟੀ (ਭੜੋਲੀ, ਕੱਲਰੀ) ਰਾਤ ਨੂੰ ਚੁੱਕ ਲਿਆਇਆ ਸੀ ਅਤੇ ਇੱਕ ਵਾਰ ਉਹ ਛੇ ਕੁ ਮੀਲ ਦੂਰ ਫ਼ਤਿਹਪੁਰ ਕੋਠੀ ‘ਚ ਚੌਹਰੇ ਪੇਸ ਵਿੱਚ ਸਾਰੇ ਖੇਤ ਦੇ ਛੇਲੇ ਪੁੱਟ ਲਿਆਇਆ ਸੀ, ਖੇਤ ਵਾਲੇ ਹੈਰਾਨ ਸਨ ਕਿ ਦਿਨੋ ਬੱਕਰੀਆਂ ਨ੍ਹੀਂ ਆਈਆਂ ਅਤੇ ਰਾਤ ਨੂੰ ਉਠਾਂ ਇਹ ਕਾਰਾ ਨਹੀਂ ਕੀਤਾ ਤਾਂ ਸਿਆਣਿਆਂ ਗੈਂਡੇ ਦੀ ਪੈਰ ਆ ਨੱਪੀ ਸੀ। ਦੁੱਲਾ ਮੁਸਲਮਾਨ ਇੱਕ ਅਜਿਹਾ ਖੂੰਖਾਰ ਆਦਮੀ ਸੀ, ਜਿਸ ਤੋਂ ਇਲਾਕਾ ਥਰ-ਥਰ ਕੰਬਦਾ ਸੀ, ਉਂਜ ਅਜਿਹੇ ਯੋਧੇ ਜੱਟਾਂ ਵਿੱਚੋਂ ਵੀ ਹੋਏ ਹਨ। ਮਿਸਤਰੀ ਦੀਵਾਨ ਸਿੰਘ ਦਾ ਪੁੱਤਰ ਪ੍ਰਤਾਪ ਸਿੰਘ ਰਾਜਸਥਾਨ ਵਿੱਚ ਚੀਫ਼ ਇੰਜ. ਕਨਾਲ ਸੀ, ਜਿਸ ਦੇ ਇੱਕ ਭਾਈ ਰਤਨ ਸਿੰਘ ਨੇ ਰਾਸ਼ਟਰਪਤੀ ਸ੍ਰੀ ਵੀ.ਵੀ. ਗਿਰੀ ਤੋਂ ਪੜ੍ਹਾਈ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਆਦਿ ਧਰਮੀਆਂ ਦਾ ਚੌਧਰੀ ਸਵਰਨਾ ਰਾਮ ਪੰਜਾਬ-ਹਰਿਆਣਾ ਹਿਮਾਚਲ ਦਾ ਪੋਸਟ ਮਾਸਟਰ ਜਨਰਲ ਹੋਇਆ, ਉੱਥੇ ਸਿਰ ਕੱਢ ਬੰਦੇ ਬਾਲਮੀਕੀਆਂ ਵਿਚੋਂ ਵੀ ਹੋਏ ਸਨ। ਪੰਡਤਾਂ ਦਾ ਲਾਹੌਰੀ ਰਾਮ ਅਲਾਹਾਬਾਦ ਬੈਂਕ ਸ਼ਾਖਾਵਾਂ ਦਾ ਵੱਡਾ ਅਫ਼ਸਰ ਤਾਂ ਹੈ ਹੀ ਸੀ, ਉੱਥੇ ਖੱਤਰੀਆਂ ਦਾ ਡਾ. ਵਿਦਿਆ ਸਾਗਰ 1946 ਵਿੱਚ ਦਿੱਲੀ ਵਿਖੇ ਮੈਡੀਕਲ ਲਾਈਨ ਦਾ ਉੱਚ ਅਫ਼ਸਰ ਸੀ, ਜਿੱਥੇ ਤਰਖਾਣਾਂ ਦਾ ਓਵਰਸੀਰ ਗੁਰਬਖਸ਼ ਸਿੰਘ ਸਰਕਾਰੀ ਨਜ਼ਰਾਂ ਵਿੱਚ ਆਹਲਾ ਕਰਿੰਦਾ ਸੀ, ਉੱਥੇ ਪੜ੍ਹਾਈ ਕਰਵਾਉਣ ਵਿੱਚ ਮਾਸਟਰ ਕਰਮ ਚੰਦ ਦਾ ਕੋਈ ਸਾਨੀ ਨਹੀਂ ਸੀ। ਫੁੱਟਬਾਲ ਦੇ ਉੱਘੇ ਪਲੇਅਰ ਗੁਰਦੀਪ ਸਿੰਘ, ਕਰਨੈਲ ਸਿੰਘ ਵਰਗੇ ਤਾਂ ਸਨ ਹੀ, ਉਂਜ ਵੀ ਚੰਗੇ ਮਨੁੱਖੀ ਸੁਭਾਅ ਵਾਲੇ ਗੁਰਦੀਪ ਸਿੰਘ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਸੰਸੋ ਦਾ ਪਿਓ ਐਨਾ ਵਧੀਆ ਹਾਲੀ ਸੀ, ਕਿ ਉਸ ਨੇ ਅੰਗਰੇਜ਼ਾਂ ਤੋਂ ਕਈ ਵਾਰ ਇਨਾਮ ਜਿੱਤੇ। ਜਲੰਧਰ ਦੇ ਮਸ਼ਹੂਰ ਮੁਕਾਬਲੇ ਵਿੱਚ ਸੰਨ 1943 ਵਿੱਚ ਉਸ ਸਾਰੇ ਪੰਜਾਬ ਨੂੰ ਵਾਹਣੀ ਪਾ ਦਿੱਤੀ ਸੀ। ਵੀਰ ਭਰਾਈਂ ਬਾਹੋਵਾਲ ਵਿਚੋਂ ਪੁਰਾਣੇ ਸਮੇਂ ਦਾ ਸਭ ਤੋਂ ਅਮੀਰ ਮੁਸਲਮਾਨ ਸੀ, ਨੂੰ ਗਾਡਰਾਂਵਾਲਾ ਪੱਕਾ ਮਕਾਨ ਪਾਇਆ ਸੀ। ਲੋਕ ਵੇਖਣ ਆਉਂਦੇ ਸੀ। ਪੁੱਡਾ ਭਰਾਈ ਤੂੰਬੇ ਤੇ ਢੋਲ ਨਾਲ ਗਾਉਂਦਾ ਹੁੰਦਾ ਸੀ ਉਦੋਂ ਸੱਥਾਂ ਵਿੱਚ ਕਥਾ-ਗੀਤ ਚਲਦੇ ਹੁੰਦੇ ਸਨ। ਕਾਲਾ- ਕਲੂਟਾ ਇੱਕ ਹੋਰ ਭਰਾਈ ਜਿਹੜਾ ਪੱਕੇ ਰੰਗ ਦਾ ਸੀ, ਪਰ ਕੱਪੜੇ ਬੜੇ ਹੀ ਚਿੱਟੇ ਪਹਿਨਦਾ ਸੀ, ਉਹ ਲੁੱਡੀਆ ਪਾ-ਪਾ ਕੇ ਧਰਤ ਨਾਲ ਗੋਡੇ ਲਾਕੇ ਐਨਾ ਸੋਹਣਾ ਢੋਲ ਵਜਾਉਂਦਾ ਸੀ ਕਿ ਲੋਕ ਨੱਚ ਉੱਠਦੇ ਕਈ ਭਲਵਾਨ ਵੀ ਅਖਾੜੇ ਵਿੱਚ ਹੀ ਨੱਚਣ ਲੱਗ ਪੈਂਦੇ।
ਇੱਥੋਂ ਦੇ ਬੈਂਸਾਂ ਦੀ ਇੱਕ ਨਵੇਕਲੀ ਪਿਰਤ ਇਹ ਵੀ ਸੀ ਕਿ ਪਰਿਵਾਰਕ ਜ਼ਮੀਨ ਦੀ ਪੱਗ ਵੰਡ ਨਹੀਂ, ਬਲਕਿ ਚੁੰਡੇ ਵੰਡ ਕਰਦੇ ਸਨ ਅਰਥਾਤ ਜੇਕਰ ਕਿਸੇ ਆਦਮੀ ਦੀਆਂ ਦੇ ਤ੍ਰੀਮਤਾਂ ਦੇ ਇੱਕ ਅਤੇ ਦੋ ਕੁੱਲ ਤਿੰਨ ਪੁੱਤਰ ਹੁੰਦੇ ਸਨ, ਤਾਂ ਜ਼ਮੀਨ ਤਿੰਨਾਂ ਵਿੱਚ ਬਰਾਬਰ ਨਹੀਂ, ਬਲਕਿ ਦੇ ਔਰਤਾਂ ਮੁਤਾਬਕ ਇੱਕ ਨੂੰ ਵੀ ਅੱਧ ਅਤੇ ਦੂਸਰੇ ਦੋ ਨੂੰ ਵੀ ਅੱਧ। ਉਂਜ ਵੀ ਇਹ ਸਤੀ ਦੀ ਰਸਮ ਨਾਲੋਂ ਕੇਰਵੇ ਅਰਥਾਤ ਛੋਟੇ ਭਾਈ ਦੇ ਵਿਧਵਾ ਬਿਠਾਉਣੀ, ਹਿੰਦੂ ਤੋਂ ਅੱਡਰੇ, ਘਰੇਲੂ ਕਾਨੂੰਨਾਂ ਕਰਕੇ ਵੀ ਨਿਵੇਕਲੇ ਸਨ, ਅਰਥਾਤ ਜਿੱਥੇ ਜਿਸ ਇਲਾਕੇ ‘ਚ ਲੜਕੀ ਦੇਣੀ ਉੱਥੋਂ ਲੈਣੀ ਨਹੀਂ, ਉਨ੍ਹਾਂ ਆਮ ਤੌਰ ‘ਤੇ ਆਪਣੀਆਂ ਲੜਕੀਆਂ ਮੰਜਕੀ (ਜਲੰਧਰ ਦਾ ਜਮਸ਼ੇਰ ਵਡਾਲਾ ਇਲਾਕਾ) ਵਿਖੇ ਹੀ ਦਿੱਤੀਆਂ, ਪਰ ਉੱਧਰ ਮੁੰਡੇ ਨਹੀਂ ਸਨ ਵਿਆਹੋ, ਪਰ ਹੁਣ ਉਹ ਗੱਲਾਂ ਨਹੀਂ ਰਹੀਆਂ। ਇੱਥੋਂ ਦੇ ਪ੍ਰੀਤਮ ਸਿੰਘ ਨੇ ਫੌਜੀ ਵੈਕਸੀਨੇਟਰ ਉੱਤੇ ਢੇਰ ਸਾਰੇ ਪ੍ਰਮਾਣ ਪੱਤਰ ਪ੍ਰਾਪਤ ਕੀਤੇ। ਉੱਥੇ ਮੁਸਲਮਾਨ ਗੁੱਜਰ, ਫੱਤਾ, ਮਦਾਰੀ ਤੇ ਹਾਸ਼ਮ ਪਾਸ ਬੱਕਰੀਆਂ ਦੇ ਐਡੇ ਵੱਡੇ ਇੰਜੜ ਸਨ, ‘ਵੀ ਕਿਸੇ ਆਜੜੀ ਪਾਸ ਨਹੀਂ ਸਨ। : ਹੁੰਦੇ, ਉੱਥੇ ਮੁਸਲਮਾਨਾਂ ਦਾ ਖੈਰੂ ਖੇਤੀਬਾੜੀ ਦਾ ਬਹੁਤ ਮਾਹਿਰ ਮੰਨਿਆ ਗਿਆ। ਸੋਹਣੀ ਦਿੱਖ ਵਾਲਾ ਕੇਹਰ ਭਰਾਈ ਛਿੰਜਾਂ ‘ਚ ਅਜਿਹਾ ਢੋਲ ਵਜਾਉਂਦਾ ਸੀ ਕਿ ਲੋਕ ਅੱਜ-ਅੱਜ ਕਰ ਉੱਠਦੇ। ਗ਼ਦਰੀ ਵੀਰ ਸਿੰਘ ਦਾ ਭਰਾ ਮਈਆ ਸਿੰਘ, ਜਿੱਥੇ ਸ਼ਰਤੀਆ ਮੁਦਗਰ ਚੁੱਕਦਾ ਸੀ, ਉੱਥੇ ਜਥੇਦਾਰ ਪੂਰਨ ਸਿੰਘ, ਜਵਾਲਾ ਸਿੰਘ, ਕਰਤਾਰ ਸਿੰਘ ਦਾ ਮੂੰਗਲੀਆਂ ਫੋਰਨ ਵਿੱਚ ਕੋਈ ਸਾਨੀ ਨਹੀਂ ਸੀ।
ਇਲਾਕੇ ਦਾ ਇਹੀ ਇੱਕ ਮੈਦਾਨੀ ਪਿੰਡ ਹੈ, ਜਿਸ ਦੀ ਲੱਗਭਗ 150 ਏਕੜ ਸਾਂਝੀ ਚਰਾਂਦ ਹੈ, ਜਿਸ ਵਿੱਚ ਦਾਨ ਕੀਤੀ 50 ਕੁ ਏਕੜ ਰਕਬੇ ‘ਚ ਹੁਣ ਖੇਤੀਬਾੜੀ ਯੂਨੀਵਰਸਿਟੀ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਕੰਮ ਕਰ ਰਿਹਾ ਹੈ। ਜਥੇਦਾਰ ਮੂਲਾ ਸਿੰਘ ਆਪਣੀ ਸਰਪੰਚੀ ਵਕਤ ਹੀ ਇਹ ਰਕਬਾ ਪੰਚਾਇਤ ਨਾਂਅ ਕਰਵਾ ਗਿਆ ਸੀ ਤਾਂ ਜੋ ਦਾਸੋਵਾਲ ਪੱਤੀ ਦੀ ਵੱਜਦੀ ਇਸ ਜ਼ਮੀਨ ‘ਚੋਂ ਮਾਹਿਲਪੁਰੀਏ ਘਰੋਲੂ ਹਿੱਸਾ ਨਾ ਵੰਡਾਅ ਲੈ ਜਾਣ। ਗ਼ਦਰੀ ਬਾਬਾ ਮੰਗੂ ਰਾਮ ਮਗਵਾਲੀਏ ਵਲੋਂ ਸੰਨ 1934 ‘ਚ ਬਣਾਏ ਆਦਿ ਧਰਮ ਮੰਡਲ ਪੰਜਾਬ ਦਾ ਇੱਕ ਆਨਰੇਰੀ ਉੱਪ ਪ੍ਰਧਾਨ ਇੱਥੋਂ ਦਾ ਚੌਧਰੀ ਸ਼ਰਨ ਦਾਸ ਹੋਇਆ। ਜਹਾਨੋਂ ਕੂਚ ਕਰ ਚੁੱਕੇ ਦਰਬਾਰੀ ਅਤੇ ਦਰਸ਼ਨ ਸਿੰਘ ਦੇ ਚੇਤੇ ਦੀ ਚੰਗੇਰ ਐਨੀ ਚੰਗੀ ਸੀ ਕਿ ਬੁੱਢੇ ਵਾਰੇ ਵੀ ਉਹ ਬਚਪਨ ਵੇਲੇ ਦੀਆਂ ਬਾਤਾਂ ਪਾਉਂਦੇ ਰਹਿੰਦੇ। ਇਸੇ ਦਰਸ਼ਨ ਸਿੰਘ ਦਾ ਪੁੱਤਰ ਅਰਜਨ, ਜਿੱਥੇ ਇੱਕ ਵਿਲੱਖਣ ਸਮਾਜ ਸੇਵਕ ਹੈ, ਉੱਥੇ ਬਾਬੂ ਗੁਰਮਹਿੰਦਰ ਸਿੰਘ ਬਾਮਸੇਫ ਦਾ ਭਾਰਤ ਲੈਵਲ ਦਾ ਆਗੂ ਤੇ ਜਗਤਾਰ ਬਾਹੋਵਾਲ ਤਰਕਸ਼ੀਲ ਲਹਿਰ ਇਲਾਕੇ ‘ਚ ਪ੍ਰਚੰਡ ਕਰ ਰਿਹਾ ਹੈ। ਉਸ ਸਰਪੰਚ ਸੁਰਜੀਤ ਸਿੰਘ ਦੀ ਅਗਵਾਈ ‘ਚ ਪਿੰਡ ਮੌਜਾਂ ਤਾਂ ਮਾਣ ਹੀ ਰਿਹਾ ਹੈ, ਪਰ ਲੰਮਾ ਸਮਾਂ ਸਰਪੰਚ ਰਹੇ ਸੂਰਜ ਸਿੰਘ ਦੇ ਵੇਲਿਆਂ ਨੂੰ ਵੀ ਲੋਕ ਯਾਦ ਕਰਦੇ ਹਨ। ਗਿਆਨ ਸਿੰਘ ਵੀ ਲੋਕ-ਸੇਵਾ ‘ਚ ਰੁੱਝਿਆ ਹੋਇਐ।
ਭਲੇ ਸਮਿਆਂ ਵਿੱਚ ਸਿੰਚਾਈ ਲਈ ਇਸ ਪਿੰਡ ਦੇ ਪੰਜਾਹ ਤੋਂ ਉੱਪਰ ਚੜਸ ਹੁੰਦੇ ਸਨ, ਜਦਕਿ ਇਸ ਸਿੰਚਾਈ ਪ੍ਰਬੰਧ ਦੀ ਚੜ੍ਹਤ ਵੇਲੇ ਵੀ ਕਹਿੰਦੇ ਕਹਾਉਂਦੇ ਵੱਡੇ ਪਿੰਡਾਂ ਪਾਸ ਵੀ ਐਨੇ ਚੜਸ ਨਹੀਂ ਸਨ ਹੁੰਦੇ। ਉਂਜ ਤਾਂ ਇਸ ਇਲਾਕੇ ਦੀ ਖੇਤੀ ਅਧਾਰਤ ਆਰਥਿਕ ਹਾਲਤ ਪਹਿਲਾਂ ਤੋਂ ਹੀ ਗੁਜ਼ਾਰੇ ਮੁਆਫਕ ਰਹੀ ਹੈ, ਪਰ ਅੰਗਰੇਜ਼ਾਂ ਦੇ ਇਕਨਾਮੀਕਲ ਸਰਵੇ ਵਿੱਚ ਇਹ ਪਿੰਡ ਮਕਰੂਜ (ਦਰਮਿਆਨਾ) ਵੱਜਦਾ ਸੀ, ਭਾਵੇਂ ਕਿ ਜ਼ਮੀਨ ਇਸ ਦੀ ਚੰਗੀ ਅਤੇ ਜ਼ਿਆਦਾ ਸੀ, ਪਰ ਇਸ ਦੇ ਮੁਕਾਬਲੇ ਲੰਗੇਰੀ ਮਸਰੂਜ (ਖੁਸ਼ਹਾਲ) ਗਿਣਿਆ ਗਿਆ, ਪਰ ਜ਼ਮੀਨ ਤਾਂ ਉਸ ਦੀ ਰੇਤੜ ਤੇ ਥੋੜ੍ਹੀ ਸੀ, ਪਰ ਹੋਰ ਕੰਮਾਂ ਕਾਰਨ ਪੈਸਾ ਉਨ੍ਹਾਂ ਪਾਸ ਜ਼ਿਆਦਾ ਸੀ। ਉਦੋਂ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਸਿਰ ਹੁਣ ਵਾਂਗ ਮੁੰਨਿਆ ਹੋਇਆ ਨਹੀਂ ਸੀ। ਇਹ ਸੰਘਣੇ ਜੰਗਲਾਂ ਨਾਲ ਸ਼ਿੰਗਾਰੀਆਂ ਸਨ । ਬਾਰਸ਼ਾਂ ਲੋੜ ਅਨੁਸਾਰ ਹੁੰਦੀਆਂ ਸਨ। ਕਿਸਾਨੀ ਜ਼ਿੰਦਗੀ ਖੁਰਾਕ-ਪੁਸ਼ਾਕ ਅਤੇ ਧੋੜਮੇ ਪੱਖੋਂ ਸੁਖੀ ਸੀ। ਲੋੜਾਂ ਵੀ ਬੜੀਆਂ ਘੱਟ ਸਨ, ਪ੍ਰੰਤੂ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਜਦੋਂ ਸਾਰਾ ਪੰਜਾਬ ਮੰਦਵਾੜੇ ਦੀ लपेट ਵਿੱਚ ਆਇਆ ਤਾਂ ਉਸਦਾ ਅਸਰ ਇਸ ਪਿੰਡ ਉੱਪਰ ਝ ਵੀ ਪਿਆ। ਸ਼ਿਵਾਲਕ ਦੇ ਜੰਗਲ ਕੱਟੇ ਜਾਣ ਕਾਰਨ ਵਰਖਾ ਘੱਟ ਗਈ ਤੇ ਚੋਆਂ ਨੇ ਉਪਜ ਵਾਲੇ ਸਿਆੜਾਂ ਨੂੰ ਕੱਕੀ ਰੇਤਾ ਵਿੱਚ ਬਦਲ ਦਿੱਤਾ। ਅਜਿਹੇ ਸਮੇਂ ਪੜ੍ਹੇ-ਲਿਖੇ ਤਾਂ ਨੌਕਰੀ ਰਾਹੀਂ ਪੈਰ ਸੰਭਾਲ ਗਏ ਤੇ ਅਨਪੜ੍ਹਾਂ ਨੇ ਮਾਲੀ ਤੰਗੀ ਨੂੰ ਹੱਲ ਕਰਨ ਲਈ ਬਾਹਰਲੇ ਮੁਲਕਾਂ ਦਾ ਸਹਾਰਾ ਲਿਆ। ਇਨ੍ਹਾਂ ਲੋਕਾਂ ਨੇ ਉੱਥੇ ਮਜ਼ਦੂਰੀ ਹੀ ਨਹੀਂ ਕੀਤੀ ਸੀ, ਸਗੋਂ ਉਥੋਂ ਦੇ ਅਗਾਂਹਵਧੂ ਵਿਚਾਰ ਲੈ ਕੇ ਪਿੰਡ ਵਾਸੀਆਂ ਨੂੰ ਨਵੀਆਂ ਸੋਧਾਂ ਦਿੱਤੀਆਂ। ਇਸ ਪਿੰਡੋਂ ਵੀ ਕਈ ਲੋਕ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਚੀਨ, ਮਲੇਸ਼ੀਆ, ਸਿੰਘਾਪੁਰ, ਅਮਰੀਕਾ, ਕੈਨੇਡਾ ਆਦਿ ਨੂੰ ਗਏ ਅਤੇ ਉਨ੍ਹਾਂ ਵਿੱਚੋਂ ਬਹੁਤੇ ਅਜ਼ਾਦੀ ਦੀ ਚਿਣਗ ਲੈ ਕੇ ਵਤਨੀਂ ਪਰਤ ਆਏ। ਉਨ੍ਹਾਂ ਵਿੱਚੋਂ ਸਭ ਤੋਂ ਵੱਧ ਕਰਤਾਰ ਸਿੰਘ ਸਰਾਭਾ ਦਾ ਸਾਥੀ ਇਸ ਪਿੰਡ ਦਾ ਨਾਇਕ ਭਾਈ ਵੀਰ ਸਿੰਘ ਬਾਹੋਵਾਲ ਸੀ। ਕੈਨੇਡਾ ਵਿੱਚ ਭਾਈ ਬਲਵੰਤ ਸਿੰਘ ਖੁਰਦਪੁਰ ਵਰਗੇ ਉੱਘੇ ਗ਼ਦਰੀਆਂ ਨਾਲ ਕੰਮ ਕਰਦੇ ਰਹੇ ਅਤੇ ਇਧਰ ਸਰਕਾਰੀ ਮੈਗਜ਼ੀਨਾਂ ਉੱਤੇ ਹਮਲੇ ਕਰਨ ਦਾ ਦੋਸ਼ ਲੱਗਾ। ਚੱਬੇ ਅਤੇ ਨੈਨੀਤਾਲ ਵਿਖੇ ਪਾਰਟੀ ਫੰਡ ਲਈ ਮਾਰੇ ਡਾਕੇ ਵਿੱਚ ਬੰਬ ਚੱਲਣ ਨਾਲ ਬੇਸ਼ਕ ਸਖ਼ਤ ਫੱਟੜ ਹੋ ਗਏ, ਪਰ ਸਹੀ ਸਲਾਮਤ ਬਚ ਨਿਕਲੇ। ਇਲਾਕੇ ਵਿੱਚ ਬਹੁਤ ਹੀ ਸਰਗਰਮੀ ਨਾਲ ਕੰਮ ਕਰਨ ਵਾਲੇ ਇਸ ਉੱਘੇ ਗ਼ਦਰੀ ਨੂੰ 6-6-1915 ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਲਾ ਦਿੱਤਾ ਗਿਆ। ਉੱਘਾ ਗਦਰੀ ਤੇ ਕਾਮਾ ਭਾਈ ਨਰੰਜਣ ਸਿੰਘ ਪੰਡੋਰੀ ਲੱਧਾ ਸਿੰਘ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਨੂੰ ਦਿੱਤੇ ਇਕਬਾਲੀਆ ਬਿਆਨ ‘ਚ ਕਹਿੰਦਾ ਹੈ ਕਿ ਸੰਨ 1914 ਵਿੱਚ ਮੈਂ, ਬੰਤਾ ਸਿੰਘ ਸੰਘਵਾਲ ਅਤੇ ਕੁਝ ਹੋਰ ਗ਼ਦਰੀਆਂ ਦੇ ਬਾਹੋਵਾਲ ਪਿੰਡ ਭਾਈ ਵੀਰ ਸਿੰਘ ਦੀ ਅਗਵਾਈ ‘ਚ ਇਕੱਠੇ ਹੋ ਕੇ ਦੇਸ਼ ਦੀ ਅਜ਼ਾਦੀ ਲਈ ਵੱਡੇ ਹੰਭਲੇ ਦੀ ਵਿਉਂਤ ਬਣਾਈ ਸੀ। ਵੀਰ ਸਿੰਘ ਉਦੋਂ 26 ਕੁ ਸਾਲ ਦਾ ਸੀ। ਕਰਤਾਰ ਸਿੰਘ ਸਰਾਭਾ ਤੋਂ ਬਿਨਾਂ ਇਸ ਪਿੰਡ ਵਿੱਚ ਬੱਬਰ ਅਕਾਲੀ ਗ਼ਦਰੀ ਬਾਬੇ ਕਿਰਤੀ ਤੇ ਲਾਲ ਪਾਰਟੀ ਵਾਲੇ ਵੀ ਆਉਂਦੇ ਰਹੇ। ਤੇਜਾ ਸਿੰਘ ਸੁਤੰਤਰ, ਚੈਨ ਸਿੰਘ ਚੈਨ, ਰਾਜਿੰਦਰ ਸਿੰਘ ਸਰੀਂਹ ਆਦਿ ਤੋਂ ਬਿਨਾਂ ਮਾਹਿਲਪੁਰ ਇਲਾਕੇ ਦੇ ਦੇਸ਼ ਭਗਤ ਬਾਹੋਵਾਲ ਨੂੰ ਆਪਣਾ ਘਰ ਹੀ ਸਮਝਦੇ ਸਨ। ਅਜ਼ਾਦ ਹਿੰਦ ਫੌਜ ਵਾਲੇ ਸੰਤਾ ਸਿੰਘ ਨੇ ਦੋ ਸਾਲ ਸਫ਼ਤ ਕੈਦ ਕੱਟੀ ਤੇ ਅਮਰੀਕਾ ਤੋਂ ਹੀ ਦੇਸ਼ ਦੀ ਅਜ਼ਾਦੀ ਲਈ ਵਤਨ ਨੂੰ ਮੁਹਾਰਾਂ ਮੋੜਨ ਵਾਲੇ ਕਿਲ੍ਹੇ ਵਾਲੇ ਹਰਨਾਮ ਸਿੰਘ ਐਸ.ਐਸ. ਕੈਨੇਡਾ ਮਾਰੂ ਪਰਿਜ਼ਨਰ ਵੀ ਕੈਦ ਰਹੇ, ਜੋ ਕਿ ਹੈਰਾਨੀਜਨਕ ਜੁਗਤ ਨਾਲ ਕਲਕੱਤੇ ਪੰਜਬਜ ਘਾਟ ਲੱਗੇ ਜਹਾਜ਼ ਵਿੱਚੋਂ ਬਚ ਕੇ ਨਿਕਲ ਆਇਆ, ਜਦ ਕਿ ਬਹੁਤੇ ਮੁਸਾਫਰ ਗੋਲੀਆਂ ਅਤੇ ਡਾਂਗਾਂ ਦੇ ਸ਼ਿਕਾਰ ਹੋ ਕੇ ਜੇਲ੍ਹੀ ਫੋਨ ਦਿੱਤੇ ਗਏ। ਉਹ ਦੱਸਦੇ ਹੁੰਦੇ ਸਨ ਕਿ ਇਸ ਹਫੜਾ-ਦਫੜੀ ਵਿੱਚ ਉਨ੍ਹਾਂ ਨੂੰ ਦੇ ਬਇਆ ਵਾਲੀ ਪਾਣੀ ਦੀ ਬਾਲਟੀ ਸਮੁੰਦਰ ਦੀ ਭੇਂਟ ਕਰਨੀ ਪਈ, ਜਿਸ ਵਿੱਚ ਕਿ ਇੱਕ ਅੰਗਰੇਜ਼ ਹਮਦਰਦ ਦੁਆਰਾ ਲੁਕਾ ਕੇ ਪਿਸਤੌਲ ਦਿੱਤੇ ਗਏ ਸਨ। ਤੋਸ਼ਾਮਾਰੂ ਜਹਾਜ਼ ਵਿੱਚ ਲੰਬੜਦਾਰ ਦਲੀਪ ਸਿੰਘ ਤੋਂ ਬਿਨਾਂ ਜੀਤਾ ਸਿੰਘ ਉਰਫ਼ ਬੀ.ਐਨ. ਸਿੰਘ ਵੀ ਇਸੇ ਪਾਸ ਵਤਨ ਤਾਂ ਪਰਤੇ, ਪਰ ਛੇਤੀ ਹੀ ਕੈਨੇਡਾ ਮੁੜ ਗਏ। ਚੀਨ ਤੋਂ ਵਾਪਸ ਮੁੜਿਆ ਦੀਵਾਨ ਪੁੱਤਰ ਰਾਮਦਿੱਤਾ ਦੇਸ਼ ਭਗਤ ਖਾੜਕੂ ਬੱਬਰ ਲਹਿਰ ‘ਚ ਸ਼ਾਮਿਲ ਹੋ ਗਿਆ ਸੀ, ਜੋ ਜੈਤੋਂ ਦੇ ਮੋਰਚੇ ‘ਚ 29 ਮਹੀਨੇ ਹਵਾਲਾਤ ਬੰਦ ਰਿਹਾ। ਜੈਤੋ ਦੇ ਮੋਰਚੇ ਵਿੱਚ ਹੀ ਇੱਥੋਂ ਦੇ ਕਰਤਾਰ ਸਿੰਘ, ਕਿਸ਼ਨ ਸਿੰਘ, ਚੰਨਣ ਸਿੰਘ ਅਤੇ ਇੱਕ ਹੋਰ ਕਰਤਾਰ ਸਿੰਘ ਪੁੱਤਰ ਪੋਹਲੇ ਸ਼ਾਮਲ ਹੋਏ। ਜੈਤੋਂ ਤੋਂ ਬਿਨਾਂ ਗੁਰੂ ਕੇ ਬਾਗ ਮੋਰਚੇ ਵਿੱਚ ਬੰਤਾ ਸਿੰਘ, ਕਰਮ ਸਿੰਘ, ਚੰਦਲ ਸਿੰਘ ਸ਼ਾਮਲ ਹੋਏ। ਇਨ੍ਹਾਂ ਮੋਰਚਿਆਂ ਵਿੱਚ ਵੱਡੀ ਕੁਰਬਾਨੀ ਜਥੇਦਾਰ ਪੂਰਨ ਸਿੰਘ ਪੁੱਤਰ ਕਾਹਨਾ ਦੀ ਮੰਨੀ ਜਾਂਦੀ ਹੈ, ਜਿਸ ਨੂੰ 500 ਦਾ ਜਥਾ ਜੈਤੋ ਲਿਜਾਂਦੇ ਸਮੇਂ ਅੰਗਰੇਜ਼ਾਂ ਦੀ ਜਬਰਦਸਤ ਕੁੱਟਮਾਰ ਦਾ ਸ਼ਿਕਾਰ ਹੋਣਾ ਪਿਆ, ਉੱਥੇ ਹਾਕਮਪ੍ਰਸਤ ਭ੍ਰਿਸ਼ਟ ਮਹੰਤਾਂ ਤੋਂ ਆਨੰਦਪੁਰ ਦੇ ਗੁਰਧਾਮਾਂ ਨੂੰ ਅਜ਼ਾਦ ਕਰਵਾਉਣ ਲਈ ਉਸ ਦੀ ਸਰਗਰਮ ਕਾਰਜਗੁਜ਼ਾਰੀ ਸੀ। ਆਨੰਦਪੁਰ ਤੋਂ ਗੁਰੂ ਕੇ ਬਾਗ ਨੂੰ ਤੁਰੇ ਚੌਥੇ ਜਥੇ ਦਾ ਉਸ ਨੂੰ ਜਥੇਦਾਰ ਥਾਪਿਆ ਗਿਆ ਸੀ। ਜਥੇਦਾਰ ਪੂਰਨ ਸਿੰਘ ਜਨਰਲ ਮੂਲਾ ਸਿੰਘ ਬਾਹੋਵਾਲ ਦੀ ਸੱਜੀ ਬਾਂਹ ਆਖਿਆ ਜਾਂਦਾ ਸੀ।
ਪਿੰਡ ਦੇ ਇਨ੍ਹਾਂ ਦਰਜਨ ਕੁ ਭਰ ਨਾਇਕਾਂ ਵਿੱਚੋਂ ਜਿੱਥੇ ਚਰਚਿਤ ਨਾਇਕ ਸ਼ਹੀਦ ਭਾਈ ਵੀਰ ਸਿੰਘ ਅਤੇ ਜਥੇਦਾਰ ਪੂਰਨ ਸਿੰਘ ਬਣਦੇ ਹਨ, ਉੱਤੇ ਇਸੇ ਪਿੰਡ ਦਾ ਮਹਾਨਾਇਕ ਜਥੇਦਾਰ ਮੂਲਾ ਸਿੰਘ ਉਰਫ਼ ਜਰਨੈਲ ਸਿੰਘ ਮੂਲਾ ਸਿੰਘ ਬਾਹੋਵਾਲ ਹੋਇਆ ਹੈ। ਦੇਸ਼ ਭਗਤ ਯਾਦਗਾਰ ਹਾਲ ਵਾਲੇ ਉੱਘੇ ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਅਨੁਸਾਰ ਇਹ ਇੱਕ ਅਜਿਹਾ ਸਿਰੜੀ ਦੇਸ਼ ਭਗਤ ਯੋਧਾ ਸੀ, ਜਿਸ ਨੂੰ ਕਿ ਹਰ ਤਕਰੀਰ ਤੋਂ ਬਾਅਦ ਹਕੂਮਤ ਗ੍ਰਿਫਤਾਰ ਕਰ ਲੈਂਦੀ ਸੀ ਅਤੇ ਜੋਸ਼ੀਲੀਆਂ ਤਕਰੀਰਾਂ ਹਰ ਜੇਲ੍ਹ ਰਿਹਾਈ ਤੋਂ ਬਾਅਦ ਸ਼ੁਰੂ ਹੋ ਜਾਂਦੀਆਂ ਸਨ। ਇਹੀ ਨਹੀਂ ਅੰਗਰੇਜ਼ ਹਕੂਮਤ ਤੋਂ ਬਾਅਦ ਵੀ ਲੋਕ-ਪੱਖੀ ਸਰਗਰਮੀਆਂ ਕਾਰਨ ‘ਅਜ਼ਾਦ ਵਤਨ’ ਦੀ ਹਕੂਮਤ ਵੀ ਹੱਥ ਧੋ ਕੇ ਮਗਰ ਪਈ ਰਹੀ। ਕਦੇ ਜੇਲ੍ਹ ਬੰਦ ਅਤੇ ਕਦੇ ਜੂਹ ਬੰਦ ਰਹੇ ਇਸ ਵਿਲੱਖਣ ਯੋਧੇ ਦੀ ਕਹਾਣੀ ਨੂੰ ਬਿਆਨਣ ਲਈ ਇੱਕ ਵੱਖਰੀ ਪੁਸਤਕ ਦੀ ਲੋੜ ਹੈ। 1896 ਈ. ਨੂੰ ਸ. ਹਰੀ ਸਿੰਘ ਦੇ ਘਰ ਜਨਮੇ ਮੁਲਾ ਸਿੰਘ ਨੂੰ ਰੋਜ਼ੀ-ਰੋਟੀ ਖਾਤਰ ਚੀਨ ਜਾ ਕੇ ਪੁਲਿਸ ਵਿੱਚ ਭਰਤੀ ਹੋਣਾ ਪਿਆ। ਅਜੇ ਪੰਜ ਕੁ ਸਾਲ ਹੀ ਹੋਏ ਸਨ ਕਿ ਦੇਸ਼ ‘ਚ ਅਜ਼ਾਦੀ ਦੀ ਲਹਿਰ ਜ਼ੋਰ ਫੜ ਗਈ। ਮੂਲਾ ਸਿੰਘ ਉਦੋਂ ਚੀਨ ਤੋਂ ਕੈਨੇਡਾ ਜਾਣ ਦੀਆਂ ਤਿਆਰੀਆਂ ਵਿੱਢ ਰਿਹਾ ਸੀ। ਸੰਨ 1915 ਵਿੱਚ ਮੂਲਾ ਸਿੰਘ ਦੇ ਚਾਚੇ ਵੀਰ ਸਿੰਘ ਨੂੰ ਲਾਹੌਰ ਸਾਜ਼ਿਸ਼ ਕੇਸ ਵਿੱਚ ਫਾਂਸੀ ਲਾ ਦਿੱਤਾ ਗਿਆ ਅਤੇ ਉੱਧਰ ਗ਼ਦਰ ਲਹਿਰ ਦੀ ਗੂੰਜ ਚੁਫੇਰੇ ਫੈਲ ਰਹੀ ਸੀ। ਇਨ੍ਹਾਂ ਘਟਨਾਵਾਂ ਤੋਂ ਪ੍ਰਭਾਵਤ ਹੋਇਆ ਮੂਲਾ ਸਿੰਘ ਵਤਨੀਂ ਮੁੜ ਆਇਆ ਤੇ ਆਉਂਦੇ ਸਾਰਾ ਮੁਲਕ ਅਜ਼ਾਦੀ ਦਾ ਭਾਗ ਮੰਨੀ ਜਾਂਦੀ ਗੁਰਦਵਾਰਾ ਸੁਧਾਰ ਲਹਿਰ ਵਿੱਚ ਕੁੱਦ ਪਿਆ। ਸੰਨ 1912 ਵਿੱਚ ਮਾਹਿਲਪੁਰ ਇਲਾਕੇ ਤੋਂ ਨਨਕਾਣਾ ਸਾਹਿਬ ਨੂੰ ਜਾਣ ਵਾਲੇ ਪਹਿਲੇ 60 ਸੂਰਮਿਆਂ ਦਾ ਸਿਰਕੱਢ ਆਗੂ ਸੀ, ਉੱਥੇ ਜਾ ਕੇ ਉਹ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਤੋਂ ਬੇਹੱਦ ਪ੍ਰਭਾਵਤ ਹੋਇਆ ਕਿ ਉਸੇ ਸਾਲ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਵਿੱਚ ਆਨੰਦਪੁਰ ਦੇ ਗੁਰਧਾਮਾਂ ਨੂੰ ਅਜ਼ਾਦ ਕਰਵਾਉਣ ਲਈ ਲੋਕਾਂ ਤੋਂ ਪ੍ਰਵਾਨਗੀ ਪ੍ਰਾਪਤ ਕਰ ਲਈ, ਭਾਵੇਂ ਕਿ ਵੇਲੇ ਦੀ ਪੰਥਕ ਲੀਡਰਸ਼ਿਪ ਨੇ ਇਹ ਪ੍ਰਵਾਨਗੀ ਨਹੀਂ ਸੀ ਕਿ ਦਿੱਤੀ, ਉਲਟਾ ਕਬਜ਼ਾ ਛੱਡ ਕੇ ਪਿੰਡਾਂ ਨੂੰ ਪਰਤ ਜਾਣ ਲਈ ਕਿਹਾ। ਸੰਨ 1922 ਵਿੱਚ ਹੋਲੇ-ਮਹੱਲੇ ਦੀ ਸਮੁੱਚੀ ਕਾਰਵਾਈ ਅਤੇ ਅਨੁਸ਼ਾਸਨ ਦਾ ਪ੍ਰਬੰਧ ਮੂਲਾ ਸਿੰਘ ਨੂੰ ਸੌਂਪਿਆ ਗਿਆ ਅਤੇ ਲੋਕਾਈ ਦੇ ਕਹਿਣ ਅਤੇ ਪ੍ਰਵਾਨਗੀ ਦੇਣ ਉੱਤੇ ਉਨ੍ਹਾਂ ਨੂੰ ਜਰਨੈਲ ਸਿੰਘ ਦਾ ਖਿਤਾਬ ਦਿੱਤਾ ਗਿਆ। ਕਿਸੇ ਜਥੇਬੰਦਕ ਸੰਸਥਾ, ਸਰਕਾਰੀ ਅਤੇ ਪੁਲਸੀ ਪ੍ਰਬੰਧ ਤੋਂ ਬਿਨਾਂ ਲਖੂਖਾ ਦਾ ਉਨ੍ਹਾਂ ਅਜਿਹਾ ਪ੍ਰੋਗਰਾਮ ਤੇ ਮੇਲਾ ਨੇਪਰੇ ਚਾੜਿਆ ਕਿ ਸਦਾ ਵਾਸਤੇ ਹੀ ਇਹ ਜਰਨੈਲ ਸ਼ਬਦ ਉਨ੍ਹਾਂ ਨਾਲ ਜੁੜ ਗਿਆ, ਮੂਲਾ ਸਿੰਘ ਨੂੰ ਜਬਰੀ ਕਬਜ਼ੇ ਅਤੇ ਹੋਰ ਦੇਸ਼ਾਂ ਦੇ ਅਧੀਨ ਦੋ ਸਾਲ ਕੈਦ ਤੇ 500ਰੁਪਏ ਜੁਰਮਾਨਾ ਵੀ ਤਾਰਨਾ ਪਿਆ ਸੀ। ਓਹਨੀਂ ਦਿਨੀਂ ਉਨ੍ਹਾਂ ਨੂੰ ਇਹ ਸਜ਼ਾ ਸਖ਼ਤੀ ਲਈ ਮੰਨੀਆਂ ਜਾਂਦੀਆਂ ਰੋਹਤਕ, ਮਿੰਟਗੁਮਰੀ, ਮੁਲਤਾਨ ਤੇ ਅਟਕ ਦੀਆਂ ਜੇਲ੍ਹਾਂ ਵਿੱਚ ਭੁਗਤਣੀ ਪਈ, ਪਰ ਅਫਸੋਸ ਖ਼ਾਲਸਾ ਪੰਥ ਦੇ 300 ਸਾਲਾਂ ਸਾਜਨਾ ਜਸ਼ਨਾਂ ਵਿੱਚ ਤਾਂ ਇਨ੍ਹਾਂ ਸੂਰਮਿਆਂ ਨੂੰ ਕੀ ਯਾਦ ਕਰਨਾ ਸੀ, ਯਾਦ ਹਰ ਸਾਲ ਮਨਾਏ ਜਾਂਦੇ ਹੋਲੇ-ਮੁਹੱਲੇ ਸਮੇਂ ਵੀ ਨਹੀਂ ਕੀਤਾ, ਜਦ ਕਿ ਹੁਣ ਵਾਲੇ ਢੰਗ ਨਾਲ ਮਨਾਏ ਜਾਂਦੇ ਹੋਲੇ-ਮਹੱਲੇ ਦੀ ਰਿਵਾਇਤ ਇਨ੍ਹਾਂ ਯੋਧਿਆਂ ਨੇ ਸ਼ੁਰੂ ਕੀਤੀ ਸੀ। ਕਾਰਨ ਸ਼ਾਇਦ ਇਹ ਵੀ ਹੋਵੇ ਕਿ ਬਾਅਦ ‘ਚ ਮੂਲਾ ਸਿੰਘ ਅਤੇ ਉਸ ਦੇ ਸਾਥੀ ਵੇਲੇ ਨੇ ਦੇ ਅਕਾਲੀਆਂ ਦੇ ਬੇਸਮਝੀ ਵਾਲੇ ਫ਼ੈਸਲਿਆਂ ਅਤੇ ਆਪਹੁਦਰੀਆਂ ਤੋਂ ਐਨੇ ਨਿਰਾਸ਼ ਹੋਏ ਕਿ ਉਹ ਸਦਾ ਲਈ ਹੀ ਲੋਕ ਪੱਖੀ ਪਾਰਟੀਆਂ ਕਿਰਤੀ ਲਾਲ ਪਾਰਟੀ ਤੇ ਕਮਿਊਨਿਸਟਾਂ ਨਾਲ ਜੁੜੇ ਰਹੇ। ਸੰਨ 1924 ‘ਚ ਜੇਲ੍ਹ ਰਿਹਾਅ ਹੋਏ ਤਾਂ ਜੈਤੋਂ ਦੇ ਮੋਰਚੇ ‘ਚ ਕੁਦ ਕੇ ਪੁਰਾਣੇ ਪੰਜਾਬ ਦੇ 36 ਜ਼ਿਲਿਆਂ ਦੇ ਜਥੇਦਾਰਾਂ ਵਿੱਚ ਤਾਲਮੇਲ ਰੱਖਣ ਦਾ ਕੰਮ ਬਾਖੂਬੀ ਨਿਭਾਇਆ ਅਤੇ ਮੋਰਚੇ ਦਾ 14ਵਾਂ, 15ਵਾਂ ਅਤੇ 16ਵਾਂ ਜਥਾ ਤਾਂ ਭੇਜਿਆ ਗਿਆ ਹੀ ਆਪ ਦੀ ਨਿਗਰਾਨੀ ਹੇਠ। ਰੂਸ ਤੋਂ ਪਰਤੇ ਭਾਈ ਸੰਤੋਖ ਸਿੰਘ ਕਿਰਤੀ ਕਿਸਾਨ ਪਾਰਟੀ ਤੇ 1929 ਵਾਲੇ ਸ਼ਹੀਦ ਭਗਤ ਸਿੰਘ ਕੇਸ ਤੋਂ ਪ੍ਰਭਾਵਤ ਹੋਇਆ ਮੂਲਾ ਸਿੰਘ ਰਾਵੀ ਦਰਿਆ ਵਾਲੇ ਲਾਹੌਰ ਸੈਸ਼ਨ ‘ਚ ਜਾ ਸ਼ਾਮਲ ਹੋਏ ਅਤੇ ਮਾਰਚ ਮਹੀਨੇ ਸ਼ੁਰੂ ਹੋਏ ਸਿਵਲ ਨਾ ਫੁਰਮਾਨੀ ਅੰਦੋਲਨ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਡਿਕਟੇਟਰ ਥਾਪੇ ਗਏ, ਇਸੇ ਕਾਰਨ ਉਨ੍ਹਾਂ ਨੂੰ ਫਿਰ ਇੱਕ ਸਾਲ ਸਖ਼ਤ ਕੈਦ ਦੀ ਸਜ਼ਾ ਹੇਠ ਲਾਹੌਰ ਜੇਲ੍ਹ ਭੇਜਿਆ, ਜਿੱਥੇ ਉਨ੍ਹਾਂ ਦੀ ਮੁਲਾਕਾਤ ਭਗਤ ਸਿੰਘ ਨਾਲ ਹੋਈ। 1938 ਤੱਕ ਆਪ ਦਾ ਨਾਂਅ ਸੁਤੰਤਰਤਾ ਸੰਗਰਾਮ ਵਿੱਚ ਐਨਾ ਬਣ ਚੁੱਕਿਆ ਸੀ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੀ ਮਾਹਿਲਪੁਰ ਫੇਰੀ ਸਮੇਂ ਮੁੱਖ ਕਰਤਾ-ਧਰਤਾ ਆਪ ਹੀ ਸਨ ਅਤੇ ਜਦੋਂ ਕਾਂਗਰਸ ਪ੍ਰਧਾਨਗੀ ਦੀ ਚੋਣ ਜਿੱਤ ਕੇ ਸੁਭਾਸ਼ ਬਾਬੂ ਦੁਆਬੇ ਨੂੰ ਆਏ ਤਾਂ ਹੁਸ਼ਿਆਰਪੁਰ, ਮਾਹਿਲਪੁਰ, ਗੜ੍ਹਸ਼ੰਕਰ, ਬਲਾਚੌਰ ਤੱਕ ਉਨ੍ਹਾਂ ਨਾਲ ਪ੍ਰਮੁੱਖ ਸਿਆਸੀ ਵਿਅਕਤੀ ਵਜੋਂ ਰਹੇ। 1941 ਵਿੱਚ ਭਾਰਤ ਛੱਡੋ ਅੰਦੋਲਨ ਤਹਿਤ ਆਪ ਨੇ 400 ਕੈਦੀਆਂ ਨਾਲ ਦੇਵਲੀ ਕੈਂਪ ਭੁੱਖ ਹੜਤਾਲ ਕੀਤੀ। ਸੁਤੰਤਰਤਾ ਸੰਗਰਾਮ ਸਮੇਂ ਹੀ ਜੰਡਲੀ ਦੇ ਅੱਖੜ ਜ਼ੈਲਦਾਰ ਜਿਸ ਤੋਂ ਇਲਾਕਾ ਥਰ-ਥਰ ਕੰਬਦਾ ਸੀ, ਨਾਲ ਮੱਥਾ ਲਾਉਣ ਵਾਲੇ ਇਸ ਸਿਰਕੱਢ ਯੋਧੇ ਨਾਲ ਅਜ਼ਾਦੀ ਪਿੱਛੋਂ ਵੀ ਦੇਸ਼ ਦੀ ਸੁਤੰਤਰ ਸਰਕਾਰ ਨੇ ਭਲੀ ਨਹੀਂ ਕੀਤੀ। ਫਿਰੋਜ਼ਪੁਰ ਭੂਮੀ ਘੋਲ, ਬੇਦੀ ਸੀਡ ਫਾਰਮ, ਕਿਰਤੀ ਕਿਸਾਨ ਪਾਰਟੀ ਦੀਆਂ ਮੰਗਾਂ ਦਾ ਘੋਲ ਅਤੇ ਮੋਗਾ ਗੋਲੀ ਕਾਂਡ ‘ਤੇ ਪਹਿਰਾ ਦੇਣ ਵਾਲੇ ਇਸ ਜਰਨੈਲ ਦੀ ਪੁੱਛ ਪ੍ਰਤੀਤ ਤਾਂ ਕੀ ਵਧਣੀ ਸੀ, ਉਲਟਾ ਤੇਜਾ ਸਿੰਘ ਸੁਤੰਤਰ ਨੂੰ ਘਰ ਪਨਾਹ ਦੇਣ ਦੇ ਦੋਸ਼ ਵਿੱਚ ਅਜ਼ਾਦ ਭਾਰਤ ਦੀ ਅੰਬਾਲਾ ਜੇਲ੍ਹ ਲਿਆ ਬੰਦ ਕੀਤਾ। ਜਰਨੈਲ ਨੂੰ ਸਿਰਫ਼ ਅੰਗਰੇਜ਼ਾਂ ਹੀ ਜੂਹ ਬੰਦ ਨਹੀਂ ਕੀਤਾ, ਦੇਸੀ ਹਾਕਮਾਂ ਵੀ ਇਨ੍ਹਾਂ ਦੀ ਪੈੜ ਨੱਪੀ ਰੱਖੀ। ਦੇਸ਼ ਭਗਤ ਪਰਿਵਾਰਾਂ ਵਿੱਚ ਵਿਆਹੀਆਂ ਵਰੀਆਂ ਪੜ੍ਹੀਆਂ ਲਿਖੀਆਂ ਧੀਆਂ ਦਾ ਸੰਨ 1981 ਵਿੱਚ ਫੌਤ ਹੋਇਆ, ਇਹ ਮਹਾਂ ਨਾਇਕ ਬਾਪ ਆਪਣੇ ਵਾਰਸਾਂ ਵਿੱਚ ਆਪਣੇ ਪੁੱਤ, ਪੋਤਰਿਆਂ, ਦੋਹਤਰਿਆਂ ਤੋਂ ਬਿਨਾਂ ਇੱਕ ਦੋਹਤਰੇ ਅਮਨਪਾਲ ਸਾਰਾ ਬੰਬੇਲੀ ਨੂੰ ਇਨਕਲਾਬੀ ਤੇ ਤਰਕਸ਼ੀਲ ਚਿੰਤਕ ਅਤੇ ਸਿਰਮੌਰ ਕਹਾਣੀਕਾਰ ਵਜੋਂ ਅਤੇ ਦੂਸਰੇ ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆਂ ਦੇ ਪ੍ਰੀਮੀਅਰ ਉੱਜਲ ਦੁਸਾਂਝ ਜੋ ਕਿ ਮਨੁੱਖਤਾ ਦੇ ਭਲੇ ਲਈ ਡਟਿਆ ਹੋਇਆ, ਨੂੰ ਛੱਡ ਗਿਆ ਹੈ। ਉਸਦੇ ਇਹ ਦੋਵੇਂ ਦੋਹਤਰੇ ਉਸ ਦੀ ਸ਼ਖ਼ਸੀਅਤ ਤੋਂ ਬੇਹੱਦ ਪ੍ਰਭਾਵਤ ਹੀ ਨਹੀਂ ਸਨ, ਉਸ ਦੇ ਨਕਸ਼ ਕਦਮ ਉੱਤੇ ਵੀ ਤੁਰ ਰਹੇ ਹਨ।
ਬਾਹੋਵਾਲ ਦੇ ਚੰਚਲ ਸਿੰਘ ਤੋਂ ਬਿਨਾਂ ਸਾਰੇ ਦੇਸ਼ ਭਗਤ ਭਾਰਤ ਮਾਂ ਦੀ ਗੋਦ ‘ਚ ਸਮਾ ਚੁੱਕੇ ਹਨ, ਪਰ ਕਾਮਰੇਡ ਕਰਮ ਸਿੰਘ ਅਜੇ ਜਿਊਂਦੇ ਹਨ। ਮੂਲਾ ਸਿੰਘ ਦੀ ਉਂਗਲੀ ਫੜ ਕੇ ਦੇਸ਼ ਭਗਤਾਂ ਦੀ ਪੌੜੀ ਚੜ੍ਹਿਆ, ਇਹ ਸੂਰਮਾ ਕਿਰਤੀ ਪਾਰਟੀ, ਲਾਲ ਪਾਰਟੀ, ਕਮਿਊਨਿਸਟ ਪਾਰਟੀ ਤੋਂ ਹੁੰਦਾ ਹੋਇਆ ਹੁਣ ਜਨਤਾ ਦਲ ‘ਚ ਕੰਮ ਕਰਦਾ। 1908 ‘ਚ ਜਨਮਿਆ ਇਹ 93 ਸਾਲਾ ਚੁਸਤ-ਫੁਰਤ ਬਜ਼ੁਰਗ ਹੁਣ ਵੀ ਲੋਕ ਸੰਗਰਾਮ ਵਿੱਚ ਡਟਿਆ ਹੋਇਆ ਹੈ, ਜਿਸ ਨੇ 1939 ਤੋਂ 1947 ਤੱਕ ਅੰਗਰੇਜ਼ਾਂ ਨੇ ਜੂਹ ਬੰਦ ਕਰ ਰੱਖਿਆ ਸੀ ਤੇ 1950 ਤੋਂ 1965 ਤੱਕ ਕੈਰੋਂ ਮਗਰ ਪਿਆ ਰਿਹਾ। ਲੋਕਾਂ ਖਾਤਰ ਘਰੋਂ ਬੇਘਰ ਰਿਹਾ, ਇਹ ਸੂਰਮਾ ਕਲਕੱਤੇ ਦੀ ਫ਼ੌਜੀ ਬਗਾਵਤ ‘ਚ ਤਾਂ ਸ਼ਾਮਲ ਹੀ ਰਿਹਾ, ਜਿੱਥੇ ਉਸ ਦੇ ਸਾਥੀ ਸਰਹਾਲੇ ਖੁਰਦ ਦਾ ਮੋਹਣੀ ਪੰਡਤ, ਗੋਂਦਪੁਰ ਦਾ ਸਾਧੂ ਸਿੰਘ ਅਤੇ ਪਹਾੜ ਕੰਨੀ ਸਲੋਹ-ਭਰਿਆਲ ਦਾ ਮੁਖਤਿਆਰ ਚੌਧਰੀ ਸੀ, ਪਰ ਸਬੂਤਾਂ ਦੀ ਅਣਹੋਂਦ ਕਾਰਨ ਇਹ ਸਿਰਫ਼ ਤਿੰਨ ਮਹੀਨੇ ਹੀ ਜੇਲ੍ਹ ਅੰਦਰ ਰਹੇ। ਫਿਰ ਬੱਬਰ ਜਗਤ ਸਿੰਘ ਪਨਿਆਲੀਏ ਦੀ ਪ੍ਰੇਰਨਾ ਨਾਲ ਖਾੜਕੂ ਦੇਸ਼ ਭਗਤ ਲਹਿਰ ‘ਚ ਸ਼ਾਮਲ ਹੋਇਆ। ਇਹ ਸੂਬਾ ਤੇਜਾ ਸਿੰਘ ਸੁਤੰਤਰ, ਜਗੀਰ ਸਿੰਘ ਜੱਗਾ, ਵਧਾਵਾ ਰਾਮ ਵਰਗਿਆਂ ਨਾਲ ਮਿੰਟਗੁਮਰੀ, ਪੈਪਸੂ ਤੇ ਮਾਲਵੇ ‘ਚ ਡਟਿਆ ਰਿਹਾ, ਪਰ ਜਦ 1965 ‘ਚ ਘਰ ਪਰਤਿਆ ਤਾਂ ਤਾਮਰ ਪੱਤਰ ਤੇ ਪੈਨਸ਼ਨ ਤਾਂ ਕੀ ਮਿਲਣੀ ਸੀ, ਘਰ-ਘਾਟ ਵੀ ਗਵਾ ਬੈਠਾ, ਪ੍ਰੰਤੂ ਦਰਿਆ ਫਿਰ ਵੀ ਵਹਿ ਰਿਹਾ ਹੈ, ਅਟੱਲ, ਅਚਿੰਤ ਤੇ ਸ਼ਾਂਤ ਇਸ ਆਸ ਨਾਲ ਕਿ ਲੋਕਾਂ ਲਈ ਦੁਮੇਲ ਦਾ ਸੂਹਾ ਸੂਰਜ ਇੱਕ ਦਿਨ ਜ਼ਰੂਰ ਚੜ੍ਹਨਾ ਹੈ, ਜਿਸ ਗਰੀਬਾਂ ਦੇ ਢਾਰੇ ਰੁਸ਼ਨਾ ਦੇਣੇ ਹਨ।
ਬਾਹੋਵਾਲ ਦੀਆਂ ਪੈੜਾਂ ਨੱਪਦਿਆਂ ਗੱਲ ਇਹ ਵੀ ਤੋਰੀ ਸੀ ਕਿ ਇਸ ਪਿੰਡ ਬਾਰੇ ਪੁਰਾਣੀਆਂ ਬਾਤਾਂ ਦੀ ਪੁਸ਼ਟੀ ਤੇ ਪ੍ਰਾਪਤੀ ਲਈ ਜਲੰਧਰ ਵਾਲੇ ਤੱਲ੍ਹਣ ਪਿੰਡ ਮੀਰ-ਮਿਰਾਸੀਆਂ ਦੇ ਘਰ ਜਾਣਾ ਪਿਆ। ਮਰਾਸੀ ਫਾਰਸੀ ਦੇ ਸ਼ਬਦ ਮਰਾਸ ਤੋਂ ਬਣਿਆ। ਮਰਾਸ ਦਾ ਅਰਥ ਹੈ ਵਿਰਸਾ ਅਤੇ ਫਿਰ ਮਰਾਸੀ ਵਿਰਸਾ ਦੱਸਣ ਵਾਲਾ। ਕਲਿਆਣਕਾਰੀ ਵਿਰਸਾ ਦੱਸਣਾ ਹੀ ਹੁੰਦਾ ਹੈ। ਇਨ੍ਹਾਂ ਦਾ ਕੰਮ ਬੁੱਤੀ ਕਰਨੀ, ਜਜ਼ਮਾਨਾਂ ਦੇ ਰਿਸ਼ਤੇਦਾਰਾਂ ਨੂੰ ਗਮੀ ਦਾ ਸੁਨੇਹਾ ਦੇਣਾ ਅਤੇ ਵਿਆਹ ਤੇ ਖੁਸ਼ੀ ਦੀਆਂ ਮੌਕਿਆਂ ਸਮੇਂ ਕਲਿਆਣ ਕਰਨੀ ਹੁੰਦਾ ਸੀ, ਇਹ ਪਿੰਡ ਦੇ ਪ੍ਰੋਹਿਤ ਹੁੰਦੇ ਸਨ, ਸਮੁੱਚੇ ਪਿੰਡ ਦੇ ਸਾਰੀਆਂ ਹੀ ਬਰਾਦਰੀਆਂ ਦੇ ਕੋਈ ਊਚ-ਨੀਚ, ਧਰਮ-ਜਾਤ ਦਾ ਫਰਕ ਨਹੀਂ। ਬਾਬੇ ਨਾਨਕ ਦਾ ਮਿੱਤਰ ਮਰਦਾਨਾ ਵੀ ਮਰਾਸੀ ਹੀ ਤਾਂ ਸੀ। ਮਾਹਿਲਪੁਰ-ਬਾਹੋਵਾਲ ਵਸਦੇ ਮਰਾਸੀਆਂ ਪਾਸ ਬੈਂਸਾਂ ਦੇ 22 ਪਿੰਡਾਂ ਦੀ ਪ੍ਰੋਹਿਤਗਿਰੀ ਸੀ। ਉਹ ਮਾਣ ਨਾਲ ਕਹਿੰਦੇ ਸਨ, ਬਈ! ਅਸਾਂ ਬੈਂਸਾਂ ਦੇ ਬਾਹੀਏ ਦੇ ਮੀਰ ਹਾਂ। ਮੀਰ ਅਰਥਾਤ ਪ੍ਰਧਾਨ ਮੰਤਰੀ ਹੈ। ਹੈ ਕੋਈ ਸਾਡੇ ਵਰਗਾ ਹੋਰ ਮਰਾਸੀ ਇਲਾਕੇ ਵਿੱਚ, ਪਰ ਵੱਡੇ ਰੌਲਿਆਂ ਵੇਲੇ ਪਤਾ ਨੀਂ ਕਿਹੜੀਆਂ ਹਵਾਵਾਂ ਵਗੀਆਂ ਕਿ ਇਨ੍ਹਾਂ ਬੈਂਸਾਂ ਵਿੱਚੋਂ ਹੀ ਕੁਝ ਸਿਰ ਫਿਰਿਆਂ ਦੇ ਮਗਰ ਲੱਗ ਕੇ ਇਨ੍ਹਾਂ ਦੀ ਜਾਨ ਦੇ ਵੈਰੀ ਹੋ ਗਏ, ਜਿਨ੍ਹਾਂ ਨੂੰ ਇਨ੍ਹਾਂ ਹੱਥੀਂ ਜੰਮਿਆਂ-ਲੋਰੀਆਂ ਦਿੱਤੀਆਂ, ਜਿਨ੍ਹਾਂ ਲਈ ਉਨ੍ਹਾਂ ਦੁਆਵਾਂ ਮੰਗੀਆਂ, ਉਨ੍ਹਾਂ ‘ਚੋਂ ਹੀ ਕੁਝ ਕਿਉਂ ਧਰਮਾਂ ਦੀਆਂ ਚੰਦਰੀਆਂ ਵਲਗਣਾਂ ਨਾਲ ਇਨ੍ਹਾਂ ਦਾ ਹੀ ਖੁਰਾ-ਖੋਜ ਮਿਟਾਉਣ ਤੁਰ ਪਏ।
ਇਨ੍ਹਾਂ ਮਰਾਸੀਆਂ ਪਾਸ ਪਰਿਵਾਰਕ ਬੰਸਾਵਲੀ ਤੋਂ ਬਿਨਾਂ ਰਿਸ਼ਤੇਦਾਰਾਂ ਦੇ ਕੋੜਮਿਆਂ ਤੱਕ ਦੀ ਜਾਣਕਾਰੀ ਹੁੰਦੀ ਸੀ । ਬਾਹੋਵਾਲੀਆਂ ਪਾਸ ਬਾਹੋਵਾਲ ਤੋਂ ਬਿਨਾਂ ਤੱਲ੍ਹਣ (ਜਲੰਧਰ) ਅਤੇ ਬੈਂਸਤਾਨੀ (ਹਰਿਆਣਾ ਭੂੰਗਾ) ਦੀ ਪ੍ਰੋਹਿਤਗਿਰੀ ਸੀ। ਪਿੰਡਾਂ ਦੀ ਜਾਣਕਾਰੀ ਇਨ੍ਹਾਂ ਵੀ ਹਰਿਦੁਆਰ ਦੇ ਪਾਂਡਿਆਂ ਦੀਆਂ ਬਹੀਆਂ ਵਾਂਗ ਕਲਮਬੱਧ ਕੀਤੀ ਹੁੰਦੀ ਸੀ, ਪਰ ਇਕੱਠਾਂ ‘ਚ ਜਾਣਕਾਰੀ ਮੂੰਹ-ਜ਼ੁਬਾਨੀ ਮੁਹੱਈਆ ਕਰਵਾਈ ਜਾਂਦੀ ਸੀ। ਇਨ੍ਹਾਂ ਵਿਚੋਂ ਸਭ ਤੋਂ ਮਸ਼ਹੂਰ ਬਾਹੋਵਾਲ ਦਾ ਕੂੜਾ ਮਰਾਸੀ ਹੋਇਆ। ਘਰੇਲੂ ਬੰਸਾਵਲੀ ਮੁਤਾਬਕ ਇਸ ਪਿੰਡ ‘ਚ ਆ ਕੇ ਵੱਸਣ ਵਾਲੇ ਖਜ਼ਾਨੇ ਦਾ ਪੁੱਤਰ ਅੱਤੂ ਉਰਫ਼ ਮਿਰਜ਼ਾ, ਅਗਾਂਹ ਉਸ ਦਾ ਕੂੜਾ, ਪਰ ਅਸਲ ਨਾਂਅ ਫਕੀਰ ਮੁਹੰਮਦ ਅਤੇ ਹੁਣ ਇਸ ਦਾ ਮੁੰਡਾ ਸਾਬਰ ਉਰਫ਼ ਜਗੀਰੀ ਤੱਲ੍ਹਣ ਪਿੰਡ ਰਹਿੰਦਾ ਹੈ। ਕੂੜੇ ਦੀਆਂ ਤਿੰਨ ਭੈਣਾਂ ਸਨ, ਪਾਲੀ (ਖਾਨਖਾਨਾ) ਭਾਗਮਰੀ (ਗੜ੍ਹਦੀਵਾਲਾ) ਤੇ ਕਰਮੀ (ਸਠਿਆਲਾ) ਪਾਲੀ ਤੇ ਭਾਗਮਰੀ ਐਨੀਆਂ ਜੁਆਨ ਤੇ ਸੁਨੱਖੀਆਂ ਸਨ ਕਿ ਇਲਾਕੇ ਦੀ ਕੋਈ ਮੁਟਿਆਰ ਇਨ੍ਹਾਂ ਦਾ ਮੁਕਾਬਲਾ ਨਹੀਂ ਸੀ ਕਰਦੀ ਤੇ ਸਿਆਣੀਆਂ ਵੀ ਰੱਜ ਕੇ। ਕਰਮੀ ਕੁਝ ਮਧਰੇ ਕੱਦ ਦੀ ਸੀ। ਇਹ ਤਿੰਨੋਂ ਹੀ ਪਾਕਿਸਤਾਨ ਚਲੀਆਂ ਗਈਆਂ ਸਨ ਅਤੇ ਵੱਡੇ ਰੌਲਿਆਂ ਵੇਲੇ ਜੇ ਤੱਲ੍ਹਣ ਵਾਲੇ ਨਾ ਰੋਕਦੇ ਤਾਂ ਚਲੇ ਕੂੜੇ ਨੇ ਵੀ ਜਾਣਾ ਸੀ। ਸਾਬਰ ਉਦੋਂ ਪਹਿਲੀ-ਪੱਕੀ ’ਚ ਮਾਹਿਲਪੁਰ ਪੜ੍ਹਦਾ ਸੀ, ਜਦੋਂ ਸੰਤਾਲੀ ਵਾਲੇ ਰੌਲੇ ਪੈ ਗਏ। ਪਿੰਡ ਦੇ ਦੇਸ਼ ਭਗਤ ਤੇ ਹੋਰ ਮੋਹਤਬਰ ਚੰਗੇ ਬੰਦੇ ਇਨ੍ਹਾਂ ਦੀ ਮਦਦ ‘ਤੇ ਸੀ, ਪਰ ਪਿੰਡ ਦੇ ਹੀ ਅਮੀਰ ਬ੍ਰਾਹਮਣ ਪਰਿਵਾਰ ਨਾਲ ਵਾਪਰੀ ਘਟਨਾ ਅਤੇ ਉਧਾਲ ਕੇ ਲਿਆਂਦੀ ਮੁਸਲਮਾਨਾਂ ਦੀ ਇੱਕ ਧੀ ਤੇ ਉਸ ਦੇ ਬਲੌਰ ਜਿਹੇ ਭਰਾ ਦੇ ਪਿੰਡ ਦੇ ਬਾਗਾਂ (ਉਨ੍ਹਾਂ ਹੀ ਬਦਕਿਸਮਤ ਬਾਗਾਂ ਵਿੱਚ ਜਿਨ੍ਹਾਂ ਦੀ ਮਸ਼ਹੂਰੀ ਕਾਰਨ ਕਦੇ ਇਸ ਪਿੰਡ ਦਾ ਨਾਂਅ ਬਾਗਾਂਵਾਲੀ ਰਿਹਾ ਸੀ) ਵਿੱਚ ਕਤਲ ਹੋ ਜਾਣ ਦੀ ਘਟਨਾ ਨੇ ਇਨ੍ਹਾਂ ਨੂੰ ਪਿੰਡ ਦਾ ਮੋਹ ਛੱਡਣ ਲਈ ਮਜਬੂਰ ਕਰ ਦਿੱਤਾ। ਸਾਬਰ ਦੀ ਘਰਵਾਲੀ ਭਰੇ ਮਨ ਨਾਲ ਦੱਸਦੀ ਹੈ ਕਿ ਮੋਹ ਦੀਆਂ ਤੰਦਾਂ ਤਾਂ ਸਿਰਫ਼ ਸੌੜੇ ਸਿਆਸੀ ਨੇਤਾਵਾਂ ਲੁਟੇਰੀ ਬਿਰਤੀ ਦੇ ਅਮੀਰਾਂ ਜਗੀਰਦਾਰਾਂ ਅਤੇ ਕੱਟੜ ਧਾਰਮਿਕ ਨੇਤਾਵਾਂ ਨੇ ਹੀ ਤੋੜੀਆਂ ਸਨ, ਆਮ ਬੰਦੇ ਨੇ ਕਿਸੇ ਤੋਂ ਕੋਈ ਲੈਣਾ-ਦੇਣਾ ਨਹੀਂ ਸੀ। ਵਿਛੜਨ ਵੇਲੇ ਧਾਹ ਮਾਰ ਕੇ ਰੋਏ ਸਨ। ਉਦੋਂ ਇਹ ਲੂੰ ਕੰਡੇ ਖੜੇ ਕਰ ਦੇਣ ਵਾਲੀ ਕਥਾ ਬਿਆਨਦਿਆਂ ਉਹ ਪਿੰਡ ਦੇ ਸੁੱਚਾ ਸਿੰਘ ਲੰਬੜਦਾਰ ਦੇ ਬਜ਼ੁਰਗਾਂ ਵੱਲੋਂ ਇਨ੍ਹਾਂ ਘਰ ਲੁਕੋ ਕੇ ਰੱਖਣ ਅਤੇ ਜਰਨੈਲ ਮੂਲਾ ਸਿੰਘ ਦੇ ਸਾਥੀਆਂ ਦੀ ਮਦਤੀ ਘਟਨਾਵਾਂ ਨੂੰ ਬਿਆਨਦਿਆਂ ਹੁਣ ਵੀ ਹੁਬਕੀ ਰੋ ਪੈਂਦੇ ਹਨ। ਬਾਹੋਵਾਲੋਂ ਕੂਚ ਕਰਕੇ ਆਪਣੇ ਇੱਕ ਹੋਰ ਜਜ਼ਮਾਨ ਪਿੰਡ ਤੱਲਣ ਉਹ ਇਸ ਕਰਕੇ ਆਏ ਕਿ ਉਥੋਂ ਜਲੰਧਰ ਕੈਂਪ ਪਹੁੰਚਿਆ ਜਾ ਸਕੇ, ਪਰ ਤੱਲ੍ਹਣੀਆਂ ਵੱਲੋਂ ਜੋੜੇ ਹੱਥਾਂ ਨੇ ਇਨ੍ਹਾਂ ਨੂੰ ਅਜਿਹੀ ਬੰਨ੍ਹ ਮਾਰੀ ਕਿ ਉਹ ਸਦਾ ਲਈ ਇੱਥੋਂ ਦੇ ਹੋ ਕੇ ਰਹਿ ਗਏ।
ਇਸ ਪਿੰਡ ਦਾ ਮੋਹਤਬਰ ਬਣੇ ਬੈਠੇ ਇਸ ਪਰਿਵਾਰ ਦੀ ਔਲਾਦ ਹੁਣ ਬਾਹਰਲੇ ਮੁਲਖੀ ਵੀ ਵਸਦੀ ਹੈ, ਪਰ ਬਾਹੋਵਾਲ ਪਿੰਡ ਨੂੰ ਅਸ਼ੀਰਵਾਦ ਦਿੰਦੇ ਹੋਏ ਜਦ ਉਹ ਦੱਸਦੇ ਹਨ ਕਿ ਇੱਕ ਵਾਰ ਸਾਡੇ ਵਡੇਰੇ ਨੇ ਜਦੋਂ ਬਾਹਰੋਂ ਆ ਕੇ ਆਪਣੀ ਗਾਂ ਧੁੱਪੇ ਹਫਦੀ ਵੇਖੀ ਤਾਂ ਸੱਥ ਵਿੱਚ ਬੈਠੇ ਲੋਕਾਂ ਨੂੰ ਨਹੋਰਾ ਮਾਰਿਆ, ਅਖੇ ਪਿੰਡ ਦਾ ਨਾਂਅ ਬਾਗਾਂਵਾਲੀ ਪਰ ਸਾਈਂ ਦੀ ਗਾਂ ਧੁੱਪੇ। ਦੇਖੋ ਖਾਂ! ਕਿੰਝ ਹੌਂਕਦੀ ਹੈ ਹਿੰਦੂਆਂ ਦੀ ਗਊ ਮਾਤਾ, ਤਾਂ ਕਿਲ੍ਹੇ ਵਾਲੇ ਨੇਕ ਦਿਲ ਹਰਦਿੱਤ ਸਿੰਘ, ਗੰਗਾ ਸਿੰਘ ਨੇ ਸਾਹਬਦੁਆਵੇ ਵਾਲਾ ਅੰਬਾਂ ਦਾ ਬਾਗ ਹੀ ਉਸ ਦੇ ਨਾਂਅ ਕਰ ਦਿੱਤਾ। ਸਾਈਂ। ਇੱਕ ਗਾਂ ਕੀ ਭਾਵੇਂ ਸਾਰਾ ਵੱਗ ਛਾਵੇਂ ਬੰਨ੍ਹ। ਇਹ ਗੱਲਾਂ ਪਿੰਡ ਦੀ ਫਰਾਖਦਿਲੀ ਦੀਆਂ ਬਾਤਾਂ ਪਾਉਂਦੀਆਂ। ਇਹ ਵੀ ਕੇਡਾ ਦੁਖਾਂਤ ਹੈ ਕਿਕੂੜੇ ਮਰਾਸੀ ਦੇ ਟੱਬਰ ਪਾਸੋਂ ਪਿੰਡ ਦੀ ਬੰਸਾਂਵਲੀ ਅਤੇ ਪਿਛੋਕੜ ਦੀ ਬਹੀ ਬਿਆ ਜਾਂਦੀ ਤਾਂ ਇਸ ਲਿਖਤ ਨੇ ਹੋਰ ਵੀ ਨਿਖਰ ਆਉਣਾ ਸੀ। ਹੋਇਆ ਇੰਜ ਕਿ ਸੰਤਾਲੀ ਦੀਆਂ ਦਰਦਨਾਕ ਘਟਨਾਵਾਂ ਤੋਂ ਬਾਅਦ ਸੈਟਲ ਹੋਣ ਦੇ ਚੱਕਰ ‘ਚ ਕੂੜੇ ਉਰਫ਼ ਫਕੀਰ ਮੁਹੰਮਦ ਦਾ ਪੁੱਤ ਸਾਬਰ ਪੜ੍ਹ ਨਾ ਸਕਿਆ। ਕੋਡ ਸ਼ਬਦਾਂ ‘ਚ ਲਿਖੀ ਜਾਂਦੀ ਇਹ ਤੀਸਰੀ ਚੌਹਰੀ ਹੋ ਜਾਣ ਵਾਲੀ ਬਹੀ, ਜੋ ਇਨ੍ਹਾਂ ਦਾ ਰੋਜ਼ੀ ਰੋਟੀ ਦਾ ਸਾਧਨ ਸੀ ਤੇ ਜਿਸ ਨੂੰ ਕੂੜਾ ਮਰਾਸੀ ਜਾਨ ਤੋਂ ਵੀ ਵੱਧ ਪਿਆਰ ਕਰਦਾ ਸੀ, ਨੂੰ ਵੀ ਉਸ ਦੇ ਪਰਿਵਾਰ ਨੇ ਅੱਠ ਕੁ ਸਾਲ ਪਹਿਲਾਂ ਉਸ ਦੀ ਅਰਥੀ ਨਾਲ ਹੀ ਖਾਕ-ਏ-ਸਪੁਰਦ ਕਰ ਦਿੱਤਾ। ਇਸ ਬਹੀ ‘ਚ ਉਹ ਵੀ ਪਾਤਰ ਸਨ, ਜਿਨ੍ਹਾਂ ਇਨ੍ਹਾਂ ਨੂੰ ਦਰ-ਬ-ਦਰ ਕੀਤਾ ਅਤੇ ਉਹ ਵੀ ਜਿਨ੍ਹਾਂ ਇਨ੍ਹਾਂ ਨੂੰ ਸਾਂਭਿਆ। ਅਜੇ ਵੀ ਵੇਲਾ ਹੈ ਕਿ ਮਰਾਸੀਆਂ, ਭੱਟਾਂ ਅਤੇ ਹੋਰ ਅਜਿਹੇ ਸਰੋਤਾਂ ਪਾਸ ਪਈਆਂ ਜਾਣਕਾਰੀਆਂ ਨੂੰ ਸਾਂਭ ਲਈਏ, ਤਾਂ ਜੋ ਪਿੰਡਾਂ ਦੇ ਉਗਮਣ ਅਤੇ ਉਸ ਦੇ ਵਾਰਸਾਂ ਦੀ ਪੈੜ ਨੱਪੀ ਜਾ ਸਕੇ।
Credit – ਵਿਜੈ ਬੰਬੇਲੀ