ਬਿਣਗਾਂ
ਸਥਿਤੀ :
है। ਜਲੰਧਰ ਛਾਉਣੀ ਦੇ ਪੂਰਬ ਵੱਲ ਬਿਲਕੁਲ ਨਾਲ ਬਿਣਗਾਂ ਪਿੰਡ ਵਸਿਆ ਹੋਇਆ
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਬਿਣਗਾਂ ਦਾ ਮੁਢ ਅਕਬਰ ਦੇ ਰਾਜ ਵੇਲੇ ਫਗਵਾੜੇ ਨੇੜਿਓਂ ਭਾਵਕੀ ਪਿੰਡ ਤੋਂ ਉੱਠ ਕੇ ਆਏ ਦੇਵ ਪਾਲ ਨਾਮੀ ਬਜ਼ੁਰਗ ਨੇ ਬੰਨਿਆ। ਦੇਵ ਪਾਲ ਨੇ ਜਲੰਧਰ ਦੇ ਨਵਾਬ ਦੇ ਪਹਿਲਵਾਨ ਨੂੰ ਹਰਾ ਦਿੱਤਾ ਜਿਸ ਦੇ ਇਨਾਮ ਵਿੱਚ ਉਸਨੂੰ ਇਹ ਜ਼ਮੀਨ ਮਿਲੀ। ਇਸ ਬਜ਼ੁਰਗ ਦਾ ਗੋਤ ‘ਬੜਿੰਗ’ ਸੀ ਜਿਸ ਕਰਕੇ ਪਿੰਡ ਦਾ ਨਾਂ ਵੀ ‘ਬੜਿੰਗ’ ਪੈ ਗਿਆ। ਜੋ ਸਮੇਂ ਦੀ ਚਾਲ ਨਾਂਲ ‘ਬਿਣਗ’ ਤੇ ਫੇਰ ‘ਬਿਣਗਾਂ’ ਹੋ ਗਿਆ। ਦੇਵ ਪਾਲ ਦੇ ਚਾਰ ਪੁੱਤਰ ਸਨ ਤੇ ਉਹਨਾਂ ਦੀ ਸੰਤਾਨ ਪਿੰਡ ਵਿੱਚ ਵਸ ਰਹੀ ਹੈ। ਹਰੀਜਨਾਂ ਦੇ ਵਡੇਰੇ ਮੰਦਲ ਦੀ ਸੰਤਾਨ ਹੁਣ ਪਿੰਡ ਵਿੱਚ ਹਰੀਜਨ ਵਸੋਂ ਹੈ। ਰਾਮਗੜ੍ਹੀਏ ਇੱਥੇ ਧੰਨੋਵਾਲੀ ਤੋਂ ਆ ਕੇ ਵੱਸੇ ਸਨ ਅਤੇ ਅਧਰਮੀ ਪੁਰਾਣੇ ਦਕੋਹੇ ਦੇ ਉਜੜਨ ਸਮੇਂ ਇੱਥੇ ਆਏ। ਬਿਣਗਾਂ ਵਿੱਚ ਪੁਟਾਈ ਸਮੇਂ ਕਿਸ਼ਤੀਆਂ ਦੇ ਫੱਟੇ ਮਿਲਦੇ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਇੱਥੇ ਕੋਈ ਦਰਿਆ ਵੱਗਦਾ ਸੀ।
ਪਿੰਡ ਬਿਣਗਾਂ ਨੇ ਗ਼ਦਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਵਿੱਚ ਬਹੁਤ ਯੋਗਦਾਨ ਪਾਇਆ ਹੈ, ਇੱਥੋਂ ਦੇ ਚਾਰ ਗ਼ਦਰੀ ਬਾਬੇ, ਬਾਬਾ ਭਾਨ ਸਿੰਘ, ਭਾਈ ਊਧਮ ਸਿੰਘ, ਬਾਬਾ ਉਜਾਗਰ ਸਿੰਘ ਅਤੇ ਬਾਬਾ ਠਾਕਰ ਸਿੰਘ ਕਾਮਾਗਾਟਾਮਾਰੂ ਜਹਾਜ ਵਿੱਚ ਆਏ ਸਨ। ਸਰਦਾਰ ਕਿਸ਼ਨ ਸਿੰਘ ਗੜਗੱਜ ਨੇ ਬੱਬਰ ਅਕਾਲੀ ਲਹਿਰ ਸ਼ੁਰੂ ਕਰਕੇ ਅਜ਼ਾਦੀ ਦੀ ਲੜਾਈ ਨੂੰ ਇੱਕ ਨਵਾਂ ਮੋੜ ਦਿੱਤਾ। ਅੰਤ ਵਿੱਚ ਆਪਣੇ ਹੀ ਪਿੰਡ ਦੇ ਇੱਕ ਵਿਅਕਤੀ ਕਾਬਲ ਸਿੰਘ ਦੀ ਗ਼ਦਾਰੀ ਕਰਕੇ 26 ਫਰਵਰੀ 1923 ਵਿੱਚ ਗ੍ਰਿਫਤਾਰ ਕਰ ਲਏ ਗਏ। ਅਤੇ 27 ਫਰਵਰੀ 1926 ਵਿੱਚ ਫ਼ਾਂਸੀ ਤੇ ਲਟਕਾ ਦਿੱਤੇ ਗਏ। ਮੁਕੱਦਮੇ ਦੌਰਾਨ ਉਹਨਾਂ ਨੂੰ ਸਵਾ ਸੌ ਪੰਨਿਆਂ ਦਾ ਨਿਧੜਕ ਬਿਆਨ ਦਿੱਤਾ ਅਤੇ ਦਲੇਰੀ ਨਾਲ ਹਕੂਮਤ ਦੇ ਪਾਜ ਖੋਲੇ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ