ਬੀਨੇਵਾਲ ਬੀਤ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਬੀਨੇਵਾਲ, ਗੜ੍ਹਸ਼ੰਕਰ-ਸੰਤੋਖਗੜ੍ਹ ਸੜਕ ਤੋਂ । ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਸ਼ਿਵਾਲਿਕ ਦੀਆਂ ਪਹਾੜੀਆਂ ਦੀ ਪਹਿਲੀ ਧਾਰ ‘ਕਟਾਰ ਧਾਰ’ ਤੋਂ ਦੂਜੀ ਧਾਰ ਸ਼ੁਰੂ ਹੋਣ ਦੇ ਇਲਾਕੇ ਨੂੰ ‘ਬੀਤ’ ਦਾ ਇਲਾਕਾ ਕਿਹਾ ਜਾਂਦਾ ਹੈ। ਇਸ ਇਲਾਕੇ ਵਿੱਚ ਵਸਦੇ ਪਿੰਡਾਂ ਦਾ ਸਭ ਤੋਂ ਪ੍ਰਸਿੱਧ ਤੇ ਪੁਰਾਣਾ ਪਿੰਡ ‘ਬੀਨੇਵਾਲ’ ਹੈ। ਇਸ ਪਿੰਡ ਨੂੰ ਬੀਨੇ ਨਾਂ ਦੇ ਬਜ਼ੁਰਗ ਨੇ ਵਸਾਇਆ ਜਿਸ ਤੋਂ ਪਿੰਡ ਦਾ ਨਾਂ ‘ਬੀਨੇਵਾਲ’ ਪਿਆ। ਪਿੰਡ ਵਿੱਚ ਇੱਕ ਟੋਬਾ ਹੈ ਜਿਸ ਨੂੰ ਬੀਨੇ ਦਾ ਟੋਬਾ ਕਿਹਾ ਜਾਂਦਾ ਹੈ।
ਬੀਤ ਦਾ ਇਲਾਕਾ ਜਗੀਰਦਾਰੀ ਦੀ ਜਕੜ ਵਿੱਚ ਸੀ। ਸਭ ਤੋਂ ਪਹਿਲਾਂ ਇਸ ਪਿੰਡ ਦੇ ਬਹਾਦਰ ਲੋਕਾਂ ਨੇ ਕੰਡੀ ਦੇ ਪਿੰਡ ਗੜ੍ਹੀ ਦੇ ਜਗੀਰਦਾਰ ਰਾਣੇ ਨੂੰ ਕਤਲ ਕਰਕੇ ਉਸਦੀ ਜ਼ਮੀਨ ਸਭ ਲੋਕਾਂ ਵਿੱਚ ਬਰਾਬਰ ਵੰਡ ਦਿੱਤੀ । ਰਾਣੇ ਦੇ ਸਿਰ ਨੂੰ ਪਿੰਡ ਵਿੱਚ ਦਫਨਾ ਹੈ. ਉਪਰ ਚੌਂਤਰਾ ਬਣਾ ਦਿੱਤਾ। ਕੁਝ ਚਿਰ ਲਈ ਪਿੰਡ ਦਾ ਨਾਂ ‘ਚੇਤੇਵਾਲ’ ਵੀ ਪ੍ਰਚਲਿਤ ਰਿਹਾ। 1942 ਈ. ਵਿੱਚ ਇਸ ਇਲਾਕੇ ਵਿੱਚ ਪੰਚਾਇਤ ਸਭ ਤੋਂ ਪਹਿਲੇ ਇਸ ਪਿੰਡ ਵਿੱਚ ਬਣੀ ਸੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ