ਬੀਰੋਕੇ ਕਲਾਂ
ਸਥਿਤੀ :
ਤਹਿਸੀਲ ਬੁੱਢਲਾਡਾ ਦਾ ਪਿੰਡ ਬੀਰੋਕੇ ਕਲਾਂ, ਬਰਨਾਲਾ – ਬੁੱਢਲਾਡਾ ਸੜਕ ਤੋਂ 8 ਕਿਲੋਮੀਟਰ ਦੂਰ ਤੇ ਬੁੱਢਲਾਡਾ-ਭਿੱਖੀ ਸੜਕ ਤੇ ਬੁੱਢਲਾਡਾ ਤੇ ਭਿੱਖੀ ਤੋਂ ਇੱਕੋ ਜਿਹੇ। ਫਾਸਲੇ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਮੁੱਢ ਇਸ ਦੇ ਨਾਲ ਵਾਲੇ ਪਿੰਡ ਦਲੇਵਾਂ ਤੋਂ ਬੱਝਿਆ ਅਤੇ ਪਿੰਡ ਦਾ ਨਾਂ ਪਰਿਵਾਰ ਦੇ ਮੋਢੀ ਬੀਰੇ ਦੇ ਨਾਂ ਤੇ ਰੱਖਿਆ ਗਿਆ। ਸਾਰਾ ਪਿੰਡ ਦਲੇਉ ਗੋਤੀ ਦਾ ਹੈ ਸਿਰਫ ਚਾਰ ਕੁ ਘਰ ਔਲਖਾਂ ਤੇ ਚਾਹਲਾਂ ਦੇ ਹਨ। ਬਾਕੀ ਹੋਰ ਬਰਾਦਰੀਆਂ ਦੇ ਘਰ ਵੀ ਹਨ।
ਪਿੰਡ ਦੇ ਇੱਕ ਪਾਸੇ ਅਲਖ ਰਾਮ ਦੀ ਸਮਾਧ ਹੈ ਜਿਸ ਦੀ ਆਮ ਲੋਕ ਮਾਨਤਾ ਕਰਦੇ ਹਨ। ਪਿੰਡ ਦੇ ਵਿਚਕਾਰ ਪੁਰਾਣੀ ਹਵੇਲੀ (ਡੇਰਾ) ਹੈ ਜਿਸ ਨੂੰ ਪਵਿੱਤਰ ਸਮਝਿਆ ਜਾਂਦਾ ਹੈ। ਇਹ ਸੰਤ ਬਾਬਾ ਫਤਿਹ ਸਿੰਘ ਦਾ ਨਾਨਕਾ ਪਿੰਡ ਹੈ ਤੇ ਪਿੰਡ ਵਿੱਚ ਉਨ੍ਹਾਂ ਦੀ ਯਾਦਗਾਰ ਵੀ ਹੈ। ਅਕਾਲੀ ਦਲ ਵਲੋਂ ਲਾਏ ਗਏ ਮੋਰਚਿਆਂ ਵਿੱਚ ਇੱਥੇ ਦੇ ਲੋਕਾਂ ਨੇ ਕਾਫ਼ੀ ਹਿੱਸਾ ਪਾਇਆ। ਪਿੰਡ ਵਾਸੀ ਬਹੁਤ ਦਲੇਰ ਹਨ ਤੇ ਡਕੈਤੀ, ਪੁਲਿਸ ਵਗੈਰਾਂ ਤੋਂ ਨਹੀਂ ਡਰਦੇ ਪਰ ਪੜ੍ਹਾਈ ਪੱਖੋਂ ਇਹ ਪੱਛੜਿਆ ਹੋਇਆ ਪਿੰਡ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ