ਬੱਲੋਵਾਲ
ਸਥਿਤੀ :
“ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਬੱਲੋਵਾਲ, ਮੁਕੰਦਪੁਰ-ਫਗਵਾੜਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਤੋਂ ਥੋੜੀ ਦੂਰ ‘ਬੱਲੋ’ ਨਾ ਦੇ ਬੰਦੇ ਦਾ ਖੇੜਾ ਪਿੰਡ ਸੀ। ਉਥੋਂ ਉਠ ਕੇ ਉਸਨੇ ਇੱਥੇ ਪਿੰਡ ਵਸਾ ਲਿਆ ਅਤੇ ਉਸਦੇ ਨਾ ਤੇ ਹੀ ਪਿੰਡ ਦਾ ਨਾਂ ਬੱਲੋਵਾਲ ਪੈ ਗਿਆ। ਇਸ ਪਿੰਡ ਵਿੱਚ ‘ਰਾਜਾ ਸਾਹਿਬ ਨਾਭ ਕੰਵਲ’ ਗੁਰਦੁਆਰਾ ਹੈ। ਰਾਜਾ ਸਾਹਿਬ ਦਾ ਜਨਮ ਇਸ ਪਿੰਡ ਵਿੱਚ ਹੋਇਆ । ਇਸ ਪਿੰਡ ਵਿੱਚ ਉਹਨਾਂ ਦੇ ਨਾਨਕੇ ਸਨ। ਹਰ ਸਾਲ ਫਗਣ ਵਿੱਚ ਆਖੰਡ ਪਾਠ ਹੁੰਦਾ ਹੈ ਅਤੇ ਦੀਵਾਨ ਲਗਦੇ ਹਨ। ਪਿੰਡ ਵਿੱਚ ਇੱਕ ਸੁਲਤਾਨ ਦੀ ਜਗ੍ਹਾ ਵੀ ਹੈ । ਲੋਕੀ ਹਰ ਸਾਲ ਦੇ ਪਹਿਲੇ ਦਾਣੇ ਇੱਥੇ ਲਿਆ ਕੇ ਮੱਥਾ ਟੇਕਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ