ਬੱਲ ਕਲਾਂ
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਬੱਲ ਕਲਾਂ, ਅੰਮ੍ਰਿਤਸਰ-ਫਤਿਹਗੜ੍ਹ ਚੂੜੀਆਂ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲਗਭਗ 500 ਸਾਲ ਪੁਰਾਣਾ ਹੈ। ਬਲਬਗੜ੍ਹ (ਹਰਿਆਣਾ) ਤੋਂ ਬੱਲ ਜੱਟ ਉਖੜ ਕੇ ਸਠਿਆਲੇ-ਬੁਤਾਲੇ ਆਏ। ਸਠਿਆਲੇ ਤੋਂ ਤਿੰਨ ਭਰਾ ਇੱਧਰ ਆਏ। ਦੋ ਭਰਾਵਾਂ ਨੇ ਬੱਲ ਕਲਾਂ ਪਿੰਡ ਵਸਾਇਆ ਅਤੇ ਇੱਕ ਨੇ ਬੱਲ ਖੁਰਦ । ਅੱਧੀ ਆਬਾਦੀ ਬੱਲ ਗੋਤ ਦੇ ਜੱਟਾਂ ਦੀ ਹੈ ਅਤੇ 30 ਪ੍ਰਤੀਸ਼ਤ ਮਜ਼੍ਹਬੀ ਸਿੱਖਾਂ ਦੀ ਬਾਕੀ ਘੁਮਿਆਰ ਬ੍ਰਾਹਮਣ ਆਦਿ ਹਨ।
ਸਮੇਂ ਸਮੇਂ ਉੱਠੀਆਂ ਲਹਿਰਾਂ ਵਿੱਚ ਪਿੰਡ ਵਾਸੀਆ ਨੇ ਆਪਣਾ ਯੋਗਦਾਨ ਪਾਇਆ। ਗੁਰੂ ਕੇ ਬਾਗ ਮੋਰਚੇ ਵਿੱਚ ਕਈ ਪਿੰਡ ਵਾਸੀ ਵੱਖ ਵੱਖ ਜੇਲ੍ਹਾਂ ਵਿੱਚ ਕੈਦ ਰਹੇ। ਜਥੇਦਾਰ ਬੂਟਾ ਸਿੰਘ ਖੋਤੇ ਤੇ ਲੱਧ ਕੇ ਆਟਾ ਲਿਜਾਂਉਂਦੇ ਸਨ। ਨਹਿਰ ਪਾਰ ਕਰਨ ਲਈ ਪਹਿਲਾਂ ਆਟਾ ਪਾਰ ਲਿਜਾਂਦੇ ਫੇਰ ਖੋਤੇ ਨੂੰ ਚੁੱਕ ਕੇ ਪਾਰ ਕਰਦੇ ਸਨ ਕਿਉਂਕਿ ਪੁਲਾਂ ਤੇ ਪੁਲੀਸ ਦਾ ਪਹਿਰਾ ਹੁੰਦਾ ਸੀ। ਸ. ਗੁਰਬਖਸ ਸਿੰਘ ਬੱਬਰ ਅਕਾਲੀ ਲਹਿਰ ਵਿੱਚ ਨਿਜ਼ਾਮ ਹੈਦਰਾਬਾਦ ਵਿਖੇ ਸਟੇਸ਼ਨ ਤੇ ਡਾਕ ਸਾੜਨ ਅਤੇ ਰੇਲਾਂ ਪੁਟਣ ਦੇ ਦੋਸ਼ ਵਿੱਚ 18 ਸਾਲ ਕੈਦ ਰਹੇ।