ਭਰਤਗੜ੍ਹ
ਸਥਿਤੀ :
ਤਹਿਸੀਲ ਰੂਪ ਨਗਰ ਦਾ ਪਿੰਡ ਭਰਤਪੁਰ, ਰੂਪ ਨਗਰ ਨੰਗਲ ਸੜਕ ‘ਤੇ ਸਥਿਤ, ਰੇਲਵੇ ਸਟੇਸ਼ਨ ਭਰਤਗੜ੍ਹ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਰੂਪ ਨਗਰ ਦਾ ਬਹੁਤ ਪੁਰਾਣਾ ਪਿੰਡ ਦੱਸਿਆ ਜਾਂਦਾ ਹੈ। 500 ਸਾਲ ਪਹਿਲਾਂ ਇੱਥੇ ਛੋਟੀ ਜਿਹੀ ਅਬਾਦੀ ਸੀ ਜਿਸ ਦਾ ਨਾਂ ‘ਬਸੂਟੀ ਵਾਲਾ’ ਸੀ ਕਿਉਂਕਿ ਇੱਥੇ ਬਸੂਟੀ, ਜੋ ਕਿ ਇੱਕ ਬੂਟੀ ਹੁੰਦੀ ਹੈ, ਬਹੁਤ ਹੁੰਦੀ ਸੀ। ਫਿਰ ਇੱਥੇ ਕਿਸੇ ਨੇ ਮਹਾਂਭਾਰਤ ਦੀ ਕਥਾ ਕਰਵਾਈ ਅਤੇ ਇਸ ਕਰਕੇ ਪਿੰਡ ਦਾ ਨਾਂ ਭਰਤਗੜ੍ਹ ਪੈ ਗਿਆ।
ਪਿੰਡ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਇਤਿਹਾਸਕ ਗੁਰਦੁਆਰਾ ਹੈ। ਗੁਰੂ ਜੀ ਦਿੱਲੀ ਸ਼ਹਾਦਤ ਦੇਣ ਗਏ ਸਨ ਤਾਂ ਪਹਿਲਾਂ ਇੱਥੇ ਰੁਕੇ ਸਨ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਤੇ ਹੋਲਾ ਮਹਲਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਭਗਤ ਗੁਰੂ ਰਵੀਦਾਸ ਜੀ ਦੇ ਗੁਰਦੁਆਰੇ ਤੋਂ ਇਲਾਵਾ ਪਿੰਡ ਵਿੱਚ ਰਾਧੇ ਸ਼ਿਆਮ, ਸ਼ਿਵ ਜੀ, ਰਾਧੇ ਕ੍ਰਿਸ਼ਨ, ਬਣਖੰਡੀ ਮੰਦਰ ਹਨ ਅਤੇ ਇੱਕ ਗੁੱਗੇ ਦੀ ਮਾੜੀ वै।
ਪਿੰਡ ਵਿੱਚ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਕਿਲ੍ਹਾ ਹੈ ਜਿਸ ਵਿੱਚ ਪਹਿਲਾਂ ਮਿਜ਼ਾਰਾ-ਉ-ਦੀਨ ਮੁਸਲਮਾਨ ਰਹਿੰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਸਨੂੰ ਖਤਮ ਕਰਕੇ ਕਿਲ੍ਹੇ ‘ਤੇ ਕਬਜ਼ਾ ਕਰ ਲਿਆ ਅਤੇ ਨਵਾਬ ਕਪੂਰ ਸਿੰਘ ਨੂੰ ਸੰਭਾਲ ਦਿੱਤਾ ਜਿਹਨਾਂ ਦੇ ਖਾਨਦਾਨ ਦੇ ਲੋਕ ਪਿੰਡ ਵਿੱਚ ਰਹਿੰਦੇ ਹਨ। ਪਿੰਡ ਵਿੱਚ ਗਿੱਲ, ਸਿੱਧੂ, ਸਹੋਤੇ, ਢਿੱਲੋਂ ਅਤੇ ਬਾਸ਼ਕ ਗੋਤ ਦੇ ਲੋਕ ਰਹਿੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ