ਭਲਿਆਣ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਭਲਿਆਣ, ਰੂਪ ਨਗਰ – ਬੇਲਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰੂਪ ਨਗਰ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਵੱਸਣ ਕਾਲ ਦਾ ਪਿੰਡ ਵਾਸੀਆਂ ਨੂੰ ਕੋਈ ਅੰਦਾਜ਼ਾ ਨਹੀਂ ਹੈ ਪਰ ਇਸ ਪਿੰਡ ਦੀ ਸਥਾਪਨਾ ਇੱਕ ਭੋਲਾ ਬਣਵੈਤ ਨਾਂ ਦੇ ਵਿਅਕਤੀ ਨੇ ਦੋਆਬੇ ਤੋਂ ਆ ਕੇ ਕੀਤੀ। ਇਸ ‘ਭੋਲੇ’ ਦੀ ਭਲਾਈ ਤੇ ਸ਼ਰਾਫ਼ਤ ਸਦਕਾ ਹੀ ਪਿੰਡ ਦਾ ਨਾਂ ਭਲਿਆਣ ਪਿਆ ਦੱਸਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਇਸ ਪਿੰਡ ਦੇ ਇਤਿਹਾਸ ਵਿੱਚ ਕੋਈ ਕਤਲ ਨਹੀਂ ਹੋਇਆ। ਪਿੰਡ ਵਿੱਚ ਇੱਕ ਗੁਰਦੁਆਰਾ ਹੈ ਅਤੇ ਗੁਰਮਤਿ ਮਿਸ਼ਨਰੀ ਕਾਲਜ ਦੀ ਵੀ ਸਥਾਪਨਾ ਕੀਤੀ ਗਈ ਹੈ।
ਪਿੰਡ ਦੀ ਮੁੱਖ ਆਬਾਦੀ ਸੈਣੀਆਂ ਦੀ ਹੈ ਜਿਨ੍ਹਾਂ ਵਿੱਚ ਬਣਵੈਤ ਮੁੱਖ ਹਨ। ਤਰਖਾਣ, ਲੁਹਾਰ, ਝਿਊਰ, ਬ੍ਰਾਹਮਣ ਅਤੇ ਸੁਨਿਆਰਾਂ ਦੇ ਵੀ ਕਈ ਘਰ ਹਨ। ਹਰੀਜਨ ਬਸਤੀ ਪਿੰਡ ਦੇ ਇੱਕ ਪਾਸੇ ਹੈ ਜਿਸ ਦੀਆਂ ਗਲੀਆਂ ਪਿੰਡ ਦੀ ਤਰ੍ਹਾਂ ਪੱਕੀਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ