ਭਾਈ ਦੇਸਾ
ਸਥਿਤੀ :
ਤਹਿਸੀਲ ਮਾਨਸਾ ਦਾ ਪਿੰਡ ਭਾਈ ਦੇਸਾ, ਮਾਨਸਾ ਬਠਿੰਡਾ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੋਟਲੀਕਲਾਂ ਤੋਂ 3 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਲਗਭਗ ਸਵਾ ਤਿੰਨ ਸੌ ਸਾਲ ਪਹਿਲਾਂ ‘ਭਾਈ ਦੇਸ ਰਾਜ’ ਨੇ ਦੋ ਵਾਰੀ ਬੰਨ੍ਹਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰ ਸਫਲ ਨਾ ਹੋ ਸਕਿਆ। ਭਾਈ ਦੇਸ ਰਾਜ, ਗੁਰੂ ਗੋਬਿੰਦ ਸਿੰਘ ਜੀ ਕੋਲ ਗਿਆ ਤੇ ਕਿਹਾ, “ਮਹਾਰਾਜ, ਮੈਂ ਦੋ ਵਾਰੀ ਪਿੰਡ ਬੰਨ੍ਹਣ ਦੀ ਕੋਸ਼ਿਸ਼ ਕੀਤੀ ਹੈ ਪਰ ਸਫਲ ਨਹੀਂ ਹੋਇਆ।” ਗੁਰੂ ਸਾਹਿਬ ਦੇ ਪੁੱਛਣ ਤੇ ਭਾਈ ਦੇਸ ਰਾਜ ਨੇ ਕਿਹਾ ਕਿ ਮੈਂ ਫਲਾਣੀਆਂ ਦੋ ਥੇਹਾਂ ਉੱਪਰ ਵਾਰੋ-ਵਾਰ ਪਿੰਡ ਬੰਨ੍ਹਣ ਦੀ ਕੋਸ਼ਿਸ਼ ਕੀਤੀ ਸੀ ਤਾਂ ਗੁਰੂ ਸਾਹਿਬ ਨੇ ਕਿਹਾ, “ਜਾ ਭਾਈ ਦੋਹਾਂ ਥੇਹਾਂ ਦੇ ਵਿਚਕਾਰ ਜਾ ਕੇ ਬੈਠ ਜਾ। ਉੱਥੇ ਇੱਕ ਆਦਮੀ ਆਪੇ ਆਵੇਗਾ ਤੇ ਤੁਸੀਂ ਪਿੰਡ ਬੰਨ੍ਹਣ ਵਿੱਚ ਕਾਮਯਾਬ ਹੋ ਜਾਵੇਗੇ” ਗੁਰੂ ਜੀ ਦੀ ਗੱਲ ਸੁਣਕੇ ਭਾਈ ਦੇਸ ਰਾਜ ਨੇ ਦੋਹਾਂ ਥੇਹਾਂ ਦੇ ਵਿਚਕਾਰ ਮੋੜ੍ਹੀ ਜਾ ਗੱਡੀ ਤੇ ਬਾਬਾ ਗਹਿਲਾ ਸਿੰਘ ਗੋਸਲ ਪਿੰਡ ਬਡਰੁੱਖੇ ਤੋਂ ਆਇਆ ਤੇ ਦੋਵੇਂ ਪਿੰਡ ਬੰਨ੍ਹਣ ਵਿੱਚ ਕਾਮਯਾਬ ਹੋ ਗਏ। ਇਸ ਪਿੰਡ ਵਿੱਚ ਬਹੁਤੇ ਜ਼ਿਮੀਂਦਾਰਾਂ ਦਾ ਪਿੱਛਾ ਬਡਰੁੱਖੇ ਦਾ ਹੈ ਤੇ ਗੋਤ ਗੋਸਲ ਹੈ।
ਸੰਤ ਬਾਬਾ ਅਤਰ ਸਿੰਘ ਜੀ ਦੇ ਇਸ ਪਿੰਡ ਵਿੱਚ ਆਉਣ ਸਦਕਾ ਇਸ ਪਿੰਡ ਵਿੱਚ ਸਿੱਖੀ ਲਹਿਰ ਨੇ ਕਾਫ਼ੀ ਜ਼ੋਰ ਫੜਿਆ। ਇਸ ਪਿੰਡ ਦੇ ਸਰਦਾਰ ਸੇਵਾ ਸਿੰਘ ਨੰਬਰਦਾਰ ਇੱਕ ਪ੍ਰਮੁੱਖ ਹਸਤੀ ਹੋਏ ਹਨ। ਉਨ੍ਹਾਂ ਇਸ ਪਿੰਡ ਵਿੱਚ ਅਕਾਲੀ ਲਹਿਰ ਚਲਾਈ ਅਤੇ ਜੈਤੋ ਦੇ ਮੋਰਚੇ ਤੇ ਹੋਰ ਅਕਾਲੀ ਲਹਿਰਾਂ ਵਿੱਚ ਜੱਥੇ ਭੇਜਣ ਵਿੱਚ ਵੱਧ ਚੜ੍ਹ ਕੇ ਹਿੱਸਾ। ਲਿਆ। ਮਹਾਰਾਜਾ ਭੁਪਿੰਦਰ ਸਿੰਘ ਸਰਕਾਰ ਦੀ ਪਾਬੰਦੀ ਹੋਣ ਦੇ ਬਾਵਜੂਦ ਪਿੰਡ ਵਿੱਚ ਜਰਨੈਲੀ ਅਕਾਲੀ ਦੀਵਾਨ ਲਗਵਾਇਆ ਤੇ ਸਰਕਾਰ ਦੀ ਕਾਲੀ ਪੱਗ ਬੰਨ੍ਹਣ ਦੀ ਪਾਬੰਦੀ। ਤੋੜਨ ਲਈ ਖੁਦ ਕਾਲੀ ਪੱਗ ਬੰਨ੍ਹੀ ਤੇ ਪਿੰਡ ਵਾਸੀਆਂ ਨੂੰ ਕਾਲੀਆਂ ਪੱਗਾਂ ਬੰਨ੍ਹਣ ਦੀ ਪ੍ਰੇਰਨਾ। ਦਿੱਤੀ। ਉਸ ਵੇਲੇ ਦੀ ਸਰਕਾਰ ਦੇ ਅਫਸਰਾਂ ਨੇ ਆਪ ਜੀ ਦੀ ਨੰਬਰਦਾਰੀ ਤੋੜਨੀ ਤੇ ਜਾਇਦਾਦ ਜਬਤ ਕਰਨੀ ਚਾਹੀ ਪਰ ਉਹ ਅਟੱਲ ਰਹੇ ਤੇ ਕਿਹਾ ਮੈਨੂੰ ਸਿੱਖੀ ਪਿਆਰੀ। ਹੈ, ਕਾਲੀ ਪੱਗ ਨਹੀਂ ਲੱਥੇਗੀ ਭਾਵੇਂ ਸਿਰ ਲੱਥ ਜਾਵੇ। ਪਿੰਡ ਦੇ ਵਿਚਕਾਰ ਇੱਕ ਸ਼ਾਨਦਾਰ ਗੁਰਦੁਆਰਾ ਸਾਹਿਬ ਹੈ। ਇੱਕ ਬਾਬਾ ਪ੍ਰੇਮ ਦਾਸ ਜੀ, ਜੋ ਕਰਨੀ ਵਾਲੇ ਸੰਤ ਹੋਏ ਹਨ ਉਨ੍ਹਾਂ ਦੀ ਪਿੰਡ ਦੇ ਵਿਚਕਾਰ ਗੁਰਦੁਆਰਾ ਸਾਹਿਬ ਵਿੱਚ ਸਮਾਧ ਬਣੀ ਹੋਈ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ