ਭਾਗਸਰ
ਸਥਿਤੀ :
ਤਹਿਸੀਲ ਮੁਕਤਸਰ ਦਾ ਪਿੰਡ ਭਾਗਸਰ, ਮੁਕਤਸਰ – ਫਾਜ਼ਿਲਕਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਭਾਗਸਰ ਪਿੰਡ ਦੇ ਨਾਲ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਦੋਦਾ ਤੋਂ ਭੂਪਾ ਸਿੰਘ ਤੇ ਕਪੂਰ ਸਿੰਘ ਨੇ ਆ ਕੇ ਵਸਾਇਆ ਅਤੇ ਫਰੀਦਕੋਟ ਦੇ ਮਹਾਰਾਜਾ ਸ਼ੇਰ ਸਿੰਘ ਨੂੰ ਇੱਕ ਊਠ ਨਜਰਾਨੇ ਵਜੋਂ ਭੇਟ ਕਰਕੇ ਇਸ ਪਿੰਡ ਦੀ ਜ਼ਮੀਨ ਇਵਜ਼ਾਨੇ ਵਿੱਚ ਲਈ ਸੀ। ਪਿੰਡ ਵਾਲੀ ਥਾਂ ਪਹਿਲਾਂ ‘ਭਾਗਪੁਰੀ ਢਾਬ’ ਦੇ ਨਾਂ ਤੇ ਪ੍ਰਸਿੱਧ ਸੀ ਅਤੇ ਇੱਥੇ ਦੀ ਢਾਬ ਉਪਰ ਗਊਆਂ ਵਾਲੇ ਸੰਤ ਆ ਕੇ ਰਹਿੰਦੇ ਸਨ। ਆਸ ਪਾਸ ਦੀ ਮੁਸਲਮਾਨ ਆਬਾਦੀ ਵਿੱਚ ਇਹ ਹਿੰਦੂਆਂ, ਸਿੱਖਾਂ ਦਾ ਪਿੰਡ ‘ਭਾਗਪੁਰੀ ਢਾਬ’ ਤੋਂ ਹੀ ‘ਭਾਗਸਰ’ ਪੈ ਗਿਆ। ਇੱਥੇ 42 ਪਿੱਪਲ ਦੇ ਦਰਖਤ ਸਨ ਜਿਨ੍ਹਾਂ ਵਿੱਚੋਂ ਹੁਣ ਕਾਫੀ ਘੱਟ ਰਹਿ ਗਏ ਹਨ।
ਪਿੰਡ ਵਿੱਚ ਸੰਤ ਬਿਸ਼ਨ ਦਾਸ ਹਿਕਮਤ ਦੇ ਬੜੇ ਮਾਹਰ ਸਨ ਜਿਨ੍ਹਾਂ ਦੀ ਸਮਾਧ ਇੱਥੇ ਮੌਜੂਦ ਹੈ। ਪਿੰਡ ਵਿੱਚ ਅੰਗਰੇਜ਼ਾਂ ਦਾ ਬਣਾਇਆ ਇੱਕ ਉੱਚਾ ਬੁਰਜ ਹੈ ਜੋ ਕੱਚਾ ਹੈ ਅਤੇ ਹੁਣ ਡਿੱਗ ਰਿਹਾ ਹੈ। ਪਿੰਡ ਵਿੱਚ ਇੱਕ ਸ਼ਾਨਦਾਰ ਗੁਰਦੁਆਰਾ ਹੈ ਜਿਸ ਦੀ ਸੇਵਾ ਸੰਤ ਜੀਤ ਸਿੰਘ ਨੇ ਕਰਵਾਈ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ