ਮਕੜੌਨਾ
ਸਥਿਤੀ :
ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਮਕਰੌਨਾ ਕਲਾਂ, ਚਮਕੌਰ ਸਾਹਿਬ – ਮੌਰਿੰਡਾ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 11 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ 500 ਸਾਲ ਪਹਿਲਾਂ ਬਸਾਤੀ ਗੋਤ ਦੇ ਜੱਟਾਂ ਨੇ ਵਸਾਇਆ। ਇਹਨਾਂ ਜੱਟਾਂ ਦੇ ਸਰਦਾਰ ਦੀ ਆਦਤ ਸੀ ਕਿ ਹਰ ਗੱਲ ‘ਤੇ ਇਹ ਕਹਿਣਾ, ‘ਮੁਕਰ ਨਾ’, ਉਸ ਦੀ ਇਸ ਅੱਲ ਦੇ ਕਾਰਨ ਪਿੰਡ ਦਾ ਨਾਂ ‘ਮੁਕਰਣਾ’ ਪੈ ਗਿਆ। ਬਾਅਦ ਵਿੱਚ ਸਰਦਾਰ ਦੇ ਛੋਟੇ ਪੁੱਤਰ ਨੇ ਨਾਲ ਹੀ ਹੋਰ ਪਿੰਡ ਵਸਾ ਲਿਆ ਜੋ ‘ਮਕਰੌਣ ਖੁਰਦ’ ਕਿਹਾ ਜਾਣ ਲੱਗ ਪਿਆ, ਤੇ ਇਸ ਪਿੰਡ ਨੂੰ ‘ਮਕਰੌਣਾ ਕਲਾਂ’ ਕਿਹਾ ਜਾਂਦਾ ਹੈ। ਇਹ ਲੋਕ ਤਹਿਸੀਲ ਸਮਰਾਲਾ ਦੇ ਪਿੰਡ ਮੁਸਕਾਬਾਦ ਤੋਂ ਆਏ ਸਨ। ਪਿੰਡ ਵਿੱਚ ਘੁਮਾਰ, ਝਿਊਰ, ਤੇਲੀ, ਪੰਡਤ ਤੇ ਹਰੀਜਨਾਂ ਦੇ ਘਰ ਵੀ ਹਨ।
ਪਿੰਡ ਦੀ ਇਤਿਹਾਸਕ ਸਖਸ਼ੀਅਤ ਬਾਬਾ ਬਲਾਕਾ ਸਿੰਘ ਹੋਏ ਹਨ ਜਿਨ੍ਹਾਂ ਦੀ ਸਮਾਧ ਪਿੰਡ ਦੇ ਚੜ੍ਹਦੇ ਪਾਸੇ ਹੈ। ਬਾਬਾ ਜੀ ਕੁਝ ਦੇਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਥ ਰਹੇ ਬਾਅਦ ਵਿੱਚ ਮੱਸਾ ਰੰਗੜ ਬਾਰੇ ਸਿੰਘਾਂ ਨੂੰ ਖਬਰ ਵੀ ਇਨ੍ਹਾਂ ਨੇ ਹੀ ਦਿੱਤੀ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ