ਮਝੇੜ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਮਝੇੜ, ਕੀਰਤਪੁਰ ਬਿਲਾਸਪੁਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਲਗਭਗ ਤਿੰਨ ਸੌ ਸਾਲ ਪਹਿਲਾਂ ਕਾਲ ਦੇ ਸਤਾਏ ਹੋਏ ਲੋਕਾਂ ਦਾ ਵਸਾਇਆ ਹੋਇਆ ਹੈ। ਲੋਕ ਆਸ ਪਾਸ ਦੀਆਂ ਸੁੰਨੀਆਂ ਪਹਾੜੀਆਂ ਦੇ ਕੋਲੋਂ ਕਾਲ ਵਰਗੀ ਸਥਿਤੀ ਹੋਣ ਕਰਕੇ ਚਲ ਪਏ ਅਤੇ ਇਸ ਵਿਚਕਾਰ ਦੇ ਹਿੱਸੇ ਵਿੱਚ ਇੱਕ ਪਹਾੜੀ ਚੋਅ ਦੇ ਨੇੜੇ ਆ ਕੇ ਟਿੱਕ ਗਏ। ਇਸ ਵਿਚਕਾਰ ਦੇ ਹਿੱਸੇ ਦਾ ਨਾਂ ਮਝੇੜ (ਵਿਚਕਾਰ ਦਾ ਹਿੱਸਾ) ਕਿਹਾ ਜਾਣ ਲੱਗ ਪਿਆ। ਪਿੰਡ ਵਿੱਚ ਸਾਰੀਆਂ ਜਾਤਾਂ ਦੇ ਲੋਕ ਹਨ, ਪਛੜੀਆਂ ਸ਼੍ਰੇਣੀਆਂ ਦੇ ਲੋਕ ਮਜ਼ਦੂਰੀ ‘ਤੇ ਹੀ ਨਿਰਭਰ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ