ਮਰਖਾਈ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਮਰਖਾਈ, ਫਿਰੋਜ਼ਪੁਰ – ਮੋਗਾ ਸੜਕ ‘ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਮਲਾਂਵਾਲਾ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੌਜ਼ਾ ਬੰਡਾਲਾ ਤਹਿਸੀਲ ਕਸੂਰ ਤੋਂ ਬਿਕਰਮੀ ਸੰਮਤ 1889 ਈ. ਵਿੱਚ ਤਿੰਨ ਵਿਅਕਤੀ ਪਿੰਡ ਗੁਰਦਿੱਤੀ ਵਾਲਾ ਵਿੱਚ ਆ ਕੇ ਵੱਸ ਗਏ। ਇਹਨਾਂ ਵਿੱਚੋਂ ਦੋ ਵਿਰੋਧੀਆਂ ਨਾਲ ਲੜਾਈ ਵਿੱਚ ਮਾਰੇ ਗਏ ਅਤੇ ਇੱਕ ਨੇ ਇਸ ਗੈਰ ਆਬਾਦ ਜਗ੍ਹਾ ਤੇ ਪਿੰਡ ਦੀ ਮੋੜ੍ਹੀ ਗੱਡੀ ਅਤੇ ਨਵੀਂ ਆਬਾਦੀ ਕਾਇਮ ਕਰਕੇ ਵੱਸ ਗਿਆ। ਪਿੰਡ ਦੇ ਨੇੜੇ ਇੱਕ ਡੂੰਗੀ ਖਾਈ ਸੀ ਜੋ ਲੁੱਟਮਾਰ ਕਰਨ ਵਾਲਿਆਂ ਲਈ ਪਨਾਹਗਾਹ ਸੀ। ਪਿੰਡ ਵਾਲੇ ਲੁਕਣ ਵਾਲਿਆਂ ਨੂੰ ਫੜਾ ਕੇ ਇਨਾਮ ਲੈਂਦੇ ਸਨ। ਉਹਨਾਂ ਦੇ ਇਸ ਕੰਮ ਨੂੰ ਮੁਖ਼ਬਰੀ ਜਾਂ ‘ਮਾਰਖਾਈ’ ਕਿਹਾ ਜਾਂਦਾ ਸੀ ਜਿਸ ਤੋਂ ਪਿੰਡ ਦਾ ਨਾਂ ਮਰਖਾਈ ਪੈ ਗਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ