ਮਹੀਆਂ ਵਾਲਾ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਮਹੀਆਂ ਵਾਲਾ (ਖੁਰਦ), ਜ਼ੀਰਾ – ਤਲਵੰਡੀ ਭਾਈ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਲਵੰਡੀ ਭਾਈ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਾਢੇ ਚਾਰ ਸੌ ਸਾਲ ਪੁਰਾਣਾ ਹੈ। ਸਿੱਧੂ ਬਰਾੜ ਗੋਤ ਦੇ • ਕੁੱਝ ਪਰਿਵਾਰ ਸਮੂਹਕ ਰੂਪ ਵਿੱਚ ਪਿੰਡ ਪੰਜ ਗਰਾਈਂ (ਫਰੀਦਕੋਟ) ਤੋਂ ਕਾਲ ਦੀ ਸਥਿਤੀ ਵਿੱਚ ਇੱਥੇ ਆ ਕੇ ਵੱਸੇ। ਉਹ ਮੱਝਾਂ ਪਾਲਣ ਦਾ ਕੰਮ ਕਰਦੇ ਸਨ ਅਤੇ ਕਾਲ ਵਰਗੀ ਹਾਲਤ ਵਿੱਚ ਦੁੱਧ ਤੇ ਹੀ ਨਿਰਵਾਹ ਕਰਦੇ ਸਨ। ਜ਼ਿਆਦਾ ਮੱਝਾਂ (ਮਹੀਆਂ) ਹੋਣ ਕਰਕੇ ਪਿੰਡ ਦਾ ਨਾਂ ‘ਮਹੀਆਂ ਵਾਲਾ’ ਪੈ ਗਿਆ। ਪਿੰਡ ਵਿੱਚ ਜੱਟਾਂ ਵਿੱਚੋਂ ਸਿੱਧੂ, ਬਰਾੜ, ਗਿੱਲ ਤੇ ਧਾਲੀਵਾਲ ਹਨ ਅਤੇ ਬਾਕੀ ਅਬਾਦੀ ਵਿੱਚ ਮਜ਼੍ਹਬੀ ਸਿੱਖ, ਮਿਸਤਰੀ, ਪੰਡਤ, ਨਾਈ, ਸੁਨਿਆਰੇ ਤੇ ਮਾਛੀ ਹਨ।
ਪਿੰਡ ਵਿੱਚ ਇੱਕ ਸਾਧੂ ਹੋਏ ਹਨ ਜੋ ਜਨਮ ਤੋਂ ਅੰਤ ਤੱਕ ਨਗਨ ਹੀ ਰਹੇ ਹਨ ਉਹਨਾਂ ਦੀ ਯਾਦਗਾਰ ਤੇ ਹਰ ਸਾਲ ਭਾਰੀ ਮੇਲਾ ਲੱਗਦਾ ਹੈ ਅਤੇ ਲੋਕੀ ਵਿਦੇਸ਼ਾਂ ਵਿੱਚੋਂ ਵੀ ਆਉਂਦੇ ਹਨ ਅਤੇ ਬਹੁਤ ਚੜਾਵਾ ਚੜ੍ਹਦਾ ਹੈ ਜਿਸ ਨਾਲ ਇੱਕ ਲੰਗਰ ਹਾਲ ਤੇ ਜੰਝ ਘਰ ਬਣਾਇਆ ਗਿਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ