ਮੱਲਾਂ ਵਾਲਾ
ਸਥਿਤੀ :
ਤਹਿਸੀਲ ਜ਼ੀਰਾ ਦਾ ਪਿੰਡ ਮੱਲਾਂ ਵਾਲਾ, ਜ਼ੀਰਾ – ਮੱਲਾਂ ਵਾਲਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਲ ਮੱਲਾਂ ਵਾਲਾ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਬਾਰੇ ਪ੍ਰਸਿੱਧ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਹ ਪਿੰਡ ਇੱਕ ਪਠਾਣ ਨੂੰ ਦਿੱਤਾ ਸੀ ਜੋ ਕਿ ਮਹਾਰਾਜੇ ਦੀਆਂ ਫੌਜਾਂ ਦਾ ਊਠਾਂ ਉੱਤੇ ਰਾਸ਼ਨ ਢੋਂਦਾ ਹੁੰਦਾ ਸੀ। ਇਸ ਪਿੰਡ ਦੀਆਂ 12 ਬਸਤੀਆਂ ਸਨ ਜੋ ਛੋਟੇ ਛੋਟੇ ਪਿੰਡਾਂ ਵਿੱਚ ਵਿਕਸਤ ਹੋ ਚੁੱਕੀਆਂ ਹਨ। ਇਸ ਪਿੰਡ ਦੇ ਵਾਸੀ ਮੱਝਾਂ ਗਊਆਂ ਆਦਿ ਪਾਲਦੇ ਸਨ ਅਤੇ ਇੱਥੋਂ ਦੇ ਨੌਜਵਾਨ ਪਹਿਲਵਾਨੀ ਕਰਦੇ ਸਨ। ਇਸ ਕਰਕੇ ਪਿੰਡ ਦਾ ਨਾਂ ਮੱਲਾਂ ਵਾਲੀ (ਪਹਿਲਵਾਨਾਂ ਵਾਲੀ) ਪਿਆ। ਇਹ ਪਿੰਡ ਨਿਆਜਦ ਅਲੀ ਨਾਂ ਦੇ ਇੱਕ ਮੁਸਲਮਾਨ ਨੇ 1 ਲੱਖ ਰੁਪਏ ਵਿੱਚ ਮੁੱਲ ਲੈ ਲਿਆ ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਸ਼ੇਰ ਖਾਂ ਪਿੰਡ ਦਾ ਚੌਧਰੀ ਰਿਹਾ ਅਤੇ ਫੇਰ ਉਸਦਾ ਲੜਕਾ ਮੁਹੰਮਦ ਅਲੀ 1947 ਤੱਕ ਪਿੰਡ ਦੇ ਲੋਕਾਂ ਤੋਂ ਆਬਿਆਨਾ ਲੈਂਦਾ ਰਿਹਾ। ਸਭ ਤੋਂ ਪਹਿਲਾਂ ਇੱਥੇ ਮੁਸਲਮਾਨ ਤੇ ਕਝ ਇਸਾਈ ਸਨ। ਹੁਣ ਇਹ ਬਹਤੁ ਵਿਕਸਿਤ ਪਿੰਡ ਹੈ ਅਤੇ ਹਰ ਜਾਤੀ ਦੇ ਲੋਕ ਇੱਥੇ ਵੱਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ