ਰਜਿੰਦਰਾ ਪੁਰੀ
ਸਥਿਤੀ :
ਤਹਿਸੀਲ ਧੂਰੀ ਦਾ ਪਿੰਡ ਰਜਿੰਦਰਾ ਪੁਰੀ, ਧੂਰੀ – ਮਲੇਰਕੋਟਲਾ ਸੜਕ ਤੋਂ 2 ਕਿਲੋਮੀਟਰ ਦੂਰ ਸਥਿਤ ਰੇਲਵੇ ਸਟੇਸ਼ਨ ਧੂਰੀ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਪਹਿਲਾ ਨਾਂ ਰਨਚਨਾਂ ਹੁੰਦਾ ਸੀ ਜੋ ਕਿ ਪਿੰਡ ਦੇ ਗੋਤ ਰੰਚਨਾ ਕਰਕੇ ਪਿਆ ਸੀ ਲੇਕਿਨ ਸਮੇਂ ਨੇ ਪਲਟਾ ਖਾਧਾ ਤੇ ਅੱਜ ਤੋਂ ਲਗਭਗ 80 ਸਾਲ ਪਹਿਲਾਂ ਇਸ ਪਿੰਡ ਦਾ ਨੀਂਹ ਪੱਥਰ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਰੱਖਿਆ ਤੇ ਇਸ ਦਾ ਨਾਂ ਆਪਣੇ ਪਿਤਾ ਮਹਾਰਾਜਾ ਰਾਜਿੰਦਰਾ ਸਿੰਘ ਦੇ ਨਾਂ ਤੇ ਰੱਖਿਆ। ਇਸ ਦੀ ਉਸਾਰੀ ਲਾਇਲਪੁਰ (ਪਾਕਿਸਤਾਨ) ਦੇ ਨਕਸ਼ੇ ਤੇ ਕਰਵਾਈ ਗਈ। ਮਹਾਰਾਜਾ ਨੇ ਪੱਕੇ ਘਰ ਬਣਾਉਣ ਲਈ ਗ੍ਰਾਂਟ ਵੀ ਦੇਣ ਦਾ ਫੈਸਲਾ ਕੀਤਾ ਸੀ ਪ੍ਰੰਤੂ ਮਹਾਰਾਜਾ ਭੁਪਿੰਦਰ ਸਿੰਘ ਦੀ ਬੇਵਕਤੀ ਮੌਤ ਹੋ ਗਈ। ਇਹ ਪਿੰਡ ਬਹੁਤ ਸੁੰਦਰ ਹੈ, ਪਿੰਡ ਦੀਆਂ ਗਲੀਆਂ 15 ਫੁੱਟ ਚੌੜੀਆਂ ਤੇ ਬਿਲਕੁਲ ਸਿੱਧੀਆਂ ਹਨ। ਪਿੰਡ ਵਿੱਚ ਤਿੰਨ ਬਸਤੀਆਂ ਹਨ ਪੰਡਤਾਂ ਦੀ ਬਸਤੀ, ਹਰੀਜਨਾਂ ਦੀ ਬਸਤੀ ਤੇ ਪਾਕਿਸਤਾਨ ਤੋਂ ਆਏ ਰਿਫਿਊਜ਼ੀਆਂ ਦੀ ਬਸਤੀ। ਪਿੰਡ ਵਿੱਚ ਇੱਕ ਮੰਦਰ, ਗੁਰਦੁਆਰਾ ਤੇ ਪੀਰ ਨਿਆਸਾਂ ਵਲੀ ਦੀ ਕਬਰ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ