ਰਸੂਲਪੁਰ ਕਲਾਂ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਰਸੂਲਪੁਰ ਕਲਾਂ, ਜੀ. ਟੀ. ਰੋਡ ਤੇ ਸਥਿਤ ਰੇਲੇ ਸਟੇਸ਼ਨ ਬੁਟਾਰੀ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਾਹਰ ਇੱਕ ਉੱਚਾ ਥੇਹ ਹੈ, ਇਸ ਥੇਹ ਉਪਰ ਰਸੂਲ ਨਾਮੀ ਰਾਜਪੂਤ ਮੁਸਲਮਾਨ ਦਾ ਕਿਲ੍ਹਾ ਹੁੰਦਾ ਸੀ। ਇਸ ਕਿਲ੍ਹੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ. ਮਹਾਂ ਸਿੰਘ ਨੇ ਇੱਥੋਂ ਦੇ ਹੀ ਇੱਕ ਮੁਸਲਮਾਨ ਪੀਰ ਸਖੀ ਸੁਲਤਾਨ ਦੇ ਆਸ਼ਰੀਵਾਦ ਨਾਲ ਫਤਿਹ ਕੀਤਾ ਸੀ। ਕਿਲ੍ਹਾ ਫਤਿਹ ਕਰਨ ਸਮੇਂ ਮਹਾਂ ਸਿੰਘ ਦੇ ਘਰ ਪੁੱਤਰ ਪੈਦਾ ਹੋਇਆ ਜਿਸ ਦਾ ਨਾਂ ਰਣਜੀਤ ਸਿੰਘ ਰੱਖਿਆ ਗਿਆ ਜੋ ਬਾਅਦ ਵਿੱਚ ਪੰਜਾਬ ਦਾ ਮਹਾਰਾਜਾ ਬਣਿਆ।
ਅੰਗਰੇਜ਼ਾਂ ਦੇ ਸਮੇਂ ਵਿੱਚ ਪਿੰਡ ਦਾ ਬਾਨੀ ਜੋਗਾ ਸਿੰਘ ਭਲਵਾਨ ਬਣਿਆ। ਇੱਕ ਅੰਗਰੇਜ਼ ਭਲਵਾਨ • ਨੇ ਭਲਵਾਨਾਂ • ਨੂੰ ਨੂੰ ਵੰਗਾਰਿਆਂ ਵ ਅਤੇ ਜੋਗਾ ਸਿੰਘ ਭਲਵਾਨ ‘ ਨੇ ਅੰਗਰੇਜ਼ ਨੂੰ ਹਰਾ ਦਿੱਤਾ ਜਿਸਦੇ ਫਲਸਰੂਪ ਜੋਗਾ ਸਿੰਘ ਨੂੰ ਘੋੜਾ ਫੇਰ ਕੇ ਜ਼ਮੀਨ ਵਲਣ ਨੂੰ ਕਿਹਾ। ਉਸਨੇ ਸੌ ਮੁਰਬੇ ਜ਼ਮੀਨ ਵਲੀ ਅਤੇ ਪਿੰਡ ਬੰਨ ਦਿੱਤਾ। ਜਿੱਥੇ ਇਹ ਪਿੰਡ ਵੱਸਿਆ ਉੱਥੇ ਨਵਾਬ ਰਸੂਲ ਨਾਲ ਸੰਬੰਧਤ ਛੇ ਘਰ ਰਸੂਲੀਏ ਮੁਸਲਮਾਨਾਂ ਦੇ ਸਨ ਅੰਗੇਰਜ਼ ਨੇ ਉਹਨਾਂ ਨੂੰ ਹੋਰ ਕਿਸੇ ਥਾਂ ਤੇ ਵਸਾ ਦਿੱਤਾ, ਪਰ ਰਸੂਲੀਏ ਮੁਸਲਮਾਨਾਂ ਦੇ ਨਾਂ ‘ਤੇ ਪਿੰਡ ਦਾ ਨਾਂ ਰਸੂਲਪੁਰ ਪੈ ਗਿਆ।
ਪਿੰਡ ਵਿੱਚ ਜੱਟਾਂ ਦੀ ਗੋਤ ਚਾਹਲ ਹੈ। ਕੰਬੋਜ, ਖੱਤਰੀ ਰਾਮਗੜ੍ਹੀਏ, ਰਾਜਪੂਤ, ਬ੍ਰਾਹਮਣ, ਨਾਈ, ਪਰਜਾਪਤ ਤੇ ਮਜ਼੍ਹਬੀ ਸਿੱਖਾਂ ਦੀ ਵੀ ਪਿੰਡ ਵਿੱਚ ਵਸੋਂ ਹੈ। ਪਿੰਡ ਵਿੱਚ ਪੰਜ ਗੁਰਦੁਆਰੇ ਹਨ। ਬਾਬਾ ਗੁਰਬਖਸ਼ ਸਿੰਘ ਦੀ ਯਾਦ ਵਿੱਚ ਬਹੁਤ ਹੀ ਸੁੰਦਰ ਗੁਰਦੁਆਰਾ ਉਸਾਰਿਆ ਗਿਆ ਹੈ। ਪਿੰਡੋਂ ਬਾਹਰਵਾਰ ਰਾਮ ਜੋਗੀ ਪੀਰ ਦੀ ਯਾਦ ਵਿੱਚ ਵੀ ਗੁਰਦੁਆਰਾ ਉਸਾਰਿਆ ਗਿਆ ਹੈ। ਪਿੰਡ ਤੋਂ ਥੋੜੀ ਦੂਰ ਇੱਕ ਮੁਸਲਮਾਨ ਪੀਰ ਬਾਬੇ ਸਖੀ ਸੁਲਤਾਨ ਦੀ ਦਰਗਾਹ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ