ਰੁਖਾਲਾ
ਸਥਿਤੀ :
ਤਹਿਸੀਲ ਗਿੱਦੜਬਾਹਾ ਦਾ ਪਿੰਡ ਰੁਖਾਲਾ, ਗਿੱਦੜਬਾਹਾ- ਰੁਖਾਲਾ – ਮੁਕਤਸਰ ਸੜਕ ‘ਤੇ ਸਥਿਤ ਹੈ ਅਤੇ ਗਿੱਦੜਬਾਹਾ ਤੋਂ 12 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੋਈ ਸਵਾ ਦੋ ਸੌ ਸਾਲ ਪਹਿਲਾਂ ਵੱਸਿਆ। ਦਿੱਲੀ ਤੋਂ ਆ ਕੇ ਸ. ਮਧਰਾ ਸਿੰਘ ਨੇ ਇਸ ਪਿੰਡ ਨੂੰ ਬੰਨ੍ਹਿਆ ਸੀ। ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਰੁੱਖ ਹੁੰਦੇ ਸਨ। ਇਸ ਕਾਰਨ ਪਿੰਡ ਦਾ ਨਾਂ ‘ਰੁੱਖਾਂ ਵਾਲਾ’ ਰੱਖਿਆ ਗਿਆ ਅਤੇ ਫਿਰ ਵਿਗੜ ਕੇ ‘ਰੁਖਾਲਾ’ ਬਣ ਗਿਆ।
ਅਜ਼ਾਦ ਹਿੰਦ ਫੌਜ ਵਿੱਚ ਇਸ ਪਿੰਡ ਦੇ 16 ਜੁਆਨਾਂ ਨੇ ਹਿੱਸਾ ਲਿਆ। ਪਿੰਡ ਵਿੱਚ ਇੱਕ ਡੇਰਾ ਜਮਨਾ ਦਾਸ ਦਾ ਹੈ ਤੇ ਇੱਕ ਬਾਲਮੀਕ ਮੰਦਰ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ