ਰੋੜੀ ਕਪੂਰਾ
ਸਥਿਤੀ :
ਤਹਿਸੀਲ ਜੈਤੋਂ ਦਾ ਪਿੰਡ ਰੋੜੀ ਕਪੂਰਾ, ਜੈਤੋਂ – ਮੁਕਤਸਰ ਸੜਕ ‘ਤੇ ਸਥਿਤ ਰੇਲਵੇ ਸਟੇਸ਼ਨ ਗੰਗਸਰ ਜੈਤੋਂ ਤੋਂ 7 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਸਵਾ ਤਿੰਨ ਸੌ ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਪਿੰਡ ਵਿੱਚ ਮੌਜੂਦ ਛੱਪੜ ਦਾ ਨਾਂ ‘ਰੋੜੀ ਵਾਲਾ’ ਸੀ ਅਤੇ ਪਿੰਡ ਮੱਤਾ ਵਿੱਚੋਂ ਕੁੱਝ ਲੋਕ ਕਪੂਰੇ ਦੇ ਉਠ ਕੇ ਇਸ ਪਿੰਡ ਵਿੱਚ ਆ ਕੇ ਇੱਕ ਜੰਡ ਹੇਠਾਂ ਬੈਠ ਗਏ। ਇਹ ਜੰਡ ਹਾਲੇ ਤੱਕ ਵੀ ਪਿੰਡ ਦੇ ਵਿਚਕਾਰ ਗੁਰਦੁਆਰੇ ਕੋਲ ਮੌਜੂਦ ਹੈ। ਇਸ ਕਰਕੇ ਹੀ ਇਸ ਪਿੰਡ ਦਾ ਨਾਂ ‘ਰੋੜ੍ਹੀ ਕਪੂਰਾ’ ਪ੍ਰਚਲਿੱਤ ਹੋ ਗਿਆ। ਇਸ ਪਿੰਡ ਵਿੱਚ ਪੰਡਤ, ਨਾਈ, ਮਹਾਜਨ ਤੇ ਹਰੀਜਨ ਆਦਿ ਬਰਾਦਰੀਆਂ ਦੇ ਲੋਕ ਰਹਿੰਦੇ ਹਨ, ਪਰ ਜ਼ਿਆਦਾ ਬਰਾੜ, ਸਿੱਧੂ, ਮਾਨ, ਢਿੱਲੋਂ ਆਦਿ ਗੋਤ ਦੇ ਜੱਟ ਹਨ। ਸੜਕ ਉੱਤੇ ਨਹਿਰ ਦੇ ਕਿਨਾਰੇ ਸਿੱਧ ਬਾਬਾ ਗੋਕਲ ਦੀ ਸਮਾਧ ਬਣੀ ਹੋਈ ਹੈ।
ਕਿਹਾ ਜਾਂਦਾ ਹੈ ਕਿ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ ਹਨ ਅਤੇ ਲੋਕ ਇੱਥੇ ਸ਼ਰਾਬ ਦਾ ਚੜ੍ਹਾਵਾ ਭੇਟ ਕਰਦੇ ਹਨ। ਇਸ ਸਮਾਧ ‘ਤੇ ਹਰ ਸਾਲ ਮੇਲਾ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ