ਲੁਹਾਰਾ
ਸਥਿਤੀ :
ਤਹਿਸੀਲ ਮੋਗਾ ਦਾ ਪਿੰਡ ਲੁਹਾਰਾ, ਮੋਗਾ – ਅੰਮ੍ਰਿਤਸਰ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਮੋਗਾ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਡੇਢ ਸੌ ਸਾਲ ਪਹਿਲਾਂ ਹੋਂਦ ਵਿੱਚ ਆਇਆ। ਇਸ ਨੂੰ ਵਸਾਉਣ ਵਾਲੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਸੂਲਪੁਰ ਅਤੇ ਪਿੰਡ ਕੱਲ੍ਹਾ ਦੇ ਦੋ ਪਰਿਵਾਰ ਸਨ ਜਿਨ੍ਹਾਂ ਦਾ ਗੋਤ ਆਹਲੂਵਾਲੀਏ ਸੀ। ਜਿਸ ਸਮੇਂ ਪਿੰਡ ਦੀ ਮੋਹੜੀ ਗੱਡੀ ਗਈ ਅਤੇ ਮਕਾਨ ਦੀ ਨੀਂਹ ਪੁੱਟੀ ਗਈ ਤਾਂ ਨੀਂਹ ਪੁਟਦਿਆਂ ਜ਼ਮੀਨ ਵਿਚੋਂ ਲੋਹੇ ਦਾ ਬੜਾ ਭਾਰੀ ਅਹਿਰਣ ਨਿਕਲਿਆ। ਜਿਸ ਤੋਂ ਲਗਦਾ ਸੀ ਕਿ ਇੱਥੇ ਕੋਈ ਪੁਰਾਣੀ ਵਸੋਂ ਪਹਿਲੇ ਵਸਦੀ ਸੀ ਜੋ ਲੋਹੇ ਦਾ ਕੰਮ ਕਰਦੀ ਸੀ। ਇਸ ਤੋਂ ਹੀ ਪਿੰਡ ਦਾ ਨਾਮ ‘ਲੁਹਾਰਾ’ ਰੱਖ ਦਿੱਤਾ ਗਿਆ। ਪਿੰਡ ਵਿੱਚ ਮੁੱਖ ਵਸੋਂ ਗਿੱਲ, ਸਿੱਧੂ, ਧਾਲੀਵਾਲ, ਸੰਘੇ ਤੇ ਜੌਹਲ ਗੋਤਾਂ ਦੀ ਹੈ। ਮਜ੍ਹਬੀ ਸਿੱਖਾਂ ਦੀ ਗਿਣਤੀ ਵੀ ਪਿੰਡ ਵਿੱਚ ਕਾਫੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ