ਲੱਡੀ
ਸਥਿਤੀ :
ਤਹਿਸੀਲ ਸੰਗਰੂਰ ਦਾ ਪਿੰਡ ਲੱਡੀ, ਸੰਗਰੂਰ – ਧੂਰੀ ਸੜਕ ਤੋਂ 3 ਕਿਲੋਮੀਟਰ ਦੂਰ ਤੇ ਸੰਗਰੂਰ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੋ ਵਾਰ ਉਜੜ ਕੇ ਮੁੜ ਵੱਸਿਆ ਲੱਡੀ ਦਾ ਇਲਾਕਾ ਕਦੇ ਰਿਆਸਤ ਜੀਂਦ ਦੇ ਮਹਾਰਾਜਿਆਂ ਦੀ ਮਨ-ਭਾਉਂਦੀ ਸ਼ਿਕਾਰ-ਗਾਹ ਹੁੰਦੀ ਸੀ। ਪਹਿਲੀ ਵਾਰ ਜਦ ਇਹ ਪਿੰਡ ਉਜੜਿਆ ਤਾਂ ਇਸ ਨੂੰ ਆਬਾਦ ਕਰਨ ਵਾਲਾ ਨੂਰ ਬਖ਼ਸ਼ ਨਾਮ ਦਾ ਮੁਸਲਮਾਨ ਸੀ। ਨਰ ਬਖ਼ਸ਼ ਨੇ ਇੱਥੇ ਆ ਕੇ ਮੋੜੀ ਗੱਡੀ ਤੇ ਲੋਕਾਂ ਵਿੱਚ ਲੱਡੂ ਵੰਡੇ। ਕਿਹਾ ਜਾਂਦਾ ਹੈ ਕਿ ਇਸੇ ਕਰਕੇ ਇਸ ਪਿੰਡ ਦਾ ਨਾਂ ਲੱਡੀ ਪੈ ਗਿਆ। ਪਰ ਇਹ ਪਿੰਡ ਫਿਰ ਉਜੜ ਗਿਆ ਤੇ ਫਿਰ : ਇਸ ਨੂੰ ਆਬਾਦ ਕਰਨ ਵਾਲੇ ਕਰਮ ਸਿੰਘ ਤੇ ਨੱਥਾ ਸਿੰਘ ਦੋ ਵਿਅਕਤੀ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ