ਸਿੰਬਲੀ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਸਿੰਬਲੀ, ਗੜ੍ਹਸ਼ੰਕਰ-ਬਲਾਚੌਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 3 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਰੋਪੜ-ਆਦਮਪੁਰ ਨਹਿਰ ਦੇ ਕੰਢੇ ਤੇ ਹੋਣ ਕਰਕੇ ਹੜ੍ਹਾਂ ਕਰਕੇ ਕਾਫੀ ਵਾਰ ਉਜੜ ਕੇ ਵੱਸਿਆ ਹੈ। ਜਦੋਂ ਇਹ ਪਿੰਡ ਵੱਸਿਆ ਤਾਂ ਉਦੋਂ ਆਲੇ-ਦੁਆਲੇ ਦੂਰ ਦੂਰ ਤੱਕ ਸਿੰਬਲ ਦੇ ਦਰਖਤ ਹੁੰਦੇ ਸਨ ਜਿਸ ਤੋਂ ਇਸ ਦਾ ਨਾਂ ਸਿੰਬਲੀ ਪੈ ਗਿਆ।
ਪਹਿਲੇ ਪਹਿਲ ਇਹ ਪਿੰਡ ਕੰਡੀ ਦੇ ਬਹੁਤ ਸਾਰੇ ਪਿੰਡਾਂ ਵਾਂਗੂ ਰਾਜਪੂਤਾਂ ਦਾ ਗੜ੍ਹ ਹੁੰਦਾ ਸੀ। ਔਰਗਜ਼ੇਬ ਦੀ ਹਕੂਮਤ ਵੇਲੇ ਅਨੇਕਾਂ ਹੀ ਰਾਜਪੂਤ ਮੁਸਲਮਾਨ ਬਣ ਗਏ। ਜਿਹਨਾਂ ਦਾ ਮੋਹਰੀ ਭੋਲਾ ਸੀ। ਉਸ ਨੇ ਆਪਣਾ ਨਾਂ ‘ਬਹਾਉਦੀਨ’ ਰੱਖ ਲਿਆ। ਰਾਜਪੂਤ ਬਣੇ ਮੁਸਲਮਾਨ ਬਾਕੀ ਲੋਕਾਂ ਨਾਲੋਂ ਆਪਣੇ ਆਪ ਨੂੰ ਅੱਡ ਦਰਸਾਉਣ ਲਈ ਪੱਕਾ ਵਿਹੜਾ ਵਾਲੇ ਅਖਵਾਉਣ ਲੱਗ ਪਏ।
ਪਿੰਡ ਵਿੱਚ ਪਿੰਡ ਪੱਟੀ ਤੋਂ ਆਏ ਸਿੱਖ ਜਗੀਰਦਾਰਾਂ ਦੇ ਕਾਫੀ ਘਰ ਹਨ । ਬਾਕੀ, ਸੈਣੀ, ਹਰੀਜਨ, ਅਤੇ ਪਾਕਿਸਤਾਨ ਤੋਂ ਆਏ ਲੋਕ ਹਨ। ਸਭ ਦਾ ਵੱਖਰਾ ਵੱਖਰਾ ਗੁਰਦੁਆਰਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ